ਪੰਜਾਬ ਮਨੋਰੰਜਨ

ਪਿਆਰ ਦੀ ਅਨੋਖੀ ਕਹਾਣੀ ਫ਼ਿਲਮ  ‘ਕਲੀ ਜੋਟਾ’

ਪਿਆਰ ਦੀ ਅਨੋਖੀ ਕਹਾਣੀ ਫ਼ਿਲਮ  ‘ਕਲੀ ਜੋਟਾ’
  • PublishedJanuary 28, 2023

ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਸੂਫ਼ੀ ਗਾਇਕ ਸਤਿੰਦਰ ਸਰਤਾਜ ਹੁਣ ਆਪਣੀ ਆ ਰਹੀ ਪੰਜਾਬੀ ਫ਼ਿਲਮ ‘ ਕਲੀ ਜੋਟਾ ’ ਵਿੱਚ ਅਦਾਕਾਰਾ ਨੀਰੂ ਬਾਜਵਾ ਨਾਲ  ਰੁਮਾਟਿਕ ਕਿਰਦਾਰਾਂ ਵਿੱਚ ਨਜ਼ਰ ਆਵੇਗਾ।  ਫ਼ਿਲਮ ਦੇ ਗੀਤ ਪਹਿਲਾਂ ਹੀ ਦਰਸ਼ਕਾਂ ਦੀ ਪਸੰਦ ਬਣ ਚੁੱਕੇ ਹਨ ਤੇ ਫ਼ਿਲਮ ਦੇ ਟਰੇਲਰ ਨੂੰ ਵੀ ਦਰਸ਼ਕਾਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ। ਜ਼ਿਕਰਯੌਗ ਹੈ ਕਿ ਸਤਿੰਦਰ ਸਰਤਾਜ ਦੀ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਹੋਵੇਗੀ। ਹਰਿੰਦਰ ਕੌਰ ਦੀ ਲਿਖੀ ਕਹਾਣੀ ਅਧਾਰਤ ਇਹ ਫ਼ਿਲਮ ਸਮਾਜਿਕ ਮੁੱਦਿਆ ਅਧਾਰਤ ਹੈ ਜੋ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। ਇਸ ਫ਼ਿਲਮ ਵਿੱਚ ਨੀਰੂ ਬਾਜਵਾ ਨੇ ਰਾਬੀਆ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ ਜੋ ਸਮਾਜ ਵਿੱਚ ਆਪਣੀ ਮਰਜੀ ਨਾਲ ਜਿੰਦਗੀ ਜਿਊਣਾ ਚਾਹੁੰਦੀ ਹੈ। ਕਾਮੇਡੀ ਵਰਗੇ ਚਾਲੂ ਵਿਸ਼ਿਆਂ ਤੋਂ ਬਿਲਕੁੱਲ ਵੱਖਰੇ ਵਿਸ਼ੇ ਦੀ ਇਸ ਫ਼ਿਲਮ ਵਿੱਚ ਸਤਿੰਦਰ ਸਰਤਾਜ ਨੇ ਦੀਦਾਰ ਨਾਂ ਦੇ ਛੈਲ ਛਬੀਲੇ ਗੱਭਰੂ ਦਾ ਕਿਰਦਾਰ ਨਿਭਾਇਆ ਹੈ। ਦਰਸ਼ਕ ਦੀਦਾਰ ਤੇ ਰਾਬੀਆ ਦੀ ਜੋੜੀ ਨੂੰ ਪਸੰਦ ਕਰਨਗੇ। ਇਸ ਫ਼ਿਲਮ ਦੇ ਗੀਤ ਵੀ ਬਹੁਤ ਵਧੀਆ ਹਨ ਜਿੰਨਾਂ ਨੂੰ ਸਤਿੰਦਰ ਸਰਤਾਰ । ਸੁਨਿੱਧੀ ਚੌਹਾਨ ਤੇ ਰਜ਼ਾ ਹੀਰ ਨੇ ਗਾਇਆ ਹੈ। ਇੰਨ੍ਹਾ ਗੀਤਾਂ ਨੂੰ ਸਤਿੰਦਰ ਸਰਤਾਜ, ਹਰਿੰਦਰ ਕੌਰ ਤੇ ਅੰਬਰ ਨੇ ਲਿਖਿਆ ਹੈ। ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ। ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ ਵਿੱਚ ਇਸ ਫ਼ਿਲਮ ਵਿੱਚ ਸਤਿੰਦਰ ਸਰਤਾਜ, ਨੀਰੂ ਬਾਜਵਾ, ਵਾਮਿਕਾ ਗੱਬੀ, ਪ੍ਰਿੰਸ਼ ਕੰਵਲਜੀਤ ਸਿੰਘ, ਪ੍ਰਭ ਗਰੇਵਾਲ, ਹਰਫ਼ ਚੀਮਾ, ਨਿਕਿਤਾ ਗਰੋਵਰ, ਸੁਖਵਿੰਦਰ ਚਾਹਲ, ਸੁੱਖੀ ਚਾਹਲ, ਪ੍ਰਕਾਸ਼ ਗਾਧੂ, ਸੀ ਜੇ ਸਿੰਘ ਤੇ ਸ਼ਮਿੰਦਰ ਵਿੱਕੀ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਹਰੇਕ ਕਲਾਕਾਰ ਨੇ ਆਪਣੇ ਕਿਰਦਾਰ ਨੂੰ ਪੂਰੀ ਰੂਹ ਨਾਲ ਨਿਭਾਇਆ ਹੈ। ਨਿਰਮਾਤਾ ਸੰਨੀ ਰਾਜ, ਅਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ ਥੀਟੇ ਦੀ ਯੂ ਐਂਡ ਆਈ ਫ਼ਿਲਮਜ਼ ਦੇ ਬੈਨਰ ਹੇਠ ਨੀਰੂ ਬਾਜਵਾ ਇੰਟਰਟੇਂਨਮੈਂਟ ਦੀ ਪੇਸ਼ਕਸ਼ ਇਹ ਫ਼ਿਲਮ 3 ਫਰਵਰੀ ਨੂੰ ਓਮ ਜੀ ਗਰੁੱਪ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। 

ਹਰਜਿੰਦਰ ਸਿੰਘ ਜਵੰਦਾ 94638 28000

Written By
The Punjab Wire