Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਜਾਖੜ ਨੂੰ ਅਕ੍ਰਿਤਘਣ ਦੱਸਦੇ ਹੋਏ ਸੁਖਜਿੰਦਰ ਰੰਧਾਵਾ ਨੇ ਮੰਗੀ ਗੁਰਦਾਸਪੁਰ ਵਾਸੀਆਂ ਤੋਂ ਮੁਆਫ਼ੀ, ਕਿਹਾ ਸ਼ਰਮ ਆਉਂਦੀ ਹੈ ਕਿ ਉਹ ਬੇਇਮਾਨ ਦਾ ਦੇਂਦੇ ਰਹੇ ਸਾਥ

ਜਾਖੜ ਨੂੰ ਅਕ੍ਰਿਤਘਣ ਦੱਸਦੇ ਹੋਏ ਸੁਖਜਿੰਦਰ ਰੰਧਾਵਾ ਨੇ ਮੰਗੀ ਗੁਰਦਾਸਪੁਰ ਵਾਸੀਆਂ ਤੋਂ ਮੁਆਫ਼ੀ, ਕਿਹਾ ਸ਼ਰਮ ਆਉਂਦੀ ਹੈ ਕਿ ਉਹ ਬੇਇਮਾਨ ਦਾ ਦੇਂਦੇ ਰਹੇ ਸਾਥ
  • PublishedMay 19, 2022

ਕਿਹਾ ਰਾਹੁਲ ਗਾਂਧੀ ਨੂੰ ਕੀਤਾ ਸੀ ਆਗਾਹ, ਹੁਣ ਨਵਜੋਤ ਸਿੰਧੂ ਵੀ ਹੁਣ ਇਹੋਂ ਕੰਮ ਕਰਨਗੇਂ, ਹਾਈਕਮਾਨ ਤੇ ਚੁੱਕੇ ਸਵਾਲ, ਫੈਸਲਾ ਲੈਂਦੀ ਤਾਂ ਅੱਜ ਕਾਂਗਰਸ ਦਾ ਇਹ ਹਾਲ ਨਾ ਹੁੰਦਾ

ਸੁਨੀਲ ਜਾਖੜ ਲਈ ਉਹਨਾਂ ਆਪ ਹਿੱਕ ਤਾਨ ਕੇ ਲੜੀ ਸੀ ਗੁਰਦਾਸਪੁਰ ਦੀ ਲੜਾਈ, ਸੁੱਚਾ ਸਿੰਘ ਲੰਗਾਹ ਤੱਕ ਨਾਲ ਲਏ ਟਾਕਰੇ

ਗੁਰਦਾਸਪੁਰ, 19 ਮਈ (ਮੰਨਣ ਸੈਣੀ)। ਪੰਜਾਬ ਤੋਂ ਕਾਂਗਰਸ ਦੇ ਵੱਡੇ ਆਗੂ, ਸਾਬਕਾ ਉਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਹਲਕੇ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸਾਬਕਾ ਸੰਸਦ ਰਹੇ ਸੁਨੀਲ ਜਾਖੜ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਬੇਹੱਦ ਤਿੱਖਾ ਅਤੇ ਸੱਖਤ ਰੁੱਖ ਅਖਤਿਆਰ ਕਰਦੇ ਹੋਇਆ ਪ੍ਰਤਿਕਰਮ ਦਿੱਤਾ ਹੈ। ਸੁਖਜਿੰਦਰ ਰੰਧਾਵਾ ਨੇ ਜਾਖੜ ਨੂੰ ਅਕ੍ਰਿਤਘਣ ਕਰਾਰ ਦੇਂਦਿਆਂ ਹੋਇਆ ਆਪ ਗੁਰਦਾਸਪੁਰ ਜ਼ਿਲੇ ਖਾਸ ਕਰ ਡੇਰਾ ਬਾਬਾ ਦੇ ਲੋਕਾ ਤੋਂ ਮੁਆਫ਼ੀ ਮੰਗੀ ਹੈ ਕਿ ਉਹ ਇੱਕ ਅਕ੍ਰਿਤਘਣ ਅਤੇ ਬੇਇਮਾਨ ਦਾ ਸਾਥ ਦੇਂਦੇ ਰਹੇ। ਉਹਨਾਂ ਕਿਹਾ ਕਿ ਉਹਨਾਂ ਨੂੰ ਅੱਜ ਦੁੱਖ ਹੈ ਕਿ ਉਹਨਾਂ ਸੁਨੀਲ ਜਾਖੜ ਕਾਰਨ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸਟੈਂਡ ਲਿਆ। ਦੱਸਣਯੋਗ ਹੈ ਕਿ ਵੀਰਵਾਰ ਨੂੰ ਸੁਨੀਲ ਜਾਖੜ ਨੇ ਆਖਿਰਕਾਰ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ।

ਸੁਨੀਲ ਜਾਖੜ ਨੂੰ ਬੇਇਮਾਨ ਕਰਾਰ ਦੇਂਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਨੀਲ ਜਾਖੜ ਵਰਗੇ ਲੋਕ ਪਾਵਰ ਤੋਂ ਬਾਹਰ ਨਹੀਂ ਰਹਿ ਸਕਦੇ। ਉਹਨਾਂ ਸੁਨੀਲ ਜਾਖੜ ਵੱਲੋਂ ਹਿੰਦੂ ਚੇਹਰਾਂ ਹੋਣ ਕਾਰਨ ਅਨਦੇਖਾ ਕੀਤੇ ਜਾਣ ਦੇ ਲਗਾਏ ਜਾਣ ਵਾਲੇ ਦੋਸ਼ਾਂ ਤੇ ਜਵਾਬ ਦੇਂਦਿਆਂ ਕਿਹਾ ਕਿ ਉਹ ਗੁਰਦਾਸਪੁਰ ਸੰਸਦ ਦੀਆਂ ਚੋਣਾਂ ਵਿੱਚ ਸਿੱਖਾ ਦੇ ਹਲਕੇ ਤੋਂ ਜਿੱਤੇ ਨਾ ਕੀ ਹਿੰਦੂ ਇਲਾਕਿਆਂ ਤੋਂ। ਉਹਨਾਂ ਕਿਹਾ ਕਿ ਹਿੰਦੂ ਇਲਾਕਿਆਂ ਵਿੱਚੋ ਜਾਖੜ ਨੂੰ ਮੁੰਹ ਦੀ ਖਾਣੀ ਪਈ । ਉਹਨਾਂ ਕਿਹਾ ਕਿ ਪੰਜਾਬ ਇੱਕ ਸੈਕੁਲਰ ਸੂਬਾ ਹੈ ਇੱਥੇ ਅਸੀਂ ਕਦੇ ਹਿੰਦੂ ਸਿੱਖ ਦੀ ਗੱਲ਼ ਨਹੀਂ ਕੀਤੀ। ਉਹਨਾਂ ਕਿਹਾ ਕਿ ਸੁਨੀਲ ਜਾਖੜ ਕਰਕੇ ਉਹਨਾਂ ਆਪ ਹਿੱਕ ਤਾਨ ਕੇ ਗੁਰਦਾਸਪੁਰ ਦੀ ਚੌਣ ਲੜੀ ਅਤੇ ਉਹਨਾਂ ਕਾਰਨ ਹੀ ਸੁੱਚਾ ਸਿੰਘ ਲੰਗਾਹ ਨਾਲ ਵੀ ਟਾਕਰੇ ਲਏ।

ਕਾਂਗਰਸ ਹਾਈਕਮਾਡ ਤੋਂ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਰੰਧਾਵਾ ਨੇ ਕਿਹਾ ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਚਲੇ ਜਾਣਾ, ਇਸ ਕਰਕੇ ਗਲਤੀ ਹਾਈਕਮਾਡ ਦੀ ਹੈ ਅਤੇ ਹਾਈਕਮਾਂਡ ਨੂੰ ਪਹਿਲਾਂ ਹੀ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ 14 ਫਰਵਰੀ ਨੂੰ ਰਾਹੁਲ ਗਾਂਧੀ ਦੀ ਗੁਰਦਾਸਪੁਰ ਫੇਰੀ ਦੌਰਾਨ ਉਹਨਾਂ ਰਾਹੁਲ ਗਾਂਧੀ ਨੂੰ ਆਗਾਹ ਕੀਤਾ ਸੀ ਕਿ ਆਪਣੇ ਸੱਜੇ ਅਤੇ ਖੱਬੇ ਪਾਸੇ ਬੈਠੇ (ਨਵਜੋਤ ਸਿੱਧੂ ਅਤੇ ਸੁਨੀਲ ਜਾਖੜ) ਨੂੰ ਬਾਹਰ ਦਾ ਰਸਤਾ ਵਿਖਾ ਦੇਵੋਂ। ਪਰ ਜੇ ਹਾਈਕਮਾਡ ਫੈਸਲਾ ਲੈਂ ਲੈਂਦੀ ਤਾਂ ਅੱਜ ਇਹ ਨੌਬਤ ਨਾ ਆਉਂਦੀ। ਉਹਨਾਂ ਹਾਈਕਮਾਡ ਤੇ ਸਵਾਲ ਚੱਕਦਿਆ ਕਿਹਾ ਕਿ ਉਹਨਾਂ ਦੀ ਕੀ ਕਮਜੋਰੀ ਸੀ ਉਹ ਨਹੀਂ ਜਾਣਦੇਂ। ਉਹਨਾਂ ਸਿੱਧੂ ਸੰਬੰਧੀ ਕਿਹਾ ਕਿ ਉਹ ਵੀ ਇਹ ਹੀ ਕਰਣਗੇਂ। ਉਹਨਾਂ ਕਿਹਾ ਕਿ ਹਾਈਕਮਾਡ ਅਗਰ ਫੈਸਲਾ ਲੈਂਦੀ ਤਾਂ ਅੱਜ ਕਾਂਗਰਸ ਦਾ ਇਹ ਹਾਲ ਨਾ ਹੁੰਦਾ। ਇਸ ਸੰਬੰਧੀ ਹੁਣ ਰਾਹੁਲ ਗਾਂਧੀ ਅਤੇ ਸੋਨੀਆਂ ਗਾਂਧੀ ਨੂੰ ਜਵਾਬ ਦੇਣਾ ਚਾਹੀਦਾ ਹੈ।

Written By
The Punjab Wire