ਗੁਰਦਾਸਪੁਰ, 7 ਫਰਵਰੀ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਬਹਿਲ ਵਲੋਂ ਗੁਰਦਾਸਪੁਰ ਸ਼ਹਿਰ ਅੰਦਰ ਆਪਣੀ ਚੋਣ ਪ੍ਰਚਾਰ ਦੀ ਮੁਹਿਮ ਚ ਲਗਾਤਾਰ ਵਾਧਾ ਕੀਤਾ ਜਾ ਰਿਹਾ। ਉੱਥੇ ਹੀ ਉਨ੍ਹਾਂ ਦੀ ਚੋਣ ਪ੍ਰਚਾਰ ਪ੍ਰਣਾਲੀ ਹੌਲੀ-ਹੌਲੀ ਪੇਂਡੂ ਖੇਤਰਾਂ ਵਿੱਚ ਵੀ ਫੈਲ ਰਹੀ ਹੈ। ਇਸੇ ਲੜੀ ਤਹਿਤ ਅੱਜ ਉਨ੍ਹਾਂ ਨੇ ਉਸ ਵਕਤ ਬਲ ਮਿਲਿਆ ਜੱਦ ਉਹਨਾਂ ਵੱਲੋ ਪਿੰਡ ਬੱਬੇਹਾਲੀ ਵਿਖੇ ਧਾਕੜ ਸਮਾਜ ਸੇਵੀ ਤੇ ਸਾਬਕਾ ਇੰਸਪੈਕਟਰ ਮੱਖਣ ਸਿੰਘ ਵਾਸੀ ਪਿੰਡ ਬੱਬੇਹਾਲੀ, ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ।
ਮੱਖਣ ਸਿੰਘ ਦੇ ਨਾਲ ਕਈ ਹੋਰ ਪਰਿਵਾਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਬੱਬੇਹਾਲੀ ਵਿੱਚ ਰਮਨ ਬਹਿਲ ਦੀ ਇਸ ਕਾਮਯਾਬੀ ਤੋਂ ਬਾਅਦ ਇਸ ਪਿੰਡ ਵਿੱਚ ਬੂਥ ਲਗਾਉਣ ਦੀ ਆਸ ਦੀ ਕਿਰਨ ਪੈਦਾ ਹੋ ਗਈ ਹੈ। ਰਮਨ ਬਹਿਲ ਇਸ ਨੂੰ ਬਦਲਾਅ ਦੀ ਸ਼ੁਰੂਆਤ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸ਼ਾਮਲ ਹੋਈਆਂ ਅਹਿਮ ਸ਼ਖ਼ਸੀਅਤਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ।
ਸ. ਮੱਖਣ ਸਿੰਘ ਸਾਬਕਾ ਐਸ.ਐਚ.ਓ ਦੀ ਅਗਵਾਈ ਹੇਠ ਪਿੰਡ ਪਾਹੜਾ ਦੇ ਨੌਜਵਾਨ ਆਗੂ ਰਣਜੀਤ ਸਿੰਘ ਪਾਹੜਾ, ਡਾ: ਪਵਨ ਕੁਮਾਰ ਬੱਬੇਹਾਲੀ, ਅਮਨਦੀਪ ਸਿੰਘ ਨੌਜਵਾਨ ਆਗੂ ਬੱਬੇਹਾਲੀ, ਹਰਦੀਪ ਸਿੰਘ ਬੱਬੇਹਾਲੀ, ਸੁਖਵੰਤ ਸਿੰਘ ਬੱਬੇਹਾਲੀ, ਦਵਿੰਦਰ ਸਿੰਘ ਬੱਬੇਹਾਲੀ, ਮਨਜੀਤ ਸਿੰਘ ਬੱਬੇਹਾਲੀ ਅਤੇ ਹਰਦੀਪ ਸਿੰਘ ਬੱਬੇਹਾਲੀ ਨੇ ਰੋਸ ਮਾਰਚ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ, ਬ੍ਰਿਜੇਸ਼ ਚੋਪੜਾ (ਬੌਬੀ), ਹਿੱਤਪਾਲ ਸਿੰਘ, ਰਾਜੇਸ਼ ਭੰਗਵਾ, ਮਾਸਟਰ ਯਸ਼ਪਾਲ, ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਦਲੇਰ ਸਿੰਘ ਲੱਖੋਵਾਲ ਸਮੇਤ ਸੈਂਕੜੇ ਵਾਲੰਟੀਅਰ ਵੀ ਹਾਜ਼ਰ ਸਨ।