ਕਰੇ ਕੋਈ ਭਰੇ ਕੋਈ! ਪੰਜਾਬ ਸਰਕਾਰ ਵਲੋਂ IAS ਅਧਿਕਾਰੀਆਂ ਦੇ ਤਬਾਦਲੇ ਤੇ ਮਨਜਿੰਦਰ ਸਿਰਸਾ ਦੀ ਅਫਸਰਾਂ ਨੂੰ ਮੁੜ ਚੇਤਾਵਨੀ, ਉਹ ਤੁਹਾਨੂੰ ਆਪਣੇ ਗਲਤ ਕੰਮਾਂ ਲਈ ਦੋਸ਼ੀ ਠਹਿਰਾਉਂਦੇ ਹਨ

ਚੰਡੀਗੜ੍ਹ, 3 ਜੂਨ (ਦ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਚਾਰ ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿਤੇ ਗਏ ਹਨ। ਜਿਸ ਵਿਚ ਸਰਕਾਰ ਵਲੋਂ ਸੂਚਨਾ ਤੇ ਲੋਕ ਸੰਪਰਕ ਡਾਇਰੈਕਟਰ IAS ਸੁਮੀਤ ਜਾਰੰਗਲ ਅਤੇ ਸਕੱਤਰ IAS ਮਲਵਿੰਦਰ ਸਿੰਘ ਜੱਗੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਸਰਕਾਰ ਵੱਲੋਂ ਇਹਨਾਂ ਕੀਤੇ ਗਏ ਅਧਿਕਾਰੀਆਂ ਦੇ ਤਬਾਦਲੇ ਤੇ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿਚ ਉਹਨਾਂ ਵੱਲੋਂ ਇਸ ਤਬਾਦਲੇ ਨੂੰ ਸੁਰਖਿਆ ਦੇ ਗੁਪਤ ਦਸਤਾਵੇਜ਼ ਲੀਕ ਕਰਨ ਨਾਲ ਜੋੜਿਆ ਜਾ ਰਿਹਾ। ਸਿਰਸਾ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਆਯੂਸ਼ੀ ਸਾਰਸਵਤ ਨੇ ਸੁਰੱਖਿਆ ਦੇ ਗੁਪਤ ਦਸਤਾਵੇਜ਼ ਲੀਕ ਕੀਤੇ @AAPPunjab ਸਰਕਾਰ ਨੇ ਸੁਧਾਰਾਤਮਕ ਕਾਰਵਾਈ ਵਜੋਂ ਸਕੱਤਰ ਜੱਗੀ ਅਤੇ ਡਾਇਰੈਕਟਰ ਜਾਰੰਗਲ ਦਾ ਤਬਾਦਲਾ ਕੀਤਾ!

ਉਹਨਾਂ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਮੁੜ ਚੇਤਾਵਨੀ ਦਿੰਦੇ ਹੋਏ ਕਿਹਾ ਕਿ AAP ਪਾਰਟੀ ਵਿੱਚ ਕੋਈ ਇਮਾਨਦਾਰੀ ਨਹੀਂ ਹੈ। ਉਹ ਤੁਹਾਨੂੰ ਆਪਣੇ ਗਲਤ ਕੰਮਾਂ ਲਈ ਦੋਸ਼ੀ ਠਹਿਰਾਉਂਦੇ ਹਨ। ਉਨ੍ਹਾਂ ਦੇ ਏਜੰਡੇ ਤੋਂ ਸੁਚੇਤ ਰਹੋ!

Print Friendly, PDF & Email
www.thepunjabwire.com Contact for news and advt :-9814147333