ਸੋਚਤਾ ਹੂੰ ਕਿ ਵੋ ਕਿਤਨੇ ਮਾਸੂਮ ਹੈ, ਕਿਆ ਸੇ ਕਿਆ ਹੋ ਗਏ ਦੇਖਤੇ ਦੇਖਤੇ- ਸੁਨੀਲ ਜਾਖੜ ਨੇ ਸੁਖਜਿੰਦਰ ਰੰਧਾਵਾ ਦੇ ਬਿਆਨ ਤੇ ਵੀਡਿਓ ਪਾ ਕੇ ਕੱਸਿਆ ਤੰਜ

ਗੁਰਦਾਸਪੁਰ, 12 ਮਾਰਚ (ਮੰਨਣ ਸੈਣੀ)। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋ ਬੀਤੇ ਕੱਲ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਸੰਬੰਧੀ ਦਿੱਤੇ ਗਏ ਅਨੁਸ਼ਾਸਨ ਹੀਨਤਾ ਦੇ ਬਿਆਨ ਅਤੇ ਲਗਾਏ ਗਏ ਦੋਸ਼ਾ ਤੇ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਗੁਰਦਾਸਪੁਰ ਤੇ ਸਾਬਕਾ ਸੰਸਦ ਰਹੇ ਸੁਨੀਲ ਜਾਖੜ ਨੇ ਟਵੀਟ ਕਰ ਪਲਟਵਾਰ ਕੀਤਾ ਹੈ। ਉਹਨਾਂ ਇੱਕ ਵੀਡੀਓ ਐਡਿਟ ਕਰ ਪੋਸਟ ਕੀਤੀ ਹੈ ਅਤੇ ਗਾਣੇ ਦੇ ਬੋਲ ਲਿੱਖੇ ਹਨ ” ਸੋਚਤਾ ਹੂੰ ਕਿ ਵੋਹ ਕਿਤਨੇ ਮਾਸੂਮ ਹੈ, ਕਿਆ ਸੇ ਕਿਆ ਹੋ ਗਏ ਦੇਖਤੇ ਦੇਖਤੇ।

ਜਿਸ ਵਿੱਚ ਰੰਧਾਵਾ ਵੱਲੋਂ ਦਿੱਤੇ ਗਏ ਪਹਿਲਾ ਬਿਆਨ ਦੱਸਿਆ ਗਿਆ ਹੈ ਜਿਸ ਵਿੱਚ ਰੰਧਾਵਾ ਵੱਲੋ ਕਬੂਲਿਆ ਗਿਆ ਹੈ ਕਿ ਉਹਨਾਂ ਨੂੰ ਮੰਤਰੀ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਸੁਨੀਲ ਜਾਖੜ ਨੇ ਮੰਤਰੀ ਬਣਾਇਆ ਅਤੇ ਦੂਜੇ ਪਾਸੇ ਕਿਹਾ ਗਿਆ ਸੀ ਕਿ ਕਦੇ ਸਿੱਧੂ ਬੋਲ ਗਏ ਅਤੇ ਕਦੇ ਸੁਨੀਲ ਜਾਖੜ ਨੇ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ।

Print Friendly, PDF & Email
www.thepunjabwire.com Contact for news and advt :-9814147333