ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਧੜਾਧੜ ਹੋ ਰਹੇ ਦਲ ਚ ਸ਼ਾਮਲ- ਬੱਬੇਹਾਲੀ
ਗੁਰਦਾਸਪੁਰ, 1 ਫਰਵਰੀ। ਗੁਰਦਾਸਪੁਰ ਦੇ ਵਾਰਡ ਨੰਬਰ 24 ਤੋਂ ਸਾਬਕਾ ਕੌਂਸਲਰ ਦਵਿੰਦਰ ਘੁੱਗੀ ਆਪਣੇ ਸਾਥੀਆਂ ਸਹਿਤ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਇਸ ਵਾਰਡ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਇੱਕ ਚੋਣ ਮੀਟਿੰਗ ਦੌਰਾਨ ਦਵਿੰਦਰ ਘੁੱਗੀ ਅਤੇ ਸਾਥੀਆਂ ਨੂੰ ਗੱਠਜੋੜ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਸਿਰੋਪੇ ਭੇਂਟ ਕਰ ਕੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ । ਦਵਿੰਦਰ ਘੁੱਗੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੀਤੇ ਪੰਜ ਸਾਲ ਸੂਬੇ ਵਿੱਚ ਕਾਂਗਰਸ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਆਮ ਲੋਕਾਂ ਨੂੰ ਕੋਈ ਰਾਹਤ ਮਿਲੀ ਹੋਵੇ । ਵੱਖ-ਵੱਖ ਮਾਫ਼ੀਆ ਆਪਣੀਆਂ ਜੇਬਾਂ ਭਰਦੇ ਰਹੇ ਅਤੇ ਲੋਕ ਦਹਿਸ਼ਤ ਦੀ ਜ਼ਿੰਦਗੀ ਜੀਨ ਨੂੰ ਮਜਬੂਰ ਸਨ । ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਰੋਸਾ ਜਤਾਉਂਦਿਆਂ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ ।
ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਚੋਣਾਂ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮਜ਼ਬੂਤ ਅਤੇ ਸਥਿਰ ਸਰਕਾਰ ਮਿਲੇਗੀ ।
ਦਵਿੰਦਰ ਘੁੱਗੀ ਦੇ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਅਵਿਨਾਸ਼, ਸੁਖਦੇਵ ਰਾਜ, ਅਜੇ ਰਾਣਾ, ਸੇਠੀ, ਵਿਕਰਮਜੀਤ, ਚਰਨਜੀਤ, ਅਜੇ ਕੁਮਾਰ, ਅੰਕੁਸ਼ ਮੱਲ੍ਹੀ, ਬਰਜੇਸ਼ ਬੌਬੀ, ਰਮੇਸ਼ ਕੁਮਾਰ ਛਿੰਦਾ ਆਦਿ ਸ਼ਾਮਲ ਸਨ ।