ਗੁਰਦਾਸਪੁਰ, 14 ਫਰਵਰੀ (ਮੰਨਣ ਸੈਣੀ)। ਗੁਰਦਾਸਪਰੁ ਤੋਂ ਕਾਂਗਰਸ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਦੀ ਇੱਕ ਆਵਾਜ਼ ਤੇ ਕਾਂਗਰਸ ਦੀ ਪ੍ਰਦੇਸ਼ ਲੀਡਰਸ਼ਿਪ ਇਕੱਠੀ ਨਜਰ ਆਈ ਅਤੇ ਇੱਕ ਮੰਚ ਤੇ ਵਿਰਾਜਮਾਨ ਹੁੰਦੇ ਦਿੱਖੇ ਅਤੇ ਪਾਹੜਾ ਦੇ ਸ਼ੋਲੇ ਗਾਉਂਦੇ ਦਿੱਖੇ। ਉੱਧਰ ਕਾਂਗਰਸ ਪਾਰਟੀ ਵੱਲੋ ਉਮੀਦਵਾਰ ਬਰਿੰਦਰਮੀਤ ਸਿੰਘ ਪਾਹੜਾ ਨੇ ਵੀ ਕਾਂਗਰਸੀ ਲੀਡਰਸ਼ਿਪ ਅੱਗੇ ਆਪਣੇ ਹਲਕੇ ਵਿੱਚ ਆਪਣੇ ਵੱਲੋ ਕਰਵਾਏ ਗਏ ਵਿਕਾਸ ਕਾਰਜਾ ਦਾ ਦਾਅਵਾ ਪੇਸ਼ ਕਰਦੇ ਹੋਏ ਪਿਛਲੀ ਲੀਡ਼ ਜੋਕਿ ਕਰੀਬ 29 ਹਜ਼ਾਰ ਤੋਂ ਵੱਦ ਸੀ ਤੋਂ 1 ਵੋਟ ਜਿਆਦਾ ਹੋਣ ਦਾ ਦਾਅਵਾ ਪੇਸ਼ ਕਰ ਦਿੱਤਾ, ਜਿਸ ਨਾਲ ਵਰਕਰਾਂ ਵਿੱਚ ਜੋਸ਼ ਵੇਖਣ ਨੂੰ ਮਿਲਿਆ।
ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਹਲਕੇ ਦੇ ਸੱਤ ਵਿਧਾਨਸਭਾ ਹਲਕੇ ਵਿੱਚ ਪੈਂਦੇ ਉਮੀਦਵਾਰਾਂ ਦੇ ਪ੍ਰਚਾਰ ਸੰਬੰਧੀ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਜਿਸ ਦਾ ਸਾਰਾ ਜਿੰਮਾ ਬਰਿੰਦਰਮੀਤ ਸਿੰਘ ਪਾਹੜਾ ਦੇ ਮੋਡੇ ਅਤੇ ਉਮੀਦਵਾਰਾਂ ਦੇ ਸਿਰ ਸੁਟ ਦਿੱਤਾ ਗਿਆ ਸੀ। ਜਿਸ ਤੇ ਬਰਿੰਦਰਮੀਤ ਪਾਹੜਾ ਖਰੇ ਵੀ ਉਤਰੇ ਦਿਖਾਈ ਦਿੱਤੇ, ਹਾਲਾਕਿ ਇਸ ਰੈਲੀ ਵਿੱਚ ਪ੍ਰਤਾਪ ਸਿੰਘ ਬਾਜਵਾ ਕਿਤੇ ਵੀ ਦਿਖਾਈ ਨਹੀਂ ਦਿੱਤੇ ਅਤੇ ਕਾਂਗਰਸੀ ਲੀਡਰਸ਼ਿਪ ਤੋਂ ਕੁਝ ਕੂ ਨਾਰਾਜ਼ ਚਲ ਰਹੇ ਤ੍ਰਿਪਤ ਬਾਜਵਾ ਨੇ ਵੀ ਹਾਜ਼ਰੀ ਕੁਝ ਕੂ ਦੇਰ ਹੀ ਬਣਾਈ। ਪਰ ਪਾਹੜਾ ਦੀ ਜਿੱਤ ਉਸ ਵੇਲੇ ਹੀ ਵਰਕਰਾਂ ਵੱਲੋ ਯਕੀਨੀ ਮੰਨ ਲਈ ਗਈ ਜਦੋਂ ਪਾਹੜਾ ਵੱਲੋਂ ਦਿਲਾਂ ਤੋਂ ਦੂਰ ਕਾਂਗਰਸੀ ਆਲਾ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਕ ਪਲੇਟਫਾਰਮ ਤੇ ਇੱਕਠਾ ਕਰ ਲਿਆ ਗਿਆ।
ਇਸ ਰੈਲੀ ਮੋਕੇ ਪਾਹੜਾ ਨੇ ਆਪਣੇ ਵਿਰੋਧਿਆ ਤੇ ਹਮਲੇ ਕਰਣ ਦੀ ਬਜਾਏ ਆਪਣੇ ਕੰਮ ਗਿਣਾਉਣ ਤੇ ਯਕੀਨ ਕਰਦਿਆ ਰਾਹੁਲ ਗਾਂਧੀ ਨੂੰ ਵੀ ਇੱਕ ਵਾਰ ਸੋਚਣ ਤੇ ਮਜਬੂਰ ਕਰ ਦਿੱਤਾ। ਪਾਹੜਾ ਵੱਲੋ ਇਸ ਰੈਲੀ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਉਹਨਾਂ ਵੱਲੋਂ ਜੋਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਉਸ ਤੇ ਉਹ ਖਰੇ ਉਤਰੇ ਹਨ ਅਤੇ ਅੱਜ ਵੀ ਦਾਅਵਾ ਕਰਦੇ ਹਨ ਕਿ ਪਿਛਲੀ ਲੀਡ ਨਾਲੋਂ ਜਿਆਦਾ ਲੀਡ਼ ਪ੍ਰਾਪਤ ਕਰਣਗੇ। ਇਸ ਰੈਲੀ ਵਿੱਚ ਜਾਖੜ ਅਤੇ ਸਿੱਧੂ ਵੱਲੋ ਵੀ ਪਾਹੜਾ ਦੇ ਸ਼ੋਹਲੇ ਗਾਏ ਗਏ। ਜਿੱਥੇ ਸਿੱਧੂ ਵੱਲੋ ਪਾਹੜਾ ਦੀ 30 ਹਜਾਰ ਦੀ ਲੀਡ਼ ਸੰਬੰਧੀ ਕਿਹਾ ਗਿਆ ਉੱਧੇ ਹੀ ਜਾਖੜ ਵੱਲੋ ਪਾਹੜਾ ਦੀ ਰਾਜਨੀਤੀ ਦਾ ਲੋਹਾ ਮੰਨਦੀਆ ਕੌਮੀ ਰਾਜਨੀਤੀ ਵਿੱਚ ਲਿਜਾਉਣ ਦੀ ਗੱਲ਼ ਕਹੀ ਗਈ।