ਖੇਡ ਸੰਸਾਰ ਗੁਰਦਾਸਪੁਰ ਪੰਜਾਬ

ਖੇਲੋ ਇੰਡੀਆ ਯੂਥ ਖੇਡਾਂ 2022 ਭੁਪਾਲ ਵਿਖੇ ਗੁਰਦਾਸਪੁਰ ਦੇ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਸੋਨ ਤਮਗਾ ਜਿੱਤਿਆ।

ਖੇਲੋ ਇੰਡੀਆ ਯੂਥ ਖੇਡਾਂ 2022 ਭੁਪਾਲ ਵਿਖੇ ਗੁਰਦਾਸਪੁਰ ਦੇ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਸੋਨ ਤਮਗਾ ਜਿੱਤਿਆ।
  • PublishedFebruary 9, 2023

ਗੁਰਦਾਸਪੁਰ ਦੇ ਦੋ ਸਕੇ ਭਰਾਵਾਂ ਚਿਰਾਗ ਸ਼ਰਮਾ, ਸਾਗਰ ਸ਼ਰਮਾ ਨੇ ਵੀ ਕਾਂਸ਼ੀ ਤਮਗੇ ਜਿੱਤੇ।

ਗੁਰਦਾਸਪੁਰ, 9 ਫਰਵਰੀ (ਮੰਨਣ ਸੈਣੀ)। ਖੇਲੋ ਇੰਡੀਆ ਯੂਥ ਗੇਮਸ 2023 ਵਿਚ ਗੁਰਦਾਸਪੁਰ ਦੇ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਨੇ 66 ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਇਹਨਾਂ ਖੇਡਾਂ ਵਿਚ ਪੰਜਾਬ ਦੀ ਨਮੋਸ਼ੀ ਭਰੀ ਹਾਰ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਜੂਡੋ ਵਿੱਚ ਪੰਜਾਬ ਦਾ ਇਹ ਪਹਿਲਾ ਗੋਲਡ ਤਮਗਾ ਹੈ। ਇਸ ਤੋਂ ਪਹਿਲਾਂ 60 ਕਿਲੋ ਭਾਰ ਵਰਗ ਵਿੱਚ ਸਾਗਰ ਸ਼ਰਮਾ ਅਤੇ 73 ਕਿਲੋ ਭਾਰ ਵਰਗ ਚਿਰਾਗ ਸ਼ਰਮਾ ਨੇ ਬਰਾਉਨਜ ਮੈਡਲ ਜਿੱਤਕੇ ਪੰਜਾਬ ਦੀ ਮੈਡਲ ਟੈਲੀ ਵਿਚ ਵਾਧਾ ਕੀਤਾ ਹੈ।

ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇਵ ਸਿੰਘ ਧਾਲੀਵਾਲ, ਅਮਰਜੀਤ ਸ਼ਾਸਤਰੀ ਪ੍ਰੈਸ ਸਕੱਤਰ ਅਤੇ ਸੁਰਿੰਦਰ ਕੁਮਾਰ ਟੈਕਨੀਕਲ ਸਕੱਤਰ ਨੇ ਖਿਡਾਰੀਆਂ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਜੂਡੋ ਖਿਡਾਰੀ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਖਿਡਾਰੀਆਂ ਦੇ ਕੋਚ ਰਵੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹੇਸ਼ ਇੰਦਰ ਸੈਣੀ ਇਕ ਪ੍ਰਤਿਭਾਸ਼ਾਲੀ ਖਿਡਾਰੀ ਹੈ ਜਿਸ ਨੇ ਪਿਛਲੇ ਦਿਨੀਂ ਆਲ ਇੰਡੀਆ ਯੂਨੀਵਰਸਿਟੀ ਜੂਡੋ ਖੇਡਾਂ 2023 ਵਿਚ ਗੋਲਡ ਮੈਡਲ ਜਿੱਤਣ ਦੇ ਨਾਲ ਨਾਲ ਸਰਬਭਾਰਤੀ ਯੂਨੀਵਰਸਿਟੀ ਖੇਡਾਂ ਦਾ ਬਿਹਤਰੀਨ ਜੂਡੋਕਾ ਦਾ ਸਨਮਾਨ ਹਾਸਲ ਕੀਤਾ ਸੀ। ਇਸੇ ਤਰ੍ਹਾਂ ਸਾਗਰ ਸ਼ਰਮਾ, ਚਿਰਾਗ ਸ਼ਰਮਾ ਦੇਸ਼ ਪੱਧਰੀ ਮੁਕਾਬਲਿਆਂ ਵਿੱਚ ਲਗਾਤਾਰ ਮੈਡਲ ਜਿੱਤਦੇ ਆ ਰਹੇ ਹਨ। ਟੀਮ ਮੈਨੇਜਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੱਲ੍ਹ ਦਾ ਦਿਨ ਪੰਜਾਬੀਆਂ ਦਾ ਹੋਵੇਗਾ। ਉਮੀਦ ਹੈ ਕਿ ਖਿਡਾਰੀ ਮੈਡਲ ਜਿਤਕੇ ਵਧੀਆ ਨਤੀਜੇ ਦੇਣਗੇ।

Written By
The Punjab Wire