ਐਸ.ਐਸ.ਪੀ ਵਿਜੀਲੈਂਸ ਵਰਿੰਦਰ ਸਿੰਘ ਸੰਧੂ ਦਾ ਗੁਰਦਾਸਪੁਰ ਜੂਡੋ ਸੈਂਟਰ ਪੁੱਜਣ ਤੇ ਹੋਇਆ ਭਰਵਾਂ ਸਵਾਗਤ
ਮੈਡਲ ਜੇਤੂ ਖਿਡਾਰੀਆਂ ਦੀ ਕੀਤੀ ਹੌਸਲਾਅਫਜ਼ਾਈ।
ਗੁਰਦਾਸਪੁਰ 13 ਜੁਲਾਈ (ਮੰਨਣ ਸੈਣੀ)। ਜ਼ਿਲਾ ਗੁਰਦਾਸਪੁਰ ਦੇ ਵੱਖ ਵੱਖ ਸਕੂਲਾਂ ਤੋਂ ਜ਼ਿਲ੍ਹਾ ਜੂਡੋ ਚੈਂਪੀਅਨਸ਼ਿਪ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਵਿੱਚ ਕਰਵਾਈ ਗਈ। ਜਿਸ ਵਿੱਚ ਸਾਬਕਾ ਜੂਡੋ ਖਿਡਾਰੀ ਅਤੇ ਮੌਜੂਦਾ ਐਸ.ਐਸ.ਪੀ ਵਿਜੀਲੈਂਸ ਅੰਮ੍ਰਿਤਸਰ ਬਿਊਰੋ ਪੀਪੀਐਸ ਵਰਿੰਦਰ ਸਿੰਘ ਸੰਧੂ ਕੋਟਯੋਗਰਾਜ ਦਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿੱਚ ਪੁੱਜੇ ਦੋ ਸੌ ਦੇ ਲਗਭਗ ਸਬ ਜੂਨੀਅਰ ਅਤੇ ਜੂਨੀਅਰ ਖਿਡਾਰੀਆਂ ਨੂੰ ਭਾਗ ਲਿਆ ਅਤੇ ਨਰੋਆ ਸਮਾਜ ਸਿਰਜਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਅੱਜ ਦੀ ਇਸ ਚੈਂਪੀਅਨਸ਼ਿਪ ਵਿਚ ਗੁਰਦਾਸਪੁਰ ਸੈਂਟਰ ਦੇ ਖਿਡਾਰੀਆਂ ਨੇ ਪਹਿਲਾ ਸਥਾਨ, ਵੁੱਡ ਸਟਾਕ ਸਕੂਲ ਬਟਾਲਾ ਨੇ ਦੂਜਾ ਅਤੇ ਸਟਾਲਵਾਰਟ ਸਕੂਲ, ਡੂਨ ਇੰਟਰਨੈਸ਼ਨਲ ਸਕੂਲ ਸਾਂਝੇ ਤੌਰ ਤੇ ਤੀਜੇ ਸਥਾਨ ਤੇ ਰਹੇ।
ਇਸ ਮੌਕੇ ਤੇ ਜੂਡੋ ਸੈਂਟਰ ਦੀਆਂ ਪ੍ਰਾਪਤੀਆਂ ਅਤੇ ਖਿਡਾਰੀਆਂ ਦੀ ਮਿਹਨਤ ਨੂੰ ਵੇਖਦਿਆਂ ਸੈਂਟਰ ਇੰਚਾਰਜ ਅਤੇ ਜੂਡੋ ਕੋਚ ਅਰਮਜੀਤ ਸ਼ਾਸਤਰੀ ਵੱਲੋਂ ਸ਼ਹਿਰ ਦੇ ਉਦਯੋਗਪਤੀਆਂ, ਮੋਹਤਬਰਾਂ, ਸੇਵਾ ਮੁਕਤ ਅਧਿਆਪਕਾਂ ਨੂੰ ਅਪੀਲ ਕਰਦਿਆਂ ਖਿਡਾਰੀਆਂ ਲਈ ਸਾਫ਼ ਪਾਣੀ ਮੁਹਈਆਂ ਕਰਵਾਉਣ ਲਈ ਵੱਡੇ ਵਾਟਰ ਕੂਲਰ ਦਾਨ ਕਰਨ ਦੀ ਬੇਨਤੀ ਕੀਤੀ ਗਈ। ਜਿਸ ਨੂੰ ਆਕਾਸ਼ ਮਹਾਜਨ ਆਕਾਸ਼ ਫਾਇਨਾਂਸ ਕੰਪਨੀ ਵੱਲੋਂ ਤੁਰੰਤ ਪੂਰਾ ਕਰਨ ਦਾ ਐਲਾਨ ਕੀਤਾ।
ਇਸੇ ਤਰ੍ਹਾਂ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੀਰਜ ਸਲੋਤਰਾ ਵਲੋਂ ਸ੍ਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿੰਮ ਲਈ ਜਾਰੀ ਕੀਤੇ ਪੰਜ ਲੱਖ ਰੁਪਏ ਰਿਲੀਜ਼ ਕਰਵਾਉਣ ਦਾ ਭਰੋਸਾ ਦਿੱਤਾ। ਜਿਲਾ ਜੂਡੋ ਐਸੋਸੀਏਸ਼ਨ ਗੁਰਦਾਸਪੁਰ ਦੇ ਬਾਨੀ ਪ੍ਰਧਾਨ ਸ੍ਰੀ ਬਾਲ ਕ੍ਰਿਸ਼ਨ ਮਿਤਲ ਦੇ ਬੇਟੇ ਅਮਨ ਮਿਤਲ ਨੇ ਮਿਤਲ ਪਰਿਵਾਰ ਵੱਲੋਂ ਖਿਡਾਰੀਆਂ ਦੀ ਖਾਧ ਖੁਰਾਕ ਅਤੇ ਹੋਰ ਲੋੜਾਂ ਲਈ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ।
ਇਸ ਸਵਾਗਤ ਸਮਾਰੋਹ ਦੌਰਾਨ ਆਪਣੇ ਵਿਭਾਗਾਂ ਵਿਚ, ਅਤੇ ਜੂਡੋ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਰਾਜ ਕੁਮਾਰ, ਅੰਤਰਰਾਸ਼ਟਰੀ ਜੂਡੋ ਖਿਡਾਰੀ ਜੋਤਿੰਦਰਪਾਲ ਸਿੰਘ, ਜੂਡੋ ਕੋਚ ਸਤੀਸ਼ ਕੁਮਾਰ, ਸਾਹਿਲ ਪਠਾਣੀਆਂ, ਰਾਜੇਸ਼ ਕੁਮਾਰ, ਰਵਿੰਦਰ ਖੰਨਾ, ਟ੍ਰੈਫਿਕ ਇੰਚਾਰਜ਼ ਅਜੇ ਕੁਮਾਰ, ਕਰਨਜੀਤ ਸਿੰਘ ਸਰਬਜੀਤ ਸਿੰਘ ਸਾਬੀ ਗਗਨਦੀਪ ਸਿੰਘ ਰਮਨ ਕੁਮਾਰ ਕੋਟਯੋਗਰਾਜ, ਨੂੰ ਜੂਡੋਕਾ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਡਮ ਬਲਵਿੰਦਰ ਕੌਰ, ਮੈਡਮ ਕਮਲੇਸ਼ ਕੁਮਾਰੀ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਪ੍ਰਿੰਸੀਪਲ ਮਨਮੋਹਨ ਸਿੰਘ ਛੀਨਾ, ਰਵੇਲ ਸਿੰਘ ਸਹਾਏਪੁਰ, ਦਿਨੇਸ਼ ਕੁਮਾਰ ਜਨਤਾ ਲੈਬ ਗੁਰਦਾਸਪੁਰ ਜੂਡੋ ਸੈਂਟਰ ਲਈ ਆਪਣੀਆਂ ਸੇਵਾਵਾਂ ਦੇਣ ਦਾ ਵਾਅਦਾ ਕੀਤਾ। ਪਿਛਲੇ ਦਿਨੀਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੱਲਾ ਮਾਰਨ ਵਾਲੇ ਖਿਡਾਰੀਆਂ ਨੂੰ ਵਰਿੰਦਰ ਸਿੰਘ ਸੰਧੂ ਵੱਲੋਂ ਸਨਮਾਨਿਤ ਕਰਦੇ ਹੋਏ ਆਸ ਪ੍ਰਗਟਾਈ ਕਿ ਇਹ ਹੋਰ ਮਿਹਨਤ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਅੰਤਰਰਾਸ਼ਟਰੀ ਕੋਚ ਰਵੀ ਕੁਮਾਰ, ਦਿਨੇਸ਼ ਕੁਮਾਰ ਜੂਡੋ ਕੋਚ, ਅਤੁਲ ਕੁਮਾਰ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰਸੰਸਾ ਕੀਤੀ ਗਈ ।