ਗੁਰਦਾਸਪੁਰ, 12 ਫਰਵਰੀ (ਮੰਨਣ ਸੈਣੀ)। ਪੰਜਾਬ ਦੀ ਤਲਵਾਰਬਾਜ਼ੀ ਟੀਮ ਨੇ ਮੱਧ ਪ੍ਰਦੇਸ਼ ਵਿੱਚ 31 ਜਨਵਰੀ ਤੋਂ 10 ਫਰਵਰੀ ਤੱਕ ਹੋਈਆਂ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਸ ਟੀਮ ਦੇ ਕਪਤਾਨ ਅਗਮਵੀਰ ਸਿੰਘ ਗੁਰਦਾਸਪੁਰ ਤੋਂ ਸਨ। ਇਸ ਟੂਰਨਾਮੈਂਟ ਵਿੱਚ ਪੂਰੇ ਭਾਰਤ ਵਿੱਚੋਂ ਚੋਣਵੀਆਂ ਟੀਮਾਂ ਨੇ ਭਾਗ ਲਿਆ। ਇਸ ਵਿੱਚ ਪੰਜਾਬ ਦੀ ਟੀਮ ਨੇ ਪਹਿਲਾਂ ਮੇਜ਼ਬਾਨ ਰਾਜ ਮੱਧ ਪ੍ਰਦੇਸ਼ ਦੀ ਟੀਮ ਨੂੰ 45-42 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਇਸ ਮੈਚ ਵਿੱਚ ਕਪਤਾਨ ਅਗਮਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਜਿੱਤ ਦਿਵਾਈ। ਸੈਮੀਫਾਈਨਲ ‘ਚ ਗੁਆਂਢੀ ਜੰਮੂ-ਕਸ਼ਮੀਰ ਨੂੰ 45-41 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਪੱਕੀ ਕੀਤੀ। ਪੰਜਾਬ ਫਾਈਨਲ ਮੈਚ ਵਿੱਚ ਹਰਿਆਣਾ ਨੂੰ 45-40 ਨਾਲ ਹਰਾ ਕੇ ਖੇਲੋ ਇੰਡੀਆ ਯੁਵਾ ਖੇਡਾਂ ਦਾ ਚੈਂਪੀਅਨ ਬਣਿਆ। ਪੰਜਾਬ ਦੀ ਟੀਮ ਵਿੱਚ ਅਗਮ ਸਿੰਘ ਕਪਤਾਨ, ਸੁਖਵਿੰਦਰ ਸਿੰਘ, ਗੁਰਸ਼ਾਨ ਸਿੰਘ ਅਤੇ ਬਲਰਾਮ ਜੋਸ਼ੀ ਸ਼ਾਮਲ ਸਨ।
Recent Posts
- ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ 23 ਨਵੰਬਰ ਨੂੰ, ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ
- ਮੁੱਖ ਮੰਤਰੀ ਨੇ ਵਰਧਮਾਨ ਸਟੀਲ ਗਰੁੱਪ ਨੂੰ 1750 ਕਰੋੜ ਰੁਪਏ ਦੀ ਲਾਗਤ ਨਾਲ ਪਲਾਂਟ ਸਥਾਪਤ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ
- ਅਮਨ ਅਰੋੜਾ ਬਣੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ, ਸੈਰੀ ਕਲਸੀ ਬਣੇ ਵਰਕਿੰਗ ਪ੍ਰੈਜ਼ੀਡੈਂਟ, ਮੁੱਖ ਮੰਤਰੀ ਮਾਨ ਨੇ ਸੌਂਪੀ ਜ਼ਿੰਮੇਵਾਰੀ
- ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ
- ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼