ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਜ਼ਿਲ੍ਹੇ ਅੰਦਰ ਵੋਟ ਪ੍ਰਕਿਰਿਆ ਸ਼ਾਂਤੀ ਪੂਰਵਕ ਨੇਪਰੇ ਚੜ੍ਹਣ ’ਤੇ ਜ਼ਿਲਾ ਵਾਸੀਆਂ ਦਾ ਧੰਨਵਾਦ
ਜਿਲੇ ਅੰਦਰ 71.19 ਫੀਸਦ ਵੋਟਿੰਗ ਹੋਈ-ਸਮੂਹ ਸਿਵਲ, ਸੁਰੱਖਿਆਂ ਤੇ ਪੋਲਿੰਗ ਸਟਾਫ ਦਾ ਕੀਤਾ ਧੰਨਵਾਦ
ਗੁਰਦਾਸਪੁਰ, 21 ਫਰਵਰੀ ( ਮੰਨਣ ਸੈਣੀ)। ਚੋਣਾ ਦੀ ਜਾਨ ਹੈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐਮ) ਅਤੇ ਜਿਸ ਦੇ ਚਲਦਿਆਂ ਪੋਲਿੰਗ ਵਾਲੀਆਂ ਵੋਟਿੰਗ ਮਸ਼ੀਨਾਂ ਨੂੰ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਸਥਾਪਤ ਸਟਰਾਂਗ ਰੂਮਾਂ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਹਨ ਅਤੇ ਕਿਸੇ ਵੀ ਅਧਿਕਾਰੀ ਨੂੰ ਸਟਰਾਂਗ ਰੂਮ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੈ। ਇਸ ਦੀ ਸੁਰਥਿਆ ਦੇ ਲਈ ਥ੍ਰੀ ਟੀਅਰ ਸੁਰਖਿੱਆ ਪ੍ਰਣਾਲੀ ਤੈਨਾਤ ਕੀਤੀ ਗਈ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ 24 ਘੰਟੇ ਪੁਲਿਸ ਪ੍ਰਸੋਨਲ ਤੇ ਸੀ.ਏ.ਪੀ.ਐਫ ਦੇ ਜਵਾਨ ਤਾਇਨਾਤ ਹਨ ਅਤੇ ਬਾਹਰ ਪੰਜਾਬ ਪੁਲਿਸ ਇਸ ਦੀ ਸੱਖਤ ਸੁਰਖਿੱਆ ਵਿੱਚ ਤੈਨਾਤ ਹਨ। ਇਹ ਜਾਨਕਾਰੀ ਗੁਰਦਾਸਪੁਰ ਦੇ ਜ਼ਿਲਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਸੋਮਵਾਰ ਨੂੰ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਸਟਰਾਂਗ ਰੂਮਾਂ ਦੇ ਕੀਤੇ ਗਏ ਪ੍ਰਬੰਧਾਂ ਅਤੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਸਬੰਧੀ ਕੀਤੇ ਗਏ ਪ੍ਰਬੰਧਾਂ ਬਾਰੇ ਚੋਣ ਲੜ ਰਹੇ ਉਮੀਦਵਾਰਾਂ/ਨੁਮਾਇੰਦਿਆਂ ਨਾਲ ਮੀਟਿੰਗ ਅਤੇ ਪੱਤਰਕਾਰ ਮਿਲਣੀ ਅੰਦਰ ਦਿੱਤੀ ਗਈ। ਇਸ ਮੌਕੇ ਡੀਸੀ ਇਸ਼ਫਾਕ ਵੱਲੋਂ ਉਮੀਦਵਾਰਾਂ ਦੇ ਈ.ਵੀ.ਐਮ ਸੰਬੰਧੀ ਖਦਸ਼ਿਆਂ ਨੂੰ ਬੇਹਦ ਬਾਰਿਕੀ ਨਾਲ ਸਮਝਾਇਆ ਗਿਆ ਕਿ ਕਿਵੇਂ ਮਸ਼ੀਨਾਂ ਵਿੱਚ ਕੋਈ ਵੀ ਗੜਬੜ ਯਾ ਬਦਲਾਵ ਸੰਭਵ ਨਹੀਂ ਹੋ ਸਕਦੀ ।
ਡੀਸੀ ਇਸ਼ਫਾਕ ਨੇ ਦੱਸਿਆ ਕਿ ਜਿਸ ਸਟਰਾਂਗ ਰੂਮ ਅੰਦਰ ਮਸ਼ੀਨ ਰੱਖਿਆ ਗਇਆ ਹਨ ਉਹਨਾਂ ਵਿੱਚ ਨਾ ਤਾਂ ਕੋਈ ਬਿਜਲੀ ਦੀ ਸਪਲਾਈ ਹੈ ਅਤੇ ਨਾ ਹੀ ਕੋਈ ਖਿੜਕੀ ਯਾ ਰੋਸ਼ਨਦਾਨ। ਜੋ ਖਿੜਕਿਆਂ ਅਤੇ ਰੌਸ਼ਨਦਾਨ ਸਨ ਉਹਨਾ ਨੂੰ ਵੀ ਇੰਟਾ ਨਾਲ ਕਾਫੀ ਸਮੇਂ ਪਹਿਲਾਂ ਹੀ ਬੰਦ ਕਰਵਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਮਸ਼ੀਨਾ ਨੂੰ ਬੰਦ ਕਰ ਬਾਹਰ ਤਾਲੇ ਲਗਾਏ ਗਏ ਹਨ ਜੋਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਤਲੇ ਹਨ। ਉਹਨਾਂ ਸਾਫ ਕਿਹਾ ਕਿ ਤਾਇਨਾਤ ਕੀਤੇ ਗਏ ਪੁਲਿਸ ਪ੍ਰਸੋਨਲ ਲਈ ਲਾਗਬੁੱਕ (ਡਿਊਟੀ ਰੋਸਟਰ) ਲੱਗਾ ਹੋਇਆ ਹੈ। ਦਾਖਲ ਹੋਣ ਵਾਲੇ ਹਰੇਕ ਅਧਿਕਾਰੀ/ਕਰਮਚਾਰੀ/ਰਾਜਸੀ ਪਾਰਟੀ ਦੇ ਨੁਮਾਇੰਦਿਆਂ ਦੀ ਐਂਟਰ ਲਾਗਬੁੱਕ ਵਿਚ ਕੀਤੀ ਜਾਵੇਗੀ। ਵੋਟਿੰਗ ਮਸ਼ੀਨਾਂ ਦੀ ਸੁਰੱਖਿਆ /ਮੋਨੀਟਰਿੰਗ ਲਈ ਸਟਰਾਂਗ ਰੂਮਾਂ ਵਿਖੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਕੈਮਰਿਆਂ ਦੀ ਫੀਡਿੰਗ ਸਟਰਾਂਗ ਰੂਮ ਦੇ ਸਾਹਮਣੇ ਬਣਾਏ ਗਏ ਮੋਨੀਟਰਿੰਗ ਸੈਂਟਰ ’ਤੇ ਐਲ.ਈ,ਡੀ ਲਗਾਈਆਂ ਗਈਆਂ ਹਨ। ਇਸ ਮੌਕੇ ਉਮੀਦਵਾਰਾਂ ਵਲੋਂ ਵੋਟਾਂ ਦੀ ਗਿਣਤੀ ਵਾਲੇ ਦਿਨ ਕਾਊਂਟਿੰਗ ਟੇਬਲਾਂ ਸਮੇਤ ਪੁੱਛੇ ਗਏ ਸਵਾਲਾਂ ਦਾ ਵਿਸਥਾਰ ਵਿਚ ਜਿਲਾ ਚੋਣ ਅਫਸਰ ਗੁਰਦਾਸਪੁਰ ਵਲੋਂ ਜਵਾਬ ਦਿੱਤਾ ਗਿਆ। ਮੀਟਿੰਗ ਵਿਚ ਉਮੀਦਵਾਰਾਂ/ਨੁਮਾਇੰਦਿਆਂ ਵਲੋਂ ਜ਼ਿਲਾ ਪ੍ਰਸ਼ਾਸਨ ਵਲੋਂ ਸਟਰਾਂਗ ਰੂਮਾਂ ਦੇ ਕੀਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ ਗਈ।
ਡੀਸੀ ਇਸ਼ਫਾਕ ਨੇ ਦੱਸਿਆ ਗਿਆ ਕਿ ਜਿਲੇ ਵਿਚ 71.19 ਫੀਸਦੀ ਪੋਲਿੰਗ ਹੋਈ ਹੈ। ਵਿਧਾਨ ਸਭਾ ਹਲਕੇ ਗੁਰਦਾਸਪੁਰ ਵਿਚ 72.02, ਦੀਨਾਨਗਰ 71.56, ਕਾਦੀਆਂ, 72.24, ਬਟਾਲਾ 67.40, ਸ੍ਰੀ ਹਰਗੋਬਿੰਦਪੁਰ 69.30, ਫਤਹਿਗੜ੍ਹ ਚੂੜੀਆਂ 72.10 ਅਤੇ ਡੇਰਾ ਬਾਬਾ ਨਾਨਕ ਹਲਕੇ ਵਿਚ 73.70 ਫੀਸਦ ਵੋਟਿੰਗ ਹੋਈ ਹੈ। ਜਿਲੇ ਦੇ ਸਾਰੇ 07 ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਸਵੇਰੇ 8 ਵਜੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਹੋਵੇਗੀ। ਉਨਾਂ ਦੱਸਿਆ ਕਿ ਜਿਲੇ ਦੇ 07 ਚੋਣ ਹਲਕਿਆਂ ਵਿਚ 70 ਉਮੀਦਵਾਰ ਚੋਣ ਲੜ ਰਹੇ ਹਨ, ਜਿਨਾਂ ਵਿਚ 68 ਪੁਰਸ਼ ਤੇ 02 ਇਸਤਰੀਆਂ ਹਨ।
ਇਸ ਮੌਕੇ ਪੱਤਰਕਾਰਾਂ ਵਲੋਂ ਈ.ਵੀ.ਐਮ ਮਸ਼ੀਨਾਂ ਦੀ ਸੁਰੱਖਿਆ ਦੇ ਸਬੰਧ ਵਿਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਜਿਲਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਈ.ਵੀ.ਐਮ ਮਸ਼ੀਨਾਂ ਸਬੰਧੀ ਉਨਾਂ ਵਲੋਂ ਪਹਿਲਾਂ ਵੀ ਚੋਣ ਲੜ ਰਹੇ ਉਮੀਦਵਾਰਾਂ/ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਈ.ਵੀ.ਐਮ ਦੀ ਭਰੋਸੇਯੋਗਤਾ ਸਬੰਧੀ ਦੱਸਿਆ ਗਿਆ ਹੈ ਕਿ ਕਿਸੇ ਦੇ ਮਨ ਵਿਚ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਹੈ, ਇਹ ਬਿਲਕੁਲ ਸੁਰੱਖਿਅਤ ਹਨ।
ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲੇ ਅੰਦਰ ਵੋਟ ਪ੍ਰਕਿਰਿਆ ਅਮਨ ਸਾਂਤੀ ਪੂਰਵਕ ਨੇਪਰੇ ਚੜ੍ਹਣ ਲਈ ਸਮੂਹ ਜ਼ਿਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਸਮੁੱਚੇ ਸਿਵਲ, ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਸਮੂਹ ਪੋਲਿੰਗ ਸਟਾਫ ਦੇ ਸਹਿਯੋਗ ਨਾਲ ਵੋਟ ਪ੍ਰਕਿਰਿਆ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜ੍ਹੀ ਹੈ, ਜਿਸ ਲਈ ਸਾਰੇ ਵਧਾਈ ਦੇ ਪਾਤਰ ਹਨ। ਇਸ ਮੌਕੇ ਉਨਾਂ ਰਾਜਸੀ ਪਾਰਟੀਆਂ ਸਮੇਤ ਸਮੂਹ ਉਮੀਦਵਾਰਾਂ ਵਲੋਂ ਵੋਟ ਪ੍ਰਕਿਰਿਆ ਬਹੁਤ ਹੀ ਸੁਖਾਵੇਂ ਤੇ ਅਮਨ ਸ਼ਾਂਤੀ ਢੰਗ ਨਾਲ ਮੁਕੰਮਲ ਕਰਵਾਉਣ ਲਈ ਜਿਲਾ ਪ੍ਰਸ਼ਾਸਨ ਨੂੰ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ।
ਇਸ ਮੌਕੇ ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਸ੍ਰੀ ਗੋਰਵ ਤੂਰਾ ਐਸ.ਐਸ.ਪੀ ਬਟਾਲਾ, ਅਮਰਪ੍ਰੀਤ ਸਿੰਘ ਰਿਟਰਨਿੰਗ ਅਫਸਰ ਗੁਰਦਾਸਪੁਰ, ਮਨਜਿੰਦਰ ਸਿੰਘ ਚੋਣ ਕਾਨੂੰਗੋ ਅਤੇ ਚੋਣ ਲੜ ਰਹੇ ਉਮੀਦਵਾਰ/ਨੁਮਾਇੰਦੇ ਮੋਜੂਦ ਸਨ। ਐਸ.ਐਸ.ਪੀ ਗੁਰਦਾਸਪੁਰ ਤੇ ਬਟਾਲਾ ਵਲੋਂ ਦੱਸਿਆ ਗਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਸਟਰਾਂਗ ਰੂਮ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ 24 ਘੰਟੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।