ਗੁਰਦਾਸਪੁਰ, 10 ਮਾਰਚ (ਮੰਨਣ ਸੈਣੀ)। ਹਲਕਾ ਕਾਦੀਆਂ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਸਰਦਾਰੀ ਕਾਇਮ ਰੱਖੀ ਹੈ। ਉਹ ਕਾਫੀ ਸਮੇਂ ਬਾਅਦ ਕੌਮੀ ਰਾਜਨੀਤੀ ਨੂੰ ਛੱਡ ਕੇ ਰਾਜ ਦੀ ਰਾਜਨੀਤੀ ਵਿੱਚ ਆਏ ਸਨ। ਇੱਕ ਪਾਸੇ ਜਿੱਥੇ ਕਾਂਗਰਸ ਦੇ ਮੁੱਖ ਮੰਤਰੀ, ਪ੍ਰਧਾਨ ਤੱਕ ਆਪਣੀ ਹਾਰ ਨੂੰ ਬਚਾ ਨਹੀਂ ਪਾਏ ਉੱਥੇ ਬੇਹੱਦ ਸੰਜੀਦਾ ਰਾਜਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਜਿੱਤ ਦਰਜ ਕਰ ਪੰਜਾਬ ਦੀ ਰਾਜਨੀਤੀ ਵਿੱਚ ਆਪਣਾ ਕੱਦ ਹੋਰ ਉੱਚਾ ਕੀਤਾ ਹੈ। ਬਾਜਵਾ ਨੇ ਆਪਣੇ ਮੁਕਾਬਲੇ ਵਿੱਚ ਮੁੱਖ ਉਮੀਦਵਾਰ ਅਕਾਲੀ ਦਲ ਦੇ ਗੁਰਇਕਬਾਲ ਸਿੰਘ ਮਾਹਲ ਨੂੰ 7174 ਵੋਟਾ ਨਾਲ ਸ਼ਿਕਸਤ ਦਿੱਤੀ ਹੈ।
