ਗੁਰਦਾਸਪੁਰ ਅੰਦਰ ਖੁੱਸ਼ੀ ਦੀ ਲਹਿਰ, ਮੂਲ ਰੂਪ ਤੋਂ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਐਡਵੋਕੇਟ ਰਮਦੀਪ ਪ੍ਰਤਾਪ ਸਿੰਘ
ਗੁਰਦਾਸਪੁਰ, 21 ਅਗਸਤ ( ਮੰਨਣ ਸੈਣੀ)। ਐਡਵੋਕੇਟ ਰਮਦੀਪ ਪ੍ਰਤਾਪ ਸਿੰਘ ਦੀ ਮੇਹਨਤ ਰੰਗ ਲਿਆਈ ਹੈ ਅਤੇ ਉਨ੍ਹਾਂ ਦੀ ਕੰਮ ਪ੍ਰਤਿ ਸੰਜੀਦਗੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ।
ਦੱਸਣਯੋਗ ਹੈ ਕੀ ਐਡਵੋਕੇਟ ਰਮਦੀਪ ਪ੍ਰਤਾਪ ਸਿੰਘ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਵਿਚ ਡਿਪਟੀ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਸੇਵਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਵਿੱਚ ਮਾਹਿਰ ਹੋਣ ਕਾਰਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਤਰੱਕੀ ਨਾਲ ਨਿਵਾਜ਼ਦੇ ਹੋਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ।
ਐਡਵੋਕੇਟ ਰਮਦੀਪ ਪ੍ਰਤਾਪ ਪੰਜਾਬ ਪੁਲਿਸ ਦੇ ਡੀਜੀਪੀ ਦੀ ਅਫਸਰਾਂ ਦੀ ਕਮੇਟੀ ਦੇ ਵੀ ਮੈਂਬਰ ਹਨ। ਜਿਸ ਵਿਚ ਆਮ ਤੌਰ ‘ਤੇ ਸਿਰਫ 3 ਹੀ ਮੈਂਬਰ ਹੁੰਦੇ ਹਨ ਅਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਰਮਦੀਪ ਪ੍ਰਤਾਪ ਇਕੱਲੇ ਮੈਂਬਰ ਹਨ, ਜਿਸ ਤੇ ਭਰੋਸਾ ਜਤਾਇਆ ਗਿਆ ਹੈ।
ਉਨ੍ਹਾਂ ਵਲੋਂ ਕਈ ਕਾਨੂੰਨੀ ਅਤੇ ਪੇਚੀਦਾ ਮਾਮਲਿਆਂ ‘ਤੇ ਸਰਕਾਰ ਨੂੰ ਸਹੀ ਸਲਾਹ ਦੇਣ ਤੋਂ ਬਾਅਦ ਸਰਕਾਰ ਵੱਲੋਂ ਉਹਨੂੰ ਤੇ ਇਸ ਅਹੁਦੇ ‘ਤੇ ਭਰੋਸਾ ਰੱਖ ਨਿਯੁਕਤ ਕੀਤਾ ਗਿਆ ਹੈ।
ਸ਼ਨੀਵਾਰ ਨੂੰ ਉਨ੍ਹਾਂ ਦੀ ਨਿਯੁਕਤੀ ਦੀ ਖਬਰ ਤੋਂ ਬਾਅਦ ਗੁਰਦਾਸਪੁਰ ਅੰਦਰ ਖੁੱਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਦੇ ਗੁਰਦਾਸਪੁਰ ਸਥਿਤ ਰਿਹਾਇਸ਼ ‘ਤੇ ਵਧਾਈ ਦੇਣ ਵਾਲਿਆਂ ਦਾ ਜਮਾਵੜਾ ਲੱਗਿਆ ਰਿਹਾ। ਹਾਲਾਕਿ ਉਹ ਅਤੇ ਉਹਨਾਂ ਦੇ ਪਿਤਾ ਕੰਮ ਦੇ ਸਿਲਸਿਲੇ ਵਿੱਚ ਚੰਡੀਗੜ੍ਹ ਸਨ। ਐਡਵੋਕੇਟ ਰਮਦੀਪ ਪ੍ਰਤਾਪ ਸਿੰਘ ਨੇ ਦ ਪੰਜਾਬ ਵਾਇਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹਫ਼ਤੇ ਉਹਨਾਂ ਦੀ ਗੁਰਦਾਸਪੁਰ ਆਉਣ ਦੀ ਸੰਭਾਵਨਾ ਹੈ।