ਗੁਰਦਾਸਪੁਰ, 4 ਫਰਵਰੀ ( ਮੰਨਣ ਸੈਣੀ)। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ 7 ਵਿਧਾਨ ਸਭਾ ਹਲਕਿਆਂ ਲਈ 70 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ ਅੱਜ 05 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ।
ਚੋਣ ਮੈਦਾਨ ਵਿਚ ਬਟਾਲਾ ਹਲਕੇ ਤੋਂ 13 ਉਮੀਦਵਾਰ, ਕਾਦੀਆਂ ਤੋਂ 12 , ਫਤਿਹਗੜ੍ਹ ਚੂੜੀਆਂ ਤੋਂ 08 , ਗੁਰਦਾਸਪੁਰ ਤੋਂ 13 , ਸ੍ਰੀ ਹਰਗੋਬਿੰਦਪੁਰ ਤੋਂ 09 , ਦੀਨਾਨਗਰ ਤੋਂ 05 ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ 10 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।
ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਸੰਯੁਕਤ ਸੰਘਰਸ਼ ਪਾਰਟੀ ਵਲੋਂ ਅਮਰਪ੍ਰੀਤ ਕੋਰ, ਕਾਦੀਆਂ ਤੋਂ ਆਜ਼ਾਦ ਉਮਦਵਾਰ ਗੁਰਜੀਤ ਸਿੰਘ, ਬਟਾਲਾ ਹਲਕੇ ਤੋਂ ਆਜ਼ਾਦ ਉਮੀਦਵਾਰ ਨਿਤਿਸ਼ ਚੌਹਾਨ ਤੇ ਗੁਰਪ੍ਰੀਤ ਸਿੰਘ ਤੇ ਡੇਰਾ ਬਾਬਾ ਨਾਨਕ ਹਲਕੇ ਤੋਂ ਆਜ਼ਾਦ ਵਜੋਂ ਕੰਵਲ ਦੀਪ ਨੇ ਨਾਮਜ਼ਦਗੀ ਪੱਤਰ ਵਾਪਸ ਲਏ। ਹਲਕਾ ਦੀਨਾਨਗਰ, ਸ੍ਰੀ ਹਰਗੋਬਿੰਦਪੁਰ ਤੇ ਫਤਗਿਹੜ੍ਹ ਚੂੜੀਆਂ ਤੋਂ ਕਿਸੇ ਵੀ ਉਮੀਦਵਾਰ ਨੇ ਕਾਗਜ਼ ਵਾਪਸ ਨਹੀਂ ਲਏ।
ਇਸ ਤਰਾਂ ਹੁਣ ਹਲਕੇ 04 ਗੁਰਦਾਸਪੁਰ ਵਿਖੇ ਗੁਰਬਚਨ ਸਿੰਘ ਬੱਬੇਹਾਲੀ ਸ੍ਰੋਮਣੀ ਅਕਾਲੀ ਦਲ (ਬਾਦਲ), ਬਰਿੰਦਰਮੀਤ ਸਿੰਘ ਕਾਂਗਰਸ ਪਾਰਟੀ, ਰਮਨ ਬਹਿਲ ਆਪ ਪਾਰਟੀ ਤੋਂ, ਪਰਮਿੰਦਰ ਸਿੰਘ ਗਿੱਲ ਭਾਜਪਾ ਪਾਰਟੀ ਤੋਂ, ਇੰਦਰਪਾਲ ਸਿੰਘ ਸੰਯੁਕਤ ਸੰਘਰਸ਼ ਪਾਰਟੀ ਵਲੋਂ, ਪੰਜਾਬ ਕਿਸਾਨ ਦਲ ਤੋਂ ਸਿਮਰਨਜੀਤ ਸਿੰਘ ਮਾਨ, ਆਜ਼ਾਦ ਵਜੋਂ ਸੰਨੀ, ਪਰਮਜੀਤ ਸਿੰਘ, ਸੰਨੀ ਗਿੱਲ, ਦੀਪਕ ਸ਼ਰਮਾ, ਗੁਰਪ੍ਰੀਤ ਸਿੰਘ, ਕਰਨਦੀਪ ਸਿੰਘ ਤੇ ਜਗਦੀਸ ਮਸੀਹ ਦੇ ਕਾਗਜ਼ ਸਹੀ ਪਾਏ ਗਏ।
05 ਦੀਨਾਨਗਰ (ਰਾਖਵਾਂ) ਵਿਖੇ ਕਾਂਗਰਸ ਪਾਰਟੀ ਤੋਂ ਸ੍ਰੀਮਤੀ ਅਰੁਣਾ ਚੋਧਰੀ, ਆਪ ਪਾਰਟੀ ਤੋਂ ਸਮਸ਼ੇਰ ਸਿੰਘ, ਭਾਜਪਾ ਪਾਰਟੀ ਵਲੋਂ ਰੇਨੂ ਬਾਲਾ ਕਸ਼ਅੱਪ, ਬਸਪਾ ਤੋਂ ਕਮਲਜੀਤ ਚਾਵਲਾ, ਆਜ਼ਾਦ ਕੁਲਵੰਤ ਸਿੰਘ ਦੇ ਕਾਗਜ਼ ਸਹੀ ਪਾਈ ਗਏ।
06 ਕਾਦੀਆਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਪ੍ਰਤਾਪ ਸਿੰਘ ਬਾਜਵਾ, ਜਤਿੰਦਰਬੀਰ ਸਿੰਘ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਆਪ ਪਾਰਟੀ ਤੋਂ ਜਗਰੂਪ ਸਿੰਘ ਸੇਖਵਾਂ, ਸ਼ਰੋਮਣੀ ਅਕਾਲੀ ਦਲ (ਸੰਯੁਕਤ) ਤੋਂ ਮਾਸਟਰ ਜੋਹਰ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆਂ ਤੋਂ ਡਾ. ਫਾਰੂਕ ਮਸੀਹ , ਨੈਸ਼ਨਲਿਸਟ ਜਸਟਿਸ ਪਾਰਟੀ ਤੋਂ ਹਰਦੀਪ ਸਿੰਘ, ਸਰੋਮਣੀ ਅਕਾਲੀ ਦਲ ਪਾਰਟੀ ਤੋਂ ਗੁਰਇਕਬਾਲ ਸਿੰਘ, ਅਜ਼ਾਦ ਰਾਜਵਿੰਦਰ ਸਿੰਘ, ਮੋਹਨਿਤ ਸਿੰਘ, ਜਸਪਾਲ ਸਿੰਘ, ਪ੍ਰੇਮ ਸਿੰਘ ਤੇ ਅਮਰਪ੍ਰਤਾਪ ਸਿੰਘ ਦੇ ਕਾਗਜ ਸਹੀ ਪਾਈ ਗਏ।
07 ਵਿਧਾਨ ਸਭਾ ਹਲਕਾ ਬਟਾਲਾ ਤੋਂ ਨੈਸ਼ਨਲ ਜਸਟਿਸ ਪਾਰਟੀ ਤੋਂ ਮਨਜੀਤ ਸਿੰਘ, ਆਪ ਪਾਰਟੀ ਵਲੋਂ ਅਮਨਸ਼ੇਰ ਸਿੰਘ (ਸ਼ੇਰੀ ਕਲਸੀ), ਭਾਜਪਾ ਤੋਂ ਫਤਿਹਜੰਗ ਸਿੰਘ ਬਾਜਵਾ , ਪੰਜਾਬ ਕਿਸਾਨ ਦਲ ਤੋਂ ਸੁਖਚੈਨ ਸਿੰਘ, ਕਾਂਗਰਸ ਪਾਰਟੀ ਤੋਂ ਅਸ਼ਵਨੀ ਕੁਮਾਰ, ਸ਼ਰੋਮਣੀ ਅਕਾਲੀ ਦਲ ਤੋਂ ਸੁੱਚਾ ਸਿੰਘ ਛੋਟੇਪੁਰ, ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਗੁਰਬਚਨ ਸਿਘ, ਸੀ.ਪੀ.ਆਈ.(ਐਮ) ਤੋਂ ਹੰਸਾ ਸਿੰਘ, ਲੋਕ ਇੰਨਸਾਫ ਪਾਰਟੀ ਤੋਂ ਵਿਜੇ ਕੁਮਾਰ ਤਰੇਹਨ, ਆਜਾਦ ਵਜੋਂ ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ, ਸੰਜੀਵ ਕੁਮਾਰ ਤੇ ਸੁੱਚਾ ਸਿੰਘ ਦੇ ਕਾਗਜ ਸਹੀ ਪਾਏ ਗਏ।
08 ਸ੍ਰੀ ਹਰਗੋਬਿੰਦਪੁਰ ਹਲਕੇ ਤੋਂ ਸ਼ਰੋਮਣੀ ਅਕਾਲੀ ਦਲ ਪਾਰਟੀ ਵਲੋ ਰਾਜਨਬੀਰ ਸਿੰਘ, ਆਪ ਪਾਰਟੀ ਵਲੋਂ ਅਮਰਪਾਲ ਸਿੰਘ, ਭਾਜਪਾ ਪਾਰਟੀ ਵਲੋਂ ਬਲਜਿੰਦਰ ਸਿੰਘ, ਕਾਂਗਰਸ ਪਾਰਟੀ ਵਲੋਂ ਮਨਦੀਪ ਸਿੰਘ, ਸਾਂਝੀ ਵਿਰਾਸਤ ਪਾਰਟੀ ਤੋਂ ਰੇਸ਼ਮ ਸਿੰਘ, ਪੀਪਲਜ਼ ਪਾਰਟੀ ਆਫ ਇੰਡੀਆਂ (ਡੈਮਕਰੈਟਿੰਕ) ਵਲੋਂ ਮੁਖਤਿਆਰ ਸਿੰਘ, ਬਸਪਾ (ਅੰਬੇਦਕਰ) ਵਲੋਂ ਜਸਬੀਰ ਸਿੰਘ ਚਾਹਲ, ਆਜ਼ਾਦ ਵਜੋਂ ਕਮਲਜੀਤ ਸਿੰਘ ਤੇ ਹੰਸਾ ਸਿੰਘ ਦੇ ਕਾਗਜ਼ ਸਹੀ ਪਾਏ ਗਏ।
09 ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਲਈ ਸ਼ਰੋਮਣੀ ਅਕਾਲੀ ਦਲ ਵਲੋਂ ਲਖਬੀਰ ਸਿੰਘ, ਆਪ ਪਾਰਟੀ ਵਲੋਂ ਬਲਬੀਰ ਸਿੰਘ, ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕੁਲਵੰਤ ਸਿੰਘ ਮਝੈਲ, ਕਾਂਗਰਸ ਪਾਰਟੀ ਵਲੋਂ ਤ੍ਰਿਪਤ ਰਜਿੰਦਰ ਸਿੰਘ, ਪੰਜਾਬ ਲੋਕ ਕਾਂਗਰਸ ਪਾਰਟੀ ਵਲੋਂ ਤੇਜਿੰਦਰ ਸਿੰਘ, ਆਜ਼ਾਦ ਵਜੋਂ ਅਮਰਬੀਰ ਸਿੰਘ, ਸਾਹਿਬ ਸਿੰਘ ਤੇ ਬਲਜਿੰਦਰ ਸਿੰਘ ਦੇ ਕਾਗਜ਼ ਸਹੀ ਪਾਏ ਗਏ।
10-ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਸੁਖਜਿੰਦਰ ਸਿੰਘ ਰੰਧਾਵਾ, ਸ਼ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ, ਆਪ ਪਾਰਟੀ ਵਲੋਂ ਗੁਰਦੀਪ ਸਿੰਘ, ਭਾਜਪਾ ਪਾਰਟੀ ਵਲੋਂ ਕੁਲਦੀਪ ਸਿੰਘ, ਆਜਾਦ ਵਜੋਂ ਡੋਮੀਨਿਕ ਮੱਟੂ, ਸਤਨਾਮ ਸਿੰਘ, ਜਗਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਦੀਪ ਸਿੰਘ ਤੇ ਮਨਪ੍ਰੀਤ ਸਿੰਘ ਦੇ ਕਾਗਜ਼ ਸਹੀ ਪਾਏ ਗਏ।