ਕ੍ਰਾਇਮ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ: ਦਿੱਲੀ ‘ਚ ਪੰਜਾਬ ਪੁਲਸ ਖਿਲਾਫ ਅਗਵਾ ਕਰਨ ਦਾ ਮਾਮਲਾ ਦਰਜ; ਹਰਿਆਣਾ ਪੁਲੀਸ ਨੇ ਬੱਗਾ ਨੂੰ ਲਿਜਾ ਰਹੀ ਗੱਡੀ ਨੂੰ ਰੋਕਿਆ

ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ: ਦਿੱਲੀ ‘ਚ ਪੰਜਾਬ ਪੁਲਸ ਖਿਲਾਫ ਅਗਵਾ ਕਰਨ ਦਾ ਮਾਮਲਾ ਦਰਜ; ਹਰਿਆਣਾ ਪੁਲੀਸ ਨੇ ਬੱਗਾ ਨੂੰ ਲਿਜਾ ਰਹੀ ਗੱਡੀ ਨੂੰ ਰੋਕਿਆ
  • PublishedMay 6, 2022

ਪੰਜਾਬ ਪੁਲਿਸ ਅਨੁਸਾਰ ਭੇਜੇ ਗਏ ਪੰਜ ਨੋਟਿਸ, ਹਰਿਆਣਾ ਦੇ ਡੀਜੀਪੀ ਨੂੰ ਬੱਗਾ ਖਿਲਾਫ ਐਫਆਈਆਰ ਦੀ ਕਾਪੀ ਦੀ ਚਿੱਠੀ ਭੇਜ ਰਹੀ ਪੰਜਾਬ ਸਰਕਾਰ, ਇਹ ਕਿਡਨੈਪਿੰਗ ਦਾ ਕੇਸ ਨਹੀਂ।

ਦਿੱਲੀ, 6 ਮਈ 2022 ( ਦ ਪੰਜਾਬ ਵਾਇਰ)। ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪੰਜਾਬ ਸਾਈਬਰ ਸੈੱਲ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਇਹ ਕਾਰਵਾਈ ਕੀਤੀ। ਉਸ ਖ਼ਿਲਾਫ਼ ਮੁਹਾਲੀ ਸਾਈਬਰ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇੱਥੇ ਬੱਗਾ ਨੂੰ ਮੁਹਾਲੀ ਲੈ ਕੇ ਜਾ ਰਹੀ ਪੰਜਾਬ ਪੁਲੀਸ ਦੀ ਗੱਡੀ ਨੂੰ ਹਰਿਆਣਾ ਪੁਲੀਸ ਨੇ ਰੋਕ ਲਿਆ ਹੈ।

ਤਜਿੰਦਰ ਦੇ ਪਿਤਾ ਨੇ ਪੰਜਾਬ ਪੁਲਸ ਖਿਲਾਫ ਦਿੱਲੀ ਦੇ ਜਨਕਪੁਰੀ ਥਾਣੇ ‘ਚ ਅਗਵਾ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਬਾਅਦ ਦਿੱਲੀ ਪੁਲੀਸ ਦੀ ਸੂਚਨਾ ’ਤੇ ਬੱਗਾ ਨੂੰ ਲੈ ਕੇ ਜਾ ਰਹੀ ਪੰਜਾਬ ਪੁਲੀਸ ਦੀ ਗੱਡੀ ਨੂੰ ਹਰਿਆਣਾ ਪੁਲੀਸ ਨੇ ਰੋਕ ਲਿਆ। ਪੰਜਾਬ ਪੁਲਿਸ ਬੱਗਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਤੋਂ ਮੋਹਾਲੀ ਲੈ ਜਾ ਰਹੀ ਸੀ। ਉਥੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।

ਉਧਰ ਪੰਜਾਬ ਪੁਲਿਸ ਨੇ ਬਿਆਨ ਦਿੱਤਾ ਹੈ ਕਿ ਬੱਗਾ ਨੂੰ ਪੰਜ ਨੋਟਿਸ ਭੇਜੇ ਗਏ ਸਨ। ਨੋਟਿਸ ਭੇਜਣ ਦੇ  ਬਾਅਦ ਵੀ ਬੱਗਾ ਨੇ ਕੋਈ ਜਵਾਬ ਨਹੀਂ ਦਿੱਤਾ। ਬੱਗਾ ਦਾ ਟਵੀਟ ਭਡ਼ਕਾਊ ਸੀ ਅਤੇ ਬੱਗਾ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ।  ਪੰਜਾਬ ਪੁਲਿਸ ਦੇ ਸੂਤਰਾਂ ਦੇ ਹਵਾਲੇ ਅਨੁਸਾਰ ਹਰਿਆਣਾ ਦੇ ਡੀਜੀਪੀ ਨੂੰ ਪੰਜਾਬ ਪੁਲਿਸ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਦੇ ਖਿਲਾਫ ਐਫਆਈਆਰ ਦੀ ਕਾਪੀ ਦੀ ਚਿੱਠੀ ਭੇਜ ਰਹੀ ਹੈ ਕਿ ਇਹ ਕਿਡਨੈਪਿੰਗ ਦਾ ਕੇਸ ਨਹੀਂ ਹੈ। ਹਰਿਆਣਾ ਪੁਲਿਸ ਪੰਜਾਬ ਦੇ ਕੰਮ ਨੂੰ ਬਿਨਾਂ ਵਜ੍ਹਾ ਰੋਕ ਰਹੀ ਹੈ।

Written By
The Punjab Wire