ਕਾਹਨੂੰਵਾਨ ਪੁਲਿਸ ਨੇ ਟਰੱਕ ਵਿਚੋਂ ਬਰਾਮਦ ਕੀਤੀ 10 ਕਿਲੋ ਭੁੱਕੀ

ਟਰੱਕ ਚਾਲਕ ਦੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ

ਕਾਹਨੂਵਾਨ (ਗੁਰਦਾਸਪੁਰ), 2 ਫਰਵਰੀ (ਕੁਲਦੀਪ ਜਾਫ਼ਲਪੁਰ)। ਪੰਜਾਬ ਦੀ ਜਵਾਨੀ ਲੰਮੇ ਸਮੇਂ ਤੋਂ ਨਸ਼ਿਆਂ ਦੇ ਪ੍ਰਕੋਪ ਹੇਠ ਆਈ ਹੋਈ ਹੈ। ਇਨ੍ਹਾਂ ਨਸ਼ਿਆਂ ਨੂੰ ਠੱਲ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਨਾਕਾਬੰਦੀ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਕਾਲਾ ਬਾਲਾ ਟੀ ਪੁਆਇੰਟ ਤੇ ਏ ਐੱਸ ਆਈ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਪੁਲਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਨਾਕਾਬੰਦੀ ਉੱਤੇ ਪਹੁੰਚੇ ਟਰੱਕ ਪੀ ਬੀ 06 ਐਨ ਦੀ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 10 ਕਿੱਲੋ ਪੋਸਤ ਚੂਰਾ ਬਰਾਮਦ ਹੋਇਆ। ਟਰੱਕ ਚਾਲਕ ਟਰੱਕ ਵਿਚੋਂ ਮਿਲੀ ਇਸ ਨਸ਼ੀਲੀ ਖ਼ੇਪ ਸਬੰਧੀ ਮੌਕੇ ਤੇ ਕੋਈ ਠੋਸ ਜਵਾਬ ਨਹੀਂ ਦੇ ਸਕਿਆ। ਇਸ ਬਰਾਮਦਗੀ ਤੋਂ ਬਾਅਦ ਟਰੱਕ ਦੇ ਚਾਲਕ ਸਰਵਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਭਾਰੂ ਥਾਣਾ ਸ੍ਰੀ ਹਰਗੋਬਿੰਦਪੁਰ ਨੂੰ ਹਿਰਾਸਤ ਵਿਚ ਲੈ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕਾਹਨੂੰਵਾਨ ਸੁਖਜੀਤ ਸਿੰਘ ਰਿਆੜ ਨੇ ਦੱਸਿਆ ਕਿ ਟਰੱਕ ਚਾਲਕ ਦੇ ਖ਼ਲਾਫ਼ ਨਸ਼ਾ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Exit mobile version