ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਸੁਖਜਿੰਦਰ ਰੰਧਾਵਾ ਦੀ ਜਥੇਦਾਰ ਸਾਹਿਬ ਨੂੰ ਸਲਾਹ: ਹਥਿਆਰ ਚੁੱਕਣ ਦੀ ਬਜਾਏ, ਨੌਜਵਾਨਾਂ ਨੂੰ ਸਿੱਖੀ ਦੇ ਸਿਧਾਂਤਾਂ ਤੋਂ ਜਾਣੂ ਕਰਵਾਓ

ਸੁਖਜਿੰਦਰ ਰੰਧਾਵਾ ਦੀ ਜਥੇਦਾਰ ਸਾਹਿਬ ਨੂੰ ਸਲਾਹ: ਹਥਿਆਰ ਚੁੱਕਣ ਦੀ ਬਜਾਏ, ਨੌਜਵਾਨਾਂ ਨੂੰ ਸਿੱਖੀ ਦੇ ਸਿਧਾਂਤਾਂ ਤੋਂ ਜਾਣੂ ਕਰਵਾਓ
  • PublishedJune 6, 2022

ਕਿਹਾ ਜਥੇਦਾਰ ਸਾਹਿਬ ਆਪ ਜੀ ਦਾ ਕੰਮ ਹੈ ਗੁਰੂ ਦਾ ਸਿੱਖ ਬਣਾਉਣਾ,ਤੇ ਜਦੋਂ ਗੁਰੂ ਦਾ ਸਿੱਖ ਬਣ ਗਿਆ ਤੇ ਸਿੱਖ ਜਿਹੜਾ ਹੈ ਉਹ ਆਪਣੀ ਰਖਿਆ ਆਪ ਕਰ ਸਕਦਾ, ਸ਼ੇਰ ਨੂੰ ਟਰੇਨਿੰਗ ਦੀ ਲੋੜ ਨਹੀਂ।

ਗੁਰਦਾਸਪੁਰ, 6 ਜੂਨ ( ਮੰਨਣ ਸੈਣੀ)। ਸਾਕਾ ਨੀਲਾ ਤਾਰਾ ਦੀ 38ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਗੱਤਕੇ ਤੋਂ ਇਲਾਵਾ ਆਧੁਨਿਕ ਹਥਿਆਰਾਂ ਦੀ ਸਿਖਲਾਈ ਦੇਣ ਦਾ ਸੰਦੇਸ਼ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਸਿੱਖਾਂ ਲਈ ਆਧੁਨਿਕ ਹਥਿਆਰਾਂ ਦੇ ਅਖਾੜੇ ਵੀ ਤਿਆਰ ਕੀਤੇ ਜਾਣਗੇ, ਜਿਨ੍ਹਾਂ ਨੂੰ ਸ਼ੂਟਿੰਗ ਰੇਂਜ ਕਿਹਾ ਜਾਂਦਾ ਹੈ। ਇਹ ਸਮੇਂ ਦੀ ਲੋੜ ਹੈ। ਜਥੇਦਾਰ ਸਾਹਿਬ ਦੇ ਇਸ ਬਿਆਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਰੰਧਾਵਾ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨੌਜਵਾਨਾਂ ਨੂੰ ਹਥਿਆਰ ਚੁੱਕਣ ਦੀ ਬਜਾਏ, ਸਿੱਖੀ ਦੇ ਸਿੱਧਾਂਤਾਂ ਤੋਂ ਜਾਣੂ ਕਰਵਾਉਂਣ।

ਇਸ ਵਿਵਾਦਿਤ ਬਿਆਨ ਕਾਰਨ ਜਥੇਦਾਰ ਸਾਹਿਬ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਰੰਧਾਵਾ ਵੱਲੋਂ ਧਰਮ ਦੇ ਪ੍ਰਚਾਰ ਸੰਬੰਧੀ ਕਈ ਸਵਾਲ ਪੁੱਛੇ ਹੋਏ ਹਨ। ਰੰਧਾਵਾ ਵੱਲੋਂ ਪੁਛਿਆ ਗਿਆ ਕਿ ਜਦੋਂ ਤੋਂ ਤੁਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ ਹੋ, ਉਦੋਂ ਤੋਂ ਲੈਕੇ ਹੁਣ ਤੱਕ ਕਿੰਨੀਆਂ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਗਈਆਂ? ਜੋ ਕਿ ਸਾਡੇ ਧਰਮ ਦਾ ਪ੍ਰਚਾਰ ਕਰ ਸਕਣ ਅਤੇ ਉਹਨਾਂ ਨੇ ਕਿਹੜੇ ਇਲਾਕਿਆਂ ਚ ਧਰਮ ਪ੍ਰਚਾਰ ਕੀਤਾ? ਅਤੇ ਕਿੰਨਿਆ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਕਿੰਨਿਆ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤਪਾਨ ਕੀਤਾ?

ਇਸੇ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਹ ਵੀ ਕਿਹਾ ਗਿਆ ਕਿ ਇਹਨਾ ਸਭ ਬਾਰੇ ਦੱਸਿਆ ਜਾਵੇ ਕਿਉਕਿ ਆਪ ਜੀ ਦਾ ਕੰਮ ਹੈ ਗੁਰੂ ਦਾ ਸਿੱਖ ਬਣਾਉਣਾ,ਤੇ ਜਦੋਂ ਗੁਰੂ ਦਾ ਸਿੱਖ ਬਣ ਗਿਆ ਤੇ ਸਿੱਖ ਜਿਹੜਾ ਹੈ ਉਹ ਆਪਣੀ ਰਖਿਆ ਆਪ ਕਰ ਸਕਦਾ ਹੈ,ਕਿਉਕਿ ਜੇ ਗੁਰੂ ਸਾਹਿਬ ਨੇ ਸਿੰਘ ਸ਼ਬਦ ਲਗਾਇਆ ਹੈ ਤਾਂ ਸਿੰਘ ਦਾ ਮਤਲਬ ਸ਼ੇਰ ਹੈ ਤੇ ਸ਼ੇਰ ਨੂੰ ਕਿਸੇ ਟਰੇਨਿੰਗ ਦੀ ਲੋੜ ਨਹੀ।

Written By
The Punjab Wire