ਚੰਡੀਗੜ੍ਹ, 7 ਅਪ੍ਰੈਲ। ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਦਿੱਤਾ ਜਾਣ ਵਾਲਾ ਧਰਨਾ ਵਿੱਚ ਆਪਸ ਦੀ ਲੜਾਈ ਕਾਰਨ ਤਮਾਸ਼ਾ ਬਣ ਗਿਆ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਅੱਜ ਮਹਿੰਗਾਈ ਦੇ ਵਿਰੁੱਧ ਦਿੱਤਾ ਜਾਣ ਵਾਲੇ ਕੇਂਦਰ ਸਰਕਾਰ ਖਿਲਾਫ਼ ਧਰਨੇ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਯੂਥ ਵਿੰਗ ਦੇ ਆਗੂ ਬਰਿੰਦਰ ਸਿੰਘ ਢਿੱਲੋਂ ਵਿੱਚਕਾਰ ਤਕਰਾਰ ਹੋ ਗਈ।
ਇਸ ਪ੍ਰਦਰਸ਼ਨ ਦੌਰਾਨ ਜਦੋਂ ਨਵਜੋਤ ਸਿੰਘ ਸਿੱਧੂ ਬੋਲਣ ਲੱਗੇ ਤਾਂ ਬਰਿੰਦਰ ਢਿੱਲੋਂ ਨੇ ਵਿਚਕਾਰੋਂ ਖੜ੍ਹਾ ਹੋ ਕੇ ਨਵਜੋਤ ਸਿੱਧੂ ਨੂੰ ਘੇਰ ਲਿਆ। ਨਵਜੋਤ ਸਿੱਧੂ ਜਦੋਂ ਬੋਲ ਰਹੇ ਸਨ ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਕੁਝ ਬੇਈਮਾਨ ਹਨ, ਪਰ ਮੈਂ ਨਾਮ ਨਹੀਂ ਲਵਾਂਗਾ। ਇਸ ਸਬੰਧੀ ਢਿੱਲੋਂ ਨੇ ਕਿਹਾ ਕਿ ਤੁਸੀਂ ਨਾਮ ਲਓ ਕਿਉਂ ਨਹੀਂ ਨਾਮ ਲੈਣ। ਜੇਕਰ ਨਾਮ ਹੀ ਨਹੀਂ ਲੈਣੇ ਤਾਂ ਫਿਰ ਇਹ ਮੁੱਦਾ ਕਿਉਂ ਛੇੜ ਰਹੇ ਹੋ। ਕਾਂਗਰਸ ਵੱਲੋਂ ਕੇਂਦਰ ਖਿਲਾਫ ਦਿੱਤਾ ਜਾਣ ਵਾਲਾ ਪ੍ਰਦਰਸ਼ਨ ਆਪਣੀ ਲੜਾਈ ਕਾਰਨ ਪਹਿਲਾਂ ਵਿਚ ਹੀ ਖਤਮ ਹੋ ਗਿਆ। ਦੱਸਣਾ ਬਣਦਾ ਹੈ ਕਿ ਇਸ ਧਰਨੇ ਵਿੱਚ ਕਾਂਗਰਸ ਦੇ ਵੱਡੇ ਆਗੂ ਪਹੁੰਚੇ ਸਨ।