ਖੇਡ ਸੰਸਾਰ ਗੁਰਦਾਸਪੁਰ ਪੰਜਾਬ

ਜੂਡੋ ਖੇਡ ਬਣੀ ਗੁਰਦਾਸਪੁਰੀਆ ਦੀ ਪਹਿਲੀ ਪਸੰਦ: ਗੈਰ ਰਿਹਾਇਸ਼ੀ ਖੇਡ ਵਿੰਗ ਦੇ ਦਾਖਿਲੇ ਲਈ ਵੱਡੀ ਗਿਣਤੀ ਵਿਚ ਪੁੱਜੇ ਖਿਡਾਰੀ।

ਜੂਡੋ ਖੇਡ ਬਣੀ ਗੁਰਦਾਸਪੁਰੀਆ ਦੀ ਪਹਿਲੀ ਪਸੰਦ: ਗੈਰ ਰਿਹਾਇਸ਼ੀ ਖੇਡ ਵਿੰਗ ਦੇ ਦਾਖਿਲੇ ਲਈ ਵੱਡੀ ਗਿਣਤੀ ਵਿਚ ਪੁੱਜੇ ਖਿਡਾਰੀ।
  • PublishedMay 27, 2022

ਗੁਰਦਾਸਪੁਰ 27 ਮਈ (ਮੰਨਣ ਸੈਣੀ)। ਖੇਡ ਵਿਭਾਗ ਪੰਜਾਬ ਵੱਲੋਂ ਗੈਰ ਰਿਹਾਇਸ਼ੀ ਖੇਡ ਵਿੰਗ ਦੇ ਦਾਖਲੇ ਲਈ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਗੁਰਦਾਸਪੁਰ ਵਿਖੇ ਬਟਾਲਾ, ਗੁਰਦਾਸਪੁਰ, ਦੀਨਾਨਗਰ ਤੋਂ ਵੱਡੀ ਗਿਣਤੀ ਪੁਜੇ ਹਨ। ਸੈਂਟਰ ਵਿਖੇ ਜੂਡੋ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਵਡਾਲਾ ਬਾਂਗਰ ਨੇ ਕਿਹਾ ਕਿ ਖੇਡਾਂ ਮਨੁੱਖੀ ਵਿਕਾਸ ਦਾ ਮੁੱਖ ਸਰੋਤ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡ ਮੈਦਾਨ ਵਿੱਚ ਲੈ ਕੇ ਆਉਣ ਤਾਂ ਕਿ ਉਹ ਭਵਿੱਖ ਵਿਚ ਉਹ ਚੰਗੇ ਇਨਸਾਨ ਬਣ ਕੇ ਚੰਗੇ ਸ਼ਹਿਰੀ ਬਣ ਸਕਣ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਸ ਲਈ ਖੇਡ ਵਿੰਗ ਖੋਲੇ ਜਾ ਰਹੇ ਹਨ।

ਗੁਰਦਾਸਪੁਰ ਜ਼ਿਲ੍ਹੇ ਵਿੱਚ ਫੁਟਬਾਲ, ਜਿਮਨਾਸਟਿਕ, ਕੁਸ਼ਤੀਆਂ, ਜੂਡੋ, ਅਥਲੈਟਿਕਸ, ਬੈਡਮਿੰਟਨ, ਵਿਚ ਅੱਜ ਵੱਡੀ ਗਿਣਤੀ ਵਿੱਚ ਵੱਖ ਵੱਖ ਥਾਵਾਂ ਤੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਝਲਕਾਰਾ ਦਿੱਤਾ ਹੈ।ਜੂਡੋ ਸੈਂਟਰ ਦੇ ਸੰਚਾਲਕ ਸ੍ਰੀ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਡੋ ਗੁਰਦਾਸਪੁਰੀਆ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ। ਆਪਣੇ ਆਲੇ ਦੁਆਲੇ ਦੇ ਭੈੜੇ ਮਾਹੌਲ ਤੋਂ ਬੱਚਿਆਂ ਨੂੰ ਬਚਾਉਣ ਲਈ ਬਹੁਤ ਸਾਰੇ ਮਾਪੇ ਹਰ ਰੋਜ਼ ਇਸ ਸੈਂਟਰ ਵਿਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਸਪੰਰਕ ਕਰ ਰਹੇ ਹਨ।

ਪਰ ਸੈਂਟਰ ਵਿਚ ਬੁਨਿਆਦੀ ਢਾਂਚੇ ਦੀ ਬਹੁਤ ਵੱਡੀ ਘਾਟ ਹੈ। ਉਨ੍ਹਾਂ ਖੇਡ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਜੂਡੋ ਖੇਡ ਪ੍ਰਤੀ ਰੁਚੀ, ਅਤੇ ਖੇਡਾਂ ਵਿਚ ਪ੍ਰਾਪਤੀਆਂ ਨੂੰ ਦੇਖਦੇ ਹੋਏ 50 ਸੀਟਾਂ ਗੈਰ ਰਿਹਾਇਸ਼ੀ ਵਿੰਗ ਦੀਆਂ ਦਿਤੀਆਂ ਜਾਣ। ਤਾਂ ਕਿ ਖਿਡਾਰੀ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਜੂਡੋ ਸੈਂਟਰ ਦੇ ਕੋਚ ਰਵੀ ਕੁਮਾਰ, ਦਿਨੇਸ਼ ਕੁਮਾਰ ਬਟਾਲਾ ਨੇ ਦੱਸਿਆ ਕਿ ਅੱਜ ਸੌ ਤੋਂ ਵਧੇਰੇ ਜੂਡੋ ਖਿਡਾਰੀਆਂ ਨੇ ਆਪਣੇ ਆਪ ਨੂੰ ਗੈਰ ਰਿਹਾਇਸ਼ੀ ਖੇਡ ਵਿੰਗ ਲਈ ਪੇਸ਼ ਕੀਤਾ । ਲੜਕੀਆਂ ਦੀ ਚੋਣ ਕਰਨ ਲਈ ਕਲ ਟਰਾਇਲ ਲਏ ਜਾਣਗੇ। ਇਸ ਮੌਕੇ ਅਤੁਲ ਕੁਮਾਰ, ਲਕਸ਼ੇ ਕੁਮਾਰ ਜੂਡੋ ਕੋਚ ਤੋਂ ਇਲਾਵਾ ਬਹੁਤ ਸਾਰੇ ਮਾਪੇ ਹਾਜ਼ਰ ਸਨ।

Written By
The Punjab Wire