ਮਾਨਸਿਕ ਰੋਗਾ ਦੇ ਇਲਾਜ਼ ਲਈ ਵਰਦਾਨ ਸਾਬਿਤ ਹੋਵੇਗਾ ਜ਼ਿਲ੍ਹੇ ਵਿੱਚ ਖੁਲਿੱਆ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ- ਰਮਨ ਬਹਿਲ

ਸਰਹਦੀ ਇਲਾਕਿਆਂ ਵਿੱਚ ਕੈਂਪ ਲਗਾ ਕੇ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ, ਫਰੀ ਕੈਂਪ ਲਗਾ ਕੇ ਲੋੜਵੰਦ ਮਰੀਜ਼ਾ ਦਾ ਕੀਤਾ ਜਾਵੇਗਾ ਮੁਫ਼ਤ ਇਲਾਜ- ਡਾ ਰੁਪਿੰਦਰ ਬੱਬਰ

ਗੁਰਦਾਸਪੁਰ, 4 ਅਗਸਤ (ਮੰਨਣ ਸੈਣੀ)। ਮਾਨਸਿਕ ਰੋਗਾਂ ਦੇ ਇਲਾਜ ਲਈ ਗੁਰਦਾਸਪੁਰ ਵਿੱਚ ਖੁਲਿਆ ਪਹਿਲਾ ਆਧੂਨਿਕ ਮਸ਼ੀਨਾ ਨਾਲ ਲੈਸ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਸਰਹਦੀ ਇਲਾਕਿਆ ਲਈ ਵਰਦਾਨ ਸਾਬਿਤ ਹੋਵੇਗਾ ਅਤੇ ਮਰੀਜ਼ਾ ਨੂੰ ਇੱਥੇ ਚੰਗੀ ਕੌਂਸਲਿੰਗ ਅਤੇ ਇਲਾਜ਼ ਮਿਲੇਗਾ। ਉਕਤ ਸ਼ਬਦ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਐਤਵਾਰ ਨੂੰ ਇਸ ਸੈਂਟਰ ਦਾ ਉਦਘਾਟਨ ਕਰਨ ਤੋਂ ਬਾਅਦ ਕਹੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲ੍ਹਾ ਗੁਰਦਾਸਪੁਰ ਅਤੇ ਸਰਹਦੀ ਨੇੜਲੇ ਪਿੰਡਾ ਦੇ ਲੋਕਾਂ ਨੂੰ ਇਲਾਜ਼ ਦੇ ਲਈ ਬਾਹਰ ਜਿਲ੍ਹਿਆਂ ਵਿੱਚ ਖੱਜਲ ਖੁਆਰ ਹੋਣਾ ਪੈਂਦਾ ਸੀ। ਇਸ ਮੌਕੇ ਤੇ ਗੁਰਦਾਸਪੁਰ ਦੇ ਸਿਵਲ ਸਰਜਨ ਡਾਕਟਰ ਹਰਭਜਨ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਰਮਨ ਬਹਿਲ ਨੇ ਕਿਹਾ ਕਿ ਡਾ ਕੇ ਐਸ ਬੱਬਰ ਨੇ ਗੁਰਦਾਸਪੁਰ ਦੇ ਲੋਕਾਂ ਦੀ ਕਾਫੀ ਸੇਵਾ ਕੀਤੀ ਹੈ ਅਤੇ ਉਨ੍ਹਾਂ ਵੱਲੋਂ ਗਰੀਬ ਅਤੇ ਜਰੂਰਤਮੰਦ ਲੋਕਾਂ ਦੀ ਵੀ ਮਦਦ ਵੱਧ ਚੜ ਕੇ ਕੀਤੀ ਜਾਂਦੀ ਹੈ। ਜਿਸ ਲਈ ਸਾਰਾ ਪਰਿਵਾਰ ਵਧਾਈ ਦਾ ਪਾਤਰ ਹੈ। ਸ਼੍ਰੀ ਬਹਿਲ ਨੇ ਕਿਹਾ ਕਿ ਅੱਜ ਦੇ ਭੱਜ-ਦੌੜ ਅਤੇ ਤੇਜ਼ ਰਫਤਾਰ ਭਰੀ ਜੀਵਨ ਸ਼ੈਲੀ ਕਾਰਨ ਅੱਜ ਮਾਨਸਿਕ ਰੋਗ ਅਤੇ ਡਿਪ੍ਰੈਸ਼ਨ ਵਰਗੇ ਰੋਗ ਵਧਦੇ ਜਾ ਰਹੇ ਹਨ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਡਾ ਰੁਪਿੰਦਰ ਬੱਬਰ ਵੀ ਆਪਣੇ ਪਰਿਵਾਰ ਦਾ ਮਾਨ ਸਤਿਕਾਰ ਲੋਕਾਂ ਦੀ ਤਨਦੇਹੀ ਨਾਲ ਸੇਵਾ ਕਰ ਪੂਰੀ ਤਰ੍ਹਾਂ ਬਹਾਲ ਕਰੇਗੀ।

ਇਸ ਮੌਕੇ ਤੇ ਡਾਕਟਰ ਰੁਪਿੰਦਰ ਬੱਬਰ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਦੇ ਲੋਕਾਂ ਦੇ ਲਈ ਪਹਿਲਾ ਨਿਊਰੋਸਾਈਕਾਇਟ੍ਰੀ ਸੈਂਟਰ ਵਿੱਚ ਆਧੁਨਿਕ ਤਕਨੀਕ ਨਾਲ ਲੋਕਾਂ ਦਾ ਇਲਾਜ ਕੀਤਾ ਜਾਵੇਗਾ। ਗੁਰਦਾਸਪੁਰ ਦੇ ਇਲਾਕੇ ਖਾਸ ਕਰਕੇ ਬਾਡਰ ਏਰੀਏ ਦੇ ਨਾਲ ਲੱਗਦੇ ਇਲਾਕਿਆਂ ਦੇ ਵਿਚ ਉਹਨਾਂ ਦੀ ਟੀਮ ਦੇ ਵੱਲੋਂ ਲੋਕਾਂ ਨੂੰ ਇਨਾ ਬਿਮਾਰੀਆਂ ਦੇ ਬਾਰੇ ਜਾਗਰੂਕ ਕਰਨ ਦੇ ਲਈ ਕੈਂਪ ਵੀ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਮੇਂ ਸਮੇਂ ਤੇ ਉਹਨਾਂ ਦੇ ਵੱਲੋਂ ਫਰੀ ਕੈਂਪ ਵੀ ਲਗਾ ਕੇ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਵੀ ਕੀਤਾ ਜਾਵੇਗਾ।

ਡਾ ਰੁਪਿੰਦਰ ਬੱਬਰ ਨੇ ਦੱਸਿਆ ਕਿ ਮਾਨਸਿਕ ਰੋਗਾਂ ਵਿੱਚ ਦਿਮਾਗੀ ਪਰੇਸ਼ਾਨੀ, ਸ਼ੱਕ-ਵਹਿਮ, ਉਦਾਸ ਰਹਿਣਾ, ਨੀਂਦ ਨਾ ਆਉਣਾ, ਖੁਦਖੁਸ਼ੀ ਦੇ ਵਿਚਾਰ ਆਉਣਾ,ਨਸ਼ੇ ਛਡਾਉਣਾ, ਦਿਲ ਦੀ ਧੜਕਨ ਵੱਧਣਾ, ਦੋਰੇ, ਮਿਰਗੀ, ਯਾਦਦਾਸ਼ਤ ਦੀ ਕਮਜ਼ੋਰੀ, ਧਿਆਨ ਨਾ ਲਗਣਾ, ਪੜ੍ਹਾਈ ਵਿੱਚ ਦਿਲ ਨਾ ਲਗਣਾ, ਚਿੜਚਿੜਾਪਨ, ਮਾਇਗਰੇਨ, ਡਿਪਰੈਸ਼ਨ ਸਿਰ ਦਰਦ ਅਤੇ ਹੋਰ ਮਾਨਸਿਕ ਰੋਗਾਂ ਦਾ ਇਲਾਜ ਕੌਂਸਲਿੰਗ ਅਤੇ ਦਵਾਈਆਂ ਰਾਹੀਂ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹਸਪਤਾਲ ਵਿਚ ਹਰ ਤਰ੍ਹਾਂ ਦੇ ਟੈਸਟ,ਈ ਈ ਜੀ ਦੀ ਸੁਵਿਧਾ ਅਤੇ ਅਤਿ ਆਧੁਨਿਕ ਮਸ਼ੀਨਾਂ ਵੀ ਉਪਲਬਧ ਹਨ ਅਤੇ ਹਸਪਤਾਲ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇੱਥੇ ਕੋਈ ਵੀ ਫਾਲਤੂ ਦਵਾਈ ਨਹੀਂ ਦਿੱਤੀ ਜਾਵੇਗੀ ਅਤੇ ਬੇਲੋੜੇ ਟੈਸਟ ਵੀ ਨਹੀਂ ਕਰਵਾਏ ਜਾਣਗੇ। ਇਸ ਲਈ ਹਸਪਤਾਲ ਵਿੱਚ ਮਰੀਜਾਂ ਨੂੰ ਬਹੁਤ ਘੱਟ ਪੈਸੇ ਖਰਚ ਕਰਨੇ ਪੈਣਗੇ‌।

ਡਾ ਰੁਪਿੰਦਰ ਬੱਬਰ ਨੇ ਕਿਹਾ ਕਿ ਉਹ ਰੋਜ਼ਾਨਾ ਕਾਲਜ ਰੋਡ ਤੇ ਰੁਪਿੰਦਰ ਨਿਉਰੋਸਾਇਟਰਿਕ ਹਸਪਤਾਲ ਦੇ ਵਿਚ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤਕ ਅਤੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਬੈਠਣਗੇ। ਇਸ ਮੌਕੇ ਤੇ ਡਾ ਕੇ ਐਸ ਬੱਬਰ, ਡਾ ਹਰਜੋਤ ਬੱਬਰ, ਡਾ ਮਨਜਿੰਦਰ ਸਿੰਘ ਬੱਬਰ ਆਦਿ ਮੌਜੂਦ ਸਨ।

Exit mobile version