ਚੰਡੀਗੜ੍ਹ, 22 ਸਤੰਬਰ, 2022 (ਦਾ ਪੰਜਾਬ ਵਾਇਰ)। ਪੰਜਾਬ ਦੇ ਰਾਜ ਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਹੁਣ ਦੇਸ਼ ਦੀ ਸੁਪਰੀਮ ਕੋਰਟ ਜਾਵੇਗੀ। ਇਸ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਟਵੀਟਰ ਤੇ ਦਿੱਤੀ ਗਈ।
ਜਾਣਕਾਰੀ ਦੇਂਦੇ ਹੋਏ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਪੰਜਾਬ ਕੈਬਿਨਟ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਸਰਵਸਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ 27 ਸਤੰਬਰ 2022 ਨੂੰ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇਗਾ। ਜਿਸ ਵਿੱਚ ਮਾਨਯੋਗ ਸਪੀਕਰ ਦੀ ਇਜ਼ਾਜਤ ਨਾਲ ਬਿਜਲੀ, ਪਰਾਲੀ ਆਦਿ ਮੁੱਦਿਆ ਵਿਚਾਰੇ ਜਾਣਗੇਂ।
ਉਹਨਾਂ ਕਿਹਾ ਪਿਛਲੀ ਦਿਨੀਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਪਹਿਲ੍ਹਾਂ ਮੰਜੂਰੀ ਦੇਕੇ ਅਤੇ ਅਗਲੇ ਹੀ ਦਿਨ ਉਸਨੂੰ ਰੱਦ ਕਰਨ ਦੀ ਮੰਦਭਾਗੀ ਘਟਨਾ ਵਿਰੁੱਧ ਲੋਕਾਂ ਦੇ ਹੱਕਾ ਦੀ ਅਤੇ ਰਾਜਾਂ ਦੇ ਹੱਕਾ ਦੀ ਰਾਖੀ ਲਈ ਸੁਪਰੀਮ ਕੋਰਟ ਦਾ ਰੁੱਖ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਦਲ ਭਾਜਪਾ ਨਾਲ ਮਿਲ ਗਈ ਹੈ ਅਤੇ ਆਮ ਆਦਮੀ ਪਾਰਟੀ ਗੈਰ ਲੋਕ ਤੰਤਰਿਕ ਤਾਕਤਾਂ ਤੋਂ ਡਰਨ ਵਾਲੇ ਨਹੀਂ।