ਉਮੀਵਦਾਰਾਂ ਦੇ ਭਵਿੱਖ ਦਾ ਫੈਸਲਾ ਈਵੀਐਮ ਵਿੱਚ ਹੋਇਆ ਕੈਦ
ਗੁਰਦਾਸਪੁਰ, 20 ਫਰਵਰੀ (ਮੰਨਣ ਸੈਣੀ)। ਗੁਰਦਾਸਪੁਰ ਜਿਲੇ ਅੰਦਰ 2017 ਦੇ ਮੁਕਾਬਲੇ ਇਸ ਵਾਰ ਘੱਟ ਮਤਦਾਨ ਪ੍ਰਤਿਸ਼ਤ ਦਰਜ ਕੀਤਾ ਗਿਆ। 2017 ਵਿੱਚ ਗੁਰਦਾਸਪੁਰ ਜਿਲੇ ਅੰਦਰ 70.45 ਪ੍ਰਤੀਸ਼ਤ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ। ਹਾਲਾਕਿ ਇਸ ਵਾਰ ਇੱਕ ਘੰਟਾ ਜਿਆਦਾ ਦਾ ਸਮਾਂ ਰਖਿੱਆ ਗਿਆ ਸੀ ਪਰ ਇਹ ਵੀ ਵੋਟ ਪ੍ਰਤੀਸ਼ਤ ਵਧਾਉਣ ਵਿੱਚ ਅਸਫਲ ਰਿਹਾ। ਵੋਟਰਾਂ ਵੱਲੋਂ ਕੀਤੇ ਗਏ ਮਤਦਾਨ ਤੋਂ ਬਾਅਦ ਚੋਣ ਦੰਗਲ ਵਿੱਚ ਉਤਰੇ ਉਮੀਦਵਾਰਾਂ ਦਾ ਭੱਵਿਖ ਦਾ ਫੈਸਲਾ ਈਵੀਐਮ ਵਿੱਚ ਕੈਦ ਹੋ ਗਿਆ। ਜਿਸ ਦਾ ਨਜੀਤਾ ਹੁਣ 10 ਮਾਰਚ ਨੂੰ ਸਾਹਮਣੇ ਆਵੇਗਾ।
ਪ੍ਰਸਾਸ਼ਨ ਵੱਲੋਂ ਲੱਖ ਉਪਰਾਲੇ ਕਰਨ ਦੇ ਬਾਵਜੂਦ ਵੋਟਰਾਂ ਨੂੰ ਮਤਦਾਨ ਕੇਂਦਰ ਤੱਕ ਨਾ ਲੈਕੇ ਜਾਣ ਦਾ ਕਾਰਣ ਇਹ ਵੀ ਸਾਹਮਣੇ ਆਇਆ ਹੈ ਕਿ ਵੋਟਰਾਂ ਨੂੰ ਨਾ ਤਾ ਆਪਣੇ ਬੂਥ ਅਤੇ ਨਾ ਹੀ ਆਪਣੇ ਮਤਦਾਨ ਕੇਂਦਰ ਬਾਰੇ ਜਿਆਦਾ ਜਾਣਕਾਰੀ ਸੀ। ਜਿਸ ਦਾ ਕਾਰਨ ਕਈ ਬੀਐਲਓ ਵੱਲੋ ਵੋਟਰਾਂ ਨੂੰ ਵੋਟਰ ਪਰਚਿਆਂ ਹੀ ਨਹੀਂ ਵੰਡਿਆਂ ਗਇਆ। ਜਿਸ ਦੇ ਚਲਦੇ ਕਈ ਬੂਥਾਂ ਤੇ ਵੋਟਰ ਆਪਣੀ ਵੋਟਾਂ ਲੱਬਣ ਲਈ ਜੱਦੋਜਹਦ ਕਰਦੇ ਨਜਰ ਆਏ ਅਤੇ ਕਈ ਵੋਟਰ ਬਿਨਾਂ ਵੋਟ ਕੀਤੇ ਹੀ ਘਰ ਨੂੰ ਵਾਪਸ ਪਰਤ ਗਏ।
ਦੂਜੇ ਪਾਸੇ ਐਤਵਾਰ ਦਿਨ ਹੋਣ ਕਾਰਨ ਲੋਕਾਂ ਨੇ ਛੁੱਟੀ ਦਾ ਲੁੱਤਫ਼ ਲੈਨਾ ਜਿਆਦਾ ਜਰੂਰੀ ਸਮਝਿਆ ਅਤੇ ਮਤਦਾਨ ਕੇਂਦਰ ਜਾਣ ਦੀ ਬਜਾਏ ਰਿਸ਼ਤੇਦਾਰਾਂ ਦੇ ਘਰਾਂ ਦੀ ਰੌਣਕ ਵਧਾਈ।