ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ ਵਿਸ਼ੇਸ਼

ਗੁਰਦਾਸਪੁਰ ‘ਚ ਮਿਲੇ ਟਿਫਿਨ ਬੰਬ ਅਤੇ ਗ੍ਰੇਨੇਡ ਦੀ ਤਾਰ ਦੀਨਾਨਗਰ ਗ੍ਰੇਨੇਡ ਮਾਮਲੇ ਚ ਦੋਸ਼ੀ ਸੁਖਪ੍ਰੀਤ ਸੁੱਖ ਨਾਲ ਜੁੜੀਆਂ, ਪੁੱਛ ਗਿੱਛ ਸ਼ੁਰੂ

ਗੁਰਦਾਸਪੁਰ ‘ਚ ਮਿਲੇ ਟਿਫਿਨ ਬੰਬ ਅਤੇ ਗ੍ਰੇਨੇਡ ਦੀ ਤਾਰ ਦੀਨਾਨਗਰ ਗ੍ਰੇਨੇਡ ਮਾਮਲੇ ਚ ਦੋਸ਼ੀ ਸੁਖਪ੍ਰੀਤ ਸੁੱਖ ਨਾਲ ਜੁੜੀਆਂ, ਪੁੱਛ ਗਿੱਛ ਸ਼ੁਰੂ
  • PublishedMarch 3, 2022

ਕੇਂਦਰੀ ਜੇਲ੍ਹ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਗੁਰਦਾਸਪੁਰ ਲੈ ਕੇ ਆਈ ਗੁਰਦਾਸਪੁਰ ਪੁਲਿਸ, ਪੰਜ ਤੱਕ ਮਿਲਿਆ ਰਿਮਾਂਡ

ਗੁਰਦਾਸਪੁਰ, 3 ਮਾਰਚ (ਮੰਨਣ ਸੈਣੀ)। ਥਾਣਾ ਸਦਰ ਅਧੀਨ ਪੈਂਦੇ ਪਿੰਡ ਸਲੀਮ ਅਰਾਈਆ ਵਿੱਚ ਤਲਾਸ਼ੀ ਦੌਰਾਨ ਲਾਵਾਰਿਸ ਹਾਲਤ ਵਿੱਚ ਮਿਲੇ ਟਿਫਿਨ ਬੰਬ ਅਤੇ ਗਰਨੇਡਾਂ ਦਾ ਭੇਤ ਸੁਲਝਦਾ ਨਜ਼ਰ ਆ ਰਿਹਾ ਹੈ। ਇਸ ਭੇਤ ਦੀਆਂ ਤਾਰਾਂ ਸੁਖਪ੍ਰੀਤ ਸਿੰਘ ਉਰਫ਼ ਸੁੱਖ ਨਾਲ ਜੁੜੀਆਂ ਦਿੱਖ ਰਹਿਆਂ ਹਨ। ਸੁਖਪ੍ਰੀਤ ਸਿੰਘ ਦੀਨਾਨਗਰ ਵਿੱਚ ਕਰੀਬ ਚਾਰ ਕਿਲੋ ਆਰਡੀਐਕਸ, ਗ੍ਰੇਨੇਡ ਲਾਂਚਰ, ਗ੍ਰੇਨੇਡ ਆਦਿ ਮੰਗਵਾ ਕੇ ਸਾਜ਼ਿਸ਼ ਰਚਣ ਦਾ ਦੋਸ਼ ਵਿੱਚ ਲਿਪਤ ਹੈ।

SSP NANAK SINGH

ਖਰਲ ਵਾਸੀ ਸੁਖਪ੍ਰੀਤ ਸਿੰਘ ਸੁੱਖ ਉਹੀ ਦੋਸ਼ੀ ਹੈ ਜਿਸ ’ਤੇ ਪਾਕਿਸਤਾਨ ਸਥਿਤ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਤੇ ਹੋਰਨਾਂ ਨਾਲ ਮਿਲ ਕੇ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਜਿਸ ਕਾਰਨ ਗੁਰਦਾਸਪੁਰ ਪੁਲਿਸ ਨੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਸੁਖਪ੍ਰੀਤ ਸਿੰਘ ਉਰਫ਼ ਸੁੱਖ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਗੁਰਦਾਸਪੁਰ ਲਿਆ ਕੇ ਅਦਾਲਤ ਵਿੱਚ ਪੇਸ਼ ਕਰਕੇ 5 ਮਾਰਚ ਤੱਕ ਰਿਮਾਂਡ ਹਾਸਲ ਕੀਤਾ ਹੈ। ਸੁੱਖ ਦੀ ਭੂਮਿਕਾ ਪੁਲਿਸ ਵੱਲੋ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਈ ਸੀ। ਜਿਸ ਤੇ ਗੁਰਦਾਸਪੁਰ ਦੀ ਪੁਲਿਸ ਹੋਰ ਕੰਮ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ 2 ਦਸੰਬਰ 2021 ਨੂੰ ਥਾਣਾ ਸਦਰ ਦੀ ਪੁਲਸ ਨੂੰ ਸਲੀਮਪੁਰ ਅਰਾਈਆਂ ‘ਚ ਇਕ ਸਾਈਨ ਬੋਰਡ ਹੇਠਾਂ ਲਾਵਾਰਿਸ ਹਾਲਤ ‘ਚ ਪੀਲੀ ਬੋਰੀ ‘ਚ ਪਏ ਟਿਫਿਨ ਬੰਬ ਅਤੇ 4 ਗ੍ਰਨੇਡ ਮਿਲੇ ਸਨ। ਇਸ ਸਬੰਧੀ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਕਸਪਲੋਸਿਵ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਦੂਜੇ ਪਾਸੇ ਐਸਐਸਪੀ ਨਾਨਕ ਸਿੰਘ ਨੇ ਪੁਸ਼ਟੀ ਕੀਤੀ ਕਿ ਸੁਖਪ੍ਰੀਤ ਨੂੰ ਗੁਰਦਾਸਪੁਰ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਤਫ਼ਤੀਸ਼ ਵਿੱਚ ਸੁਖਪ੍ਰੀਤ ਦਾ ਨਾਮ ਸਾਹਮਣੇ ਆਇਆ ਹੈ ਅਤੇ ਉਸ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਹੋਰ ਵੀ ਕਈ ਤੱਥ ਸਾਹਮਣੇ ਆਉਣ ਦੀ ਉਮੀਦ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਥਾਣਾ ਦੀਨਾਨਗਰ ਤੋਂ ਮਿਲੇ ਵਿਸਫੋਟਕਾਂ ਨਾਲ ਸਬੰਧਤ ਖੁਸ਼ੀ ਨੂੰ ਪਹਿਲਾਂ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਜਿਸ ਤੋਂ ਪੁਲਿਸ ਨੂੰ ਕਈ ਅਹਿਮ ਸੁਰਾਗ ਲੱਗੇ ਸਨ ਅਤੇ ਕਈ ਹੋਰ ਅਹਿਮ ਮਾਮਲੇ ਸੁਲ਼ਜਾਉਣ ਵਿੱਚ ਸਫਲਤਾ ਮਿਲੀ ਹੈ।

Written By
The Punjab Wire