ਮੋਹਾਲੀ, 25 ਅਗਸਤ (ਦ ਪੰਜਾਬ ਵਾਇਰ)। ਮੋਹਾਲੀ ਵਿਜੀਲੈਂਸ ਨੇ ਅੱਜ ਤੜਕੇ ਏਆਈਜੀ ਆਸ਼ੀਸ਼ ਕਪੂਰ ਦੇ ਘਰ ਛਾਪਾ ਮਾਰਿਆ। ਫਿਲਹਾਲ ਛਾਪੇਮਾਰੀ ਸਬੰਧੀ ਕਿਸੇ ਵੀ ਅਧਿਕਾਰੀ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਆਮਦਨ ਤੋਂ ਵੱਧ ਜਾਇਦਾਦ ਦਾ ਹੋ ਸਕਦਾ ਹੈ, ਦੱਸਿਆ ਜਾ ਰਿਹਾ ਹੈ ਕਿ ਉਸ ਦੀ ਜਾਇਦਾਦ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਜੀਲੈਂਸ ਬਿਊਰੋ ਦੀ ਟੀਮ ਅੱਜ ਪੰਜਾਬ ਪੁਲਿਸ ਦੇ ਏਆਈਜੀ ਅਸ਼ੀਸ਼ ਕਪੂਰ ਦੇ ਘਰ ਛਾਪਾ ਮਾਰਨ ਪਹੁੰਚੀ।
ਦੱਸ ਦੇਈਏ ਕਿ ਆਸ਼ੀਸ਼ ਕਪੂਰ ਇਸ ਸਮੇਂ ਪਠਾਨਕੋਟ ਵਿੱਚ ਤਾਇਨਾਤ ਹਨ। ਸਾਧੂ ਸਿੰਘ ਧਰਮਸੋਤ ਦੇ ਮਾਮਲੇ ਵਿਚ ਵੀ ਉਸ ਦਾ ਨਾਂ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਮੋਹਾਲੀ ਤੋਂ ਤਬਾਦਲਾ ਕਰ ਦਿੱਤਾ ਗਿਆ।ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਏਆਈਜੀ ਅਸ਼ੀਸ਼ ਕਪੂਰ ਦੀ ਕੋਠੀ ਨੰ. 2010 ਵਿੱਚ ਛਾਪੇਮਾਰੀ ਕਰਨ ਆਇਆ ਸੀ। ਟੀਮ ਸਵੇਰੇ 5 ਵਜੇ ਤੋਂ ਪਹਿਲਾਂ ਪਹੁੰਚ ਚੁੱਕੀ ਸੀ। ਛਾਪੇਮਾਰੀ ਅਜੇ ਜਾਰੀ ਹੈ। ਇਸ ਸਬੰਧੀ ਜਦੋਂ ਮੁਹਾਲੀ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਫਿਲਹਾਲ ਸਿਰਫ ਇਹੀ ਜਾਣਕਾਰੀ ਮਿਲੀ ਹੈ ਕਿ ਆਸ਼ੀਸ਼ ਕਪੂਰ ਦੀ ਜਾਇਦਾਦ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਟੀਮ ਫਿਲਹਾਲ ਉਸਦੇ ਘਰ ਦੇ ਅੰਦਰ ਮੌਜੂਦ ਹੈ। ਅਧਿਕਾਰੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਕੁਝ ਵੇਰਵੇ ਸਾਹਮਣੇ ਆਉਣਗੇ।