ਗੁਰਦਾਸਪੁਰ, 10 ਮਾਰਚ (ਮੰਨਣ ਸੈਣੀ)। ਗੁਰਦਾਸਪੁਰ ਜ਼ਿਲੇ ਦੇ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਨੇ ਜ਼ਿਲੇ ਵਿੱਚ ਸਭ ਤੋਂ ਵੱਧ 28 ਹਜਾਰ 472 ਦੀ ਲੀਡ ਲੈ ਕੇ ਕਾਂਗਰਸ, ਭਾਜਪਾ, ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਿੱਤੀ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕਲਸੀ ਇੱਕ ਵੀ ਰਾਉਡ ਵਿੱਚ ਪਿੱਛੇ ਨਹੀਂ ਦਿੱਖੇ ਅਤੇ ਉਹਨਾਂ ਕਾਂਗਰਸ ਦੇ ਅਸ਼ਵਨੀ ਸੇਖੜੀ, ਅਕਾਲੀ ਦਲ ਦੇ ਸੁੱਚਾ ਸਿੰਘ ਛੋਟੇਪੁਰ ਅਤੇ ਭਾਜਪਾ ਦੇ ਫਤਿਹਜੰਗ ਸਿੰਘ ਬਾਜਵਾ ਨੂੰ ਹਾਰ ਦਾ ਸਾਮਨਾ ਕਰਨਾ ਪਿਆ। ਫਤਿਹਜੰਗ ਸਿੰਘ ਬਾਜਵਾ ਚੌਥੇ ਨੰਬਰ ਤੇ ਆਏ।
