ਗੁਰਦਾਸਪੁਰ, 16 ਫਰਵਰੀ (ਮੰਨਣ ਸੈਣੀ)। ਜਿਵੇਂ-ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਤਿਉਂ-ਤਿਉਂ ਹਰੇਕ ਪਾਰਟੀ ਦੇ ਪ੍ਰਧਾਨ ਆਪਣੀ ਪਾਰਟੀ ਉਮੀਦਵਾਰ ਲਈ ਪੂਰਾ ਜੋਰ ਲਗਾ ਰਹਿਆਂ ਹਨ। ਜਿਸੇ ਕੜੀ ਦੇ ਚਲਦਿਆਂ ਆਮ ਆਦਮੀ ਪਾਰਟੀ ਵੀ ਇਸ ਦੌੜ ਵਿੱਚ ਕਿਸੇ ਤੋਂ ਪਿੱਛੇ ਨਹੀਂ ਹੈ। ਚੋਣ ਪ੍ਰਚਾਰ ਦੇ ਆਖਿਰੀ ਦਿਨਾਂ ਵਿੱਚ 17 ਫਰਵਰੀ ਨੂੰ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਉਮੀਦਵਾਰ ਰਮਨ ਬਹਿਲ ਦੇ ਹੱਕ ‘ਚ ਗੁਰਦਾਸਪੁਰ ‘ਚ ਰੋਡ ਸ਼ੋਅ ਕਰਨਗੇ। ਕੇਜਰੀਵਾਲ 17 ਫਰਵਰੀ ਨੂੰ ਸਵੇਰੇ 10 ਵਜੇ ਗੁਰਦਾਸਪੁਰ ‘ਚ ਹੋਣਗੇ।
ਇਸ ਸਬੰਧੀ ਰਮਨ ਬਹਿਲ ਦਾ ਕਹਿਣਾ ਹੈ ਕਿ ਮਾਝੇ ਦੀ ਖੁਸ਼ਕਿਸਮਤੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਇਸ ਖੇਤਰ ਨਾਲ ਇੰਨੇ ਜੁੜੇ ਹੋਏ ਮਹਿਸੂਸ ਕਰਦੇ ਹਨ ਕਿ ਉਹ ਅਜਿਹੇ ਰੁਝੇਵਿਆਂ ਵਿਚ ਵੀ ਮਾਝੇ ਲਈ ਸਮਾਂ ਕੱਢ ਰਹੇ ਹਨ।