ਗੁਰਦਾਸਪੁਰ, 13 ਮਾਰਚ (ਮੰਨਣ ਸੈਣੀ)। ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਦਾ ਕਿਲਾ ਢਹਿਣ ਦੇ ਨਾਲ ਹੀ ਕਿਲੇ ਦੀਆਂ ਦਿਵਾਰਾਂ ਵਿੱਚ ਵੀ ਤਰੇੜ ਪੈਂਦੀ ਵਿੱਖ ਰਹੀ ਹੈ। ਪੰਜਾਬ ਵਿੱਚ ਇਹਨਾਂ ਪਾਰਟੀਆਂ ਦੇ ਵੱਡੇ ਆਗੂ ਦੀ ਹਾਰ ਦਾ ਅਸਰ ਹੁਣ ਨਗਰ ਨਿਗਮਾਂ ਅਤੇ ਨਗਰ ਕੌਸ਼ਲ ਦੇ ਮੈਬਰਾਂ ਤੇ ਵੀ ਪੈਂਦਾ ਵਿਖ ਰਿਹਾ ਹੈ ਅਤੇ ਮੌਜੂਦਾ ਕੌਸਲਰਾ ਵੱਲੋ ਹਾਲਾਤਾਂ ਨੂੰ ਵੇਖ ਹੁਣ ਆਪ ਵਿੱਚ ਸ਼ਾਮਿਲ ਹੋਣ ਨੂੰ ਹੀ ਸਮੇਂ ਦੀ ਨਜਾਕਤ ਦੱਸੀ ਜਾ ਰਹੀ ਹੈ ।
ਇਸ ਦੀ ਤਾਜਾ ਮਿਸਾਲ ਅਮ੍ਰਿਤਸਰ ਵਿੱਚ ਦਿੱਖੀ ਜਿੱਥੇ 16 ਮੌਜੂਦਾ ਕਾਂਗਰਸੀ ਕੌਸਲਰਾਂ ਵੱਲੋ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸ਼ਿਸ਼ੋਦਿਆ ਅਤੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਦੀ ਮੌਜੂਦੀ ਵਿੱਚ ਆਪ ਦਾ ਪੱਲਾ ਫੜ ਲਿਆ ਗਿਆ। ਇਸ ਦੀ ਪੁਸ਼ਟੀ ਅਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋ ਟਵੀਟ ਕਰ ਕੀਤੀ ਗਈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹੀ ਰੁੱਖ ਹੁਣ ਪੰਜਾਬ ਦੀਆਂ ਵੱਖ ਵੱਖ ਕੌਸਲਾ ਅਤੇ ਨਿਗਮਾਂ ਅੰਦਰ ਵੇਖਣ ਨੂੰ ਮਿਲ ਸਕਦਾ ਨਗਰ ਕੌਂਸਲ ਅਤੇ ਨਿਗਮਾ ਅੰਦਰ ਵੀ ਆਪ ਦਾ ਝਾੜੂ ਫਿਰਣ ਦੇ ਕਿਆਸ ਹਨ।