ਚੰਡੀਗੜ੍ਹ, 4 ਜੂਨ( ਦ ਪੰਜਾਬ ਵਾਇਰ)। ਖੇਤੀ ਅਰਥ ਸ਼ਾਸਤਰੀ, ਲੇਖਕ ਸਰਦਾਰਾ ਸਿੰਘ ਜੌਹਲ ਦੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਤੋਂ ਲੋਕ ਸਭਾ ਲਈ ਨਿਰਵਿਰੋਧ ਚੁਣਿਆ ਜਾਣ ਦੀ ਅਪੀਲ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਵੱਖ ਵੱਖ ਸਿਆਸੀ ਪਾਰਟੀ ਦੇ ਆਗੂਆ ਦਾ ਪ੍ਰਤਿਕਰਮ ਸਾਹਮਣੇ ਆਇਆ ਹੈ।
ਇਸ ਸੰਬੰਧੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਹੋਏ ਨੁਕਸਾਨ ਦੀ ਭਰਪਾਈ ਕੋਈ ਵੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਡਾ: ਐਸ.ਐਸ. ਜੌਹਲ ਵੱਲੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਨੂੰ ਸੰਗਰੂਰ ਉਪ ਚੋਣ ਲਈ ਸਰਬਸੰਮਤੀ ਨਾਲ ਉਮੀਦਵਾਰ ਵਜੋਂ ਨਿਰਵਿਰੋਧ ਚੁਣੇ ਜਾਣ ਦਾ ਸੁਝਾਅ ਦਿੱਤਾ ਗਿਆ ਹੈ ਜਿਸ ਦਾ ਉਹ ਸਮਰਥਨ ਕਰਦੇ ਹਨ। ਉਹਨਾਂ ਕਿਹਾ ਕਿ ਉਮੀਦ ਹੈ ਬਾਕੀ ਸਾਰੀਆਂ ਧਿਰਾਂ ਸਹਿਮਤ ਹੋਣਗੀਆਂ। ਆਉ ਇਕ-ਦੂਜੇ ਦੀ ਰਾਜਨੀਤੀ ਨੂੰ ਪਾਸੇ ਰੱਖ ਦੇਈਏ।
ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਤੇ ਸਹਿਮਤਿ ਜਤਾਈ, ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕਿਹਾ ਕਿ ਉਹ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਉਮੀਦਵਾਰੀ ਦੇ ਸਮਰਥਨ ਵਿੱਚ ਹਨ।
ਦੱਸਣਯੋਗ ਹੈ ਕਿ ਸਰਦਾਰਾ ਸਿੰਘ ਜੌਹਲ ਵੱਲੋਂ ਕਿਹਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਬਹੁਤ ਦੁੱਖਦਾਇਕ ਅਤੇ ਮੰਦਭਾਗਾ ਹੈ। ਸਮਾਜ ਨੇ ਇੱਕ ਜ਼ਬਰਦਸਤ ਅਤੇ ਪ੍ਰਸਿੱਧ ਅਵਾਜ ਗੁਆ ਦਿੱਤੀ ਹੈ। ਇਹ ਇੱਕ ਸੱਭਿਆਚਾਰਕ ਨੁਕਸਾਨ ਹੈ। ਫਿਰ ਵੀ ਮਾਪਿਆਂ ਲਈ ਧਾਟਾ ਕਲਪਨਾਯੋਗ ਨਹੀਂ ਹੋ ਸਕਦਾ ਅਤੇ ਨਾ ਹੀ ਮੁਆਵਜੇ ਯੋਗ ਹੋ ਸਕਦਾ ਹੈ। ” ਜਿਸ ਤਨ ਲਾਗੇ ਉਹ ਤਨ ਜਾਨੇ”। ਮਾਪਿਆਂ ਪ੍ਰਤਿ ਹਮਦਰਦੀ ਪ੍ਰਗਟ ਕਰਦਾ ਹੋਇਆ ਉਹ ਮਹਿਸੂਸ ਕਰਦੇ ਹਨ ਕਿ ਇਹ ਹੋ ਸਕਦਾ ਹੈ ਕਿ ਜੇ ਮੂਸੇਵਾਲਾ ਦੇ ਸਿੱਧੂ ਮੂਸੇਵਾਲਾ ਦੇ ਪਿਤਾ ਮੰਨ ਜਾਣ ਤਾਂ ਸੰਗਰੂਰ ਜਿਮਨੀ ਚੋਣਾ ਲਈ ਉਹਨਾਂ ਨੂੰ ਨਿਰਵਿਰੋਧ ਅਤੇ ਬਿਨਾਂ ਮੁਕਾਬਲਾ ਚੁਣਿਆਂ ਜਾਏ।
ਪੜੋਂ ਕੀ ਕਹਿੰਦੇ ਸਨ ਸਰਦਾਰਾ ਸਿੰਘ ਜੌਹਲ
ਸਰਦਾਰਾ ਸਿੰਘ ਜੌਹਲ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਤੋਂ ਲੋਕ ਸਭਾ ਲਈ ਨਿਰਵਿਰੋਧ ਚੁਣੇ ਜਾਣ ਦੀ ਕੀਤੀ ਅਪੀਲ – The Punjab Wire