Close

Recent Posts

ਆਰਥਿਕਤਾ ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ ਵਿਗਿਆਨ ਵਿਦੇਸ਼

Naveen ਦੀ ਮੌਤ ਨਾਲ ਚਿੰਤਾ ਵਿੱਚ ਮਾਪੇ- ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਸੰਬੰਧੀ ਪੁੱਖਤਾ ਜਾਣਕਾਰੀ ਦੇਣ ਦੀ ਬਜਾਏ, ਜਾਣਕਾਰੀ ਇੱਕਠੀ ਕਰਨ ਦਾ ਕੰਮ ਕਰ ਰਹੇ ਹੈਲਪ ਲਾਈਨ ਨੰਬਰ

Naveen ਦੀ ਮੌਤ ਨਾਲ ਚਿੰਤਾ ਵਿੱਚ ਮਾਪੇ- ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਸੰਬੰਧੀ ਪੁੱਖਤਾ ਜਾਣਕਾਰੀ ਦੇਣ ਦੀ ਬਜਾਏ, ਜਾਣਕਾਰੀ ਇੱਕਠੀ ਕਰਨ ਦਾ ਕੰਮ ਕਰ ਰਹੇ ਹੈਲਪ ਲਾਈਨ ਨੰਬਰ
  • PublishedMarch 1, 2022

ਪਰਿਵਾਰਾਂ ਦਾ ਕਹਿਣਾ ਕਿ ਉਹਨਾਂ ਤੋਂ ਹਾਲ-ਚਾਲ ਪੁੱਛ ਕੇ ਹੀ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਫੀਡਬੈਕ, ਜਦਕਿ ਅਧਿਕਾਰਿਆਂ ਨੂੰ ਵੀ ਯੂਕਰੇਨ ਵਿੱਚ ਮੌਜੂਦਾ ਹਾਲਾਤਾਂ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ

ਗੁਰਦਾਸਪੁਰ, 1 ਮਾਰਚ (ਮੰਨਣ ਸੈਣੀ)। ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਲਈ ਬਣਾਈਆਂ ਗਈਆਂ ਵੱਖ-ਵੱਖ ਹੈਲਪਲਾਈਨਾਂ ਇਸ ਵੇਲੇ ਸਿਰਫ਼ ਜਾਣਕਾਰੀ ਦੇਣ ਦੀ ਬਜਾਏ ਜਾਣਕਾਰੀ ਇਕੱਠੀ ਕਰਨ ਦਾ ਕੰਮ ਕਰ ਰਹੀਆਂ ਹਨ। ਫਸੇ ਵਿਦਿਆਰਥੀਆਂ ਦਾ ਡੇਟਾ ਵੱਖ-ਵੱਖ ਸਰਕਾਰਾਂ ਦੁਆਰਾ ਸਥਾਪਤ ਹੈਲਪ ਲਾਈਨਾਂ ਰਾਹੀਂ ਜ਼ਿਲ੍ਹਿਆਂ ਤੋਂ ਲੈ ਕੇ ਰਾਜ ਪੱਧਰ ਤੱਕ ਤਿਆਰ ਕੀਤਾ ਜਾ ਰਿਹਾ ਹੈ। ਜਦੋਂ ਕਿ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਬਾਰੇ ਸਹੀ ਤੇ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਹ ਕਹਿਣਾ ਹੈ ਯੂਕਰੇਨ ‘ਚ ਫਸੇ ਵਿਦਿਆਰਥੀਆਂ ਦੇ ਪਰਿਵਾਰਾਂ ਦਾ। ਜਿਹਨਾਂ ਤਰਕ ਦਿੱਤਾ ਹੈ ਕਿ ਹੈਲਪਲਾਈਨ ਸਹਾਇਤਾ ਕਰਨ ਲਈ ਬਣਾਈ ਜਾਂਦੀ ਹੈ ਨਾ ਕੀ ਸਹਾਇਤਾ ਲੈਣ ਲਈ। ਜਦਕਿ ਹਕੀਕਤ ਹੈ ਕਿ ਨਾ ਤਾਂ ਅੰਬੈਸੀ ਕੋਈ ਠੋਸ ਜਾਨਕਾਰੀ ਪ੍ਰਦਾਨ ਕਰ ਰਹੀ ਹੈ ਅਤੇ ਨਾ ਹੀ ਬੱਚਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਕੀਤੀ ਗਈ ਸ਼ਿਕਾਇਤਾਂ ਦਾ ਕੋਈ ਨਿਵਾਰਨ ਹੋਇਆ ਹੈ। ਜਦਕਿ ਖਾਰਕੀਵ ਵਿੱਚ ਇੱਕ ਭਾਰਤੀ ਬੱਚੇ ਦੀ ਬੱਬ ਸ਼ੈਲਿਂਗ ਕਾਰਨ ਹੋਈ ਕਰਨਾਟਕ ਸੂਬੇ ਦੇ ਵਿਦਿਆਰਥੀ ਨਵੀਨ ਦੀ ਮੌਤ ਨੇ ਹਜਾਰਾ ਦੀ ਗਿਨਤੀ ਵਿੱਚ ਫਸੇ ਬੱਚਿਆ ਦੇ ਪਰਿਵਾਰਾਂ ਨੂੰ ਬੇਹੱਦ ਡਰਾ ਦਿੱਤਾ ਅਤੇ ਪਰਿਵਾਰ ਆਪਣੇ ਬੱਚਿਆ ਲਈ ਦੁਆ ਕਰ ਰਹੇ ਹਨ।

ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਮਾਪਿਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਵੱਖ-ਵੱਖ ਪੱਧਰਾਂ ’ਤੇ ਹੈਲਪਲਾਈਨ ਨੰਬਰ ਦਿੱਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਯੁਕਰੇਨ ਵਿੱਚ ਫਸੇ ਬੱਚਿਆਂ ਸਬੰਧੀ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਲਈ ਸਰਕਾਰ ਅਤੇ ਦੂਤਾਵਾਸ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਸਹੀ ਜਾਣਕਾਰੀ ਮਿਲ ਸਕੇ ਅਤੇ ਉਹਨਾਂ ਵਿੱਚ ਵੀ ਉਮੀਦ ਦੀ ਕਿਰਨ ਬਣੇ ਰਹੇ। ਹੈਲਪਲਾਈਨ ‘ਤੇ ਫੋਨ ਕਰਕੇ ਜਾਣਕਾਰੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਹਰ ਰੋਜ਼ ਜ਼ਿਲ੍ਹਾ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਫੋਨ ਆ ਰਹੇ ਹਨ। ਪਰ ਇਹ ਫੋਨ ਉਨ੍ਹਾਂ ਨੂੰ ਬੱਚਿਆਂ ਨਾਲ ਸਬੰਧਤ ਜਾਣਕਾਰੀ ਦੇਣ ਲਈ ਨਹੀਂ, ਸਗੋਂ ਬੱਚਿਆਂ ਬਾਰੇ ਜਾਣਕਾਰੀ ਲੈਣ ਲਈ ਆ ਰਹੇ ਹਨ। ਬੱਚਿਆਂ ਦੀ ਸਥਿਤੀ, ਉੱਥੇ ਆ ਰਹੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦਾ ਟਿਕਾਣਾ ਪੁੱਛਿਆ ਜਾਂਦਾ। ਪਰ ਅੱਜ ਤੱਕ ਉਨ੍ਹਾਂ ਦੇ ਟਿਕਾਣਿਆ ਤੱਕ ਪਹੁੰਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਨਾ ਹੀ ਬੱਚਿਆ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਰਿਹਾ।

ਹੈਲਪਲਾਈਨ ਰਾਹੀਂ ਬੱਚਿਆਂ ਨੂੰ ਲਿਆਉਣ ਦੇ ਕੀ ਯਤਨ ਕੀਤੇ ਜਾ ਰਹੇ ਹਨ ਜਾਂ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਖਾਣ-ਪੀਣ ਵੱਲ ਕੀ ਧਿਆਨ ਦਿੱਤਾ ਜਾ ਰਿਹਾ ਹੈ, ਇਹ ਨਹੀਂ ਦੱਸਿਆ ਜਾਂਦਾ। ਜਦੋਂ ਕਿ ਭਾਰੀ ਬੰਬਾਰੀ ਦੌਰਾਨ ਉਨ੍ਹਾਂ ਦੇ ਬੱਚੇ ਬੰਕਰਾਂ ਵਿੱਚ ਲੁਕੇ ਹੋਏ ਹਨ ਅਤੇ ਖਾਣਪੀਣ ਦੇ ਇੰਤਜਾਮਾਂ ਤੋ ਵਾਂਝੇ ਹਨ। ਖਾਰਕੀਵ ਵਿਚ ਇਕ ਨੌਜਵਾਨ ਦੀ ਮੌਤ ਨੇ ਉਸ ਨੂੰ ਡੂੰਘੀ ਪਰੇਸ਼ਾਨੀ ਵਿਚ ਪਾ ਦਿੱਤਾ ਹੈ ਅਤੇ ਉਸ ਦੇ ਮਨ ਵਿਚ ਕਈ ਡਰਾਉਣੇ ਵਿਚਾਰ ਆਉਂਦੇ ਹਨ।

ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਕੀਵ, ਖਾਰਕੀਵ, ਰੋਮਾਨੀਆ ਦੀ ਸਰਹੱਦ ‘ਤੇ ਫਸੇ ਹੋਏ ਹਨ, ਜਿਨ੍ਹਾਂ ਨੂੰ ਅੰਬੈਸੀ ਵੱਲੋਂ ਮਹਿਜ ਟਵੀਟ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ, ਜਦੋਂ ਕਿ ਉੱਥੇ ਕਈ ਥਾਵਾਂ ‘ਤੇ ਨੈੱਟਵਰਕ ਕੰਮ ਨਹੀਂ ਕਰ ਰਿਹਾ ਹੁੰਦਾ। ਇੱਕ ਪਿਤਾ ਨੇ ਦੱਸਿਆ ਕਿ ਉਸਦੇ ਪੁੱਤਰ ਨੇ ਦੱਸਿਆ ਕਿ ਬੰਕਰ ਵਿੱਚ ਬੱਚਿਆਂ ਨੂੰ ਖਾਣਾ, ਪਾਣੀ, ਨਹੀਂ ਮਿਲ ਰਿਹਾ ਅਤੇ ਇੱਥੋਂ ਤੱਕ ਕਿ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਸੰਬੰਧੀ ਵੀ ਦਿੱਕਤ ਪੇਸ਼ ਆ ਰਹੀ ਹੈ। ਜਿਸ ਵੱਲ ਅੰਬੈਸੀ ਕੋਈ ਵੀ ਧਿਆਨ ਨਹੀਂ ਦੇ ਰਹੀ। ਬੱਚੇ ਠੰਡ ਵਿਚ ਸਰਹੱਦਾਂ ‘ਤੇ ਖੁੱਲ੍ਹੇ ਵਿਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਸਿਰ ‘ਤੇ ਛੱਤ ਵੀ ਨਹੀਂ ਹੈ। ਉਨਹਾਂ ਕੇਂਦਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨਮੰਤਰੀ ਅੱਗੇ ਮੰਗ ਰੱਖੀ ਕੀ ਉਹਨਾਂ ਦੇ ਬੱਚਿਆ ਨੂੰ ਜੱਲਦ ਤੋਂ ਜੱਲਦ ਸੁਰਖਿੱਤ ਵਾਪਿਸ ਲੈ ਆਂਦਾ ਜਾਵੇ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਮੇਤ ਕਈ ਆਗੂ ਅੰਬੈਸੀ ਵੱਲੋਂ ਕੋਈ ਜਵਾਬ ਨਾ ਦੇਣ ‘ਤੇ ਸਵਾਲ ਖੜ੍ਹੇ ਕਰ ਚੁੱਕੇ ਹਨ। ਹਾਲਾਂਕਿ ਸਰਕਾਰ ਵੱਲੋਂ ਅਪਰੇਸ਼ਨ ਗੰਗਾ ਨਾਂ ਦੀ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚਿਆਂ ਵੱਲੋਂ ਉਸ ‘ਤੇ ਵੀ ਟਵੀਟ ਕੀਤਾ ਗਿਆ ਹੈ ਪਰ ਕੋਈ ਰਿਸਪਾਂਸ ਨਹੀਂ।

Written By
The Punjab Wire