ਗੁਰਦਾਸਪੁਰ, 31 ਜਨਵਰੀ (ਮੰਨਣ ਸੈਣੀ)। 2022 ਦੀਆਂ ਚੋਣਾਂ ਦਾ ਅਖਾੜਾ ਭੱਖ ਚੁੱਕਿਆ ਅਤੇ ਲੀਡਰਾਂ ਵੱਲੋਂ ਹਰ ਵਤੀਰਾ ਅਪਣਾ ਕੇ ਕਿਸੇ ਨਾ ਕਿਸੇ ਤਰਾਂ ਜਨਤਾ ਨੂੰ ਆਪਣੇ ਨਾਲ ਜੋੜਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਜਿਸਦੇ ਚੱਲਦਿਆ ਅੱਜ ਕੱਲ ਸੌਂਹ ਖਾਣਾ ਕਾਫ਼ੀ ਮਸ਼ਹੂਰ ਹੋ ਰਿਹਾ ਅਤੇ ਸੌਂਹ ਦਾ ਕ੍ਰੇਜ਼ ਲੀਡ਼ਰਾ ਵਿੱਚ ਕਾਫ਼ੀ ਵੱਧਦਾ ਜਾ ਰਿਹਾ। ਹਰੇਕ ਲੀਡਰ ਵੱਲੋਂ ਇੱਕ ਆਮ ਗੱਲ ਆਮ ਭੋਲੇ ਭਾਲੇ ਵੋਟਰਾਂ ਨੂੰ ਪਰੋਸੀ ਜਾ ਰਹੀ ਹੈ, ਕਿ ਮੈਨੂੰ ਮੰਦਿਰ, ਗੁਰੂਦਵਾਰੇ, ਮਸੀਤ ,ਗਿਰਜੇ ਕਿਤੇ ਵੀ ਲਿਜਾ ਕੇ ਸੌਂਹ ਚੁੱਕਵਾ ਲੋਂ ਜੇ ਕੁਝ ਅਗਰ ਮੈਂ ਗਲਤ ਕੀਤਾ ਹੋਏ। ਸਿੱਖ ਵਾਹੇਗੁਰੂ ਦਾ ਨਾਮ ਲੈ ਕੇ ਗੁਰੂਦਵਾਰੇ ਜਾਣ ਦੀ ਗੱਲ ਕਰ ਰਿਹਾ ਤੇ ਹਿੰਦੂ ਮੰਦਿਰ ਅੱਗੇ, ਕੋਈ ਮਸੀਤ ਦਾ ਰੁੱਖ ਅਪਣਾਉਣ ਨੂੰ ਤਿਆਰ ਹੈ ਤੇ ਕੋਈ ਗਿਰਜੇ ਅੱਗੇ। ਅਖੇ ਸੁੌਹ ਚੁੱਕਾ ਲੈ ਵੀਰੇ। ਪਰ ਕੋਈ ਵੀ ਸੂਝਵਾਨ ਲੀਡਰ ਆਪਣੀ ਭੋਲੀ ਭਾਲੀ ਜਨਤਾ ਨੂੰ ਇਹ ਨਹੀਂ ਕਹਿ ਰਿਹਾ ਕਿ ਇੰਕਵਾਰੀ ਕਰਵਾਂ ਲੋ ਜੇ ਕੁਝ ਗੱਲਤ ਹੋਵੇ ਤਾਂ, ਮੈਂ ਤਿਆਰ ਹਾਂ।
ਲੀਡਰਾਂ ਵੱਲੋ ਆਪਣੇ ਵੋਟਰਾਂ ਨੂੰ ਗੁਮਰਾਹ ਕਰਣ ਤੇ ਬੁਧੀਜੀਵੀ ਵਰਗ ਆਪਣੇ ਲੀਡਰਾਂ ਤੋਂ ਕਾਫ਼ੀ ਨਿਰਾਸ਼ ਹੋ ਰਿਹਾ ਅਤੇ ਲੀਡਰਾਂ ਨੂੰ ਪੁੱਛ ਰਿਹਾ ਕਿ ਤੁਸੀਂ ਆਮ ਭੋਲੇ ਭਾਲੇ ਲੋਕਾਂ ਨੂੰ ਕੀ ਪਰੋਸ ਰਹੇ ਹੋਂ? ਪੜੇ ਲਿੱਖੇ ਜਾਗਰੂਕ ਵੋਟਰਾਂ ਦਾ ਕਹਿਣਾ ਹੈ ਕਿ ਲੀਡਰ ਪੜੇ ਲਿੱਖੇ ਹੋਣ ਅਤੇ ਅਗਾਹ ਵਧੂ ਹੋਣ ਤਾਂ ਕਹਿੰਦੇ ਹਨ ਕਿ ਕੋਈ ਵੀ ਜਾਂਚ ਕਰਵਾ ਲਵੋਂ, ਕਿਸੇ ਵੀ ਵੱਡੇ ਜੱਜ ਕੋਲੋ ਇੰਕਵਾਰੀ ਲਗਵਾ ਲਵੋਂ ਤਾਂ ਜੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇ। ਪਰ 2022 ਦੇ ਸੂਝਵਾਨ ਨੇਤਾ ਤਾਂ ਭੋਲੇ ਭਾਲੇ ਲੋਕਾਂ ਦੀ ਨਾਜੂਕ ਨਬਜ ਨੂੰ ਪਛਾਣ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡ ਉਹਨਾਂ ਨੂੰ ਮੂਰਖ ਬਣਾ ਕੇ ਆਪਣਾ ਉੱਲੂ ਸਿੱਧਾ ਕਰਣ ਵਿੱਚ ਲੱਗੇ ਹਨ। ਅਖੇਂ ਗੁਰੂਦਵਾਰੇ ਜ਼ਾ ਮੰਦਿਰ ਜਾ ਕੇ ਸੌਂਹ ਖਵਾ ਲਵੋਂ, ਜੇ ਮੈਂ ਝੂਠ ਬੋਲਦਾ ਹੋਵਾਂ। ਮੇਰਾਂ ਯਾ ਉਸ ਦਾ ਕੱਖ ਨਾ ਰਵੇਂ ਅਤੇ ਭੋਲੇ ਭਾਲੇ ਲੋਕ ਸੋਚਦੇ ਹਨ ਕਿ ਸ਼ਾਇਦ ਇਸ ਦਾ ਕੱਖ ਨਹੀਂ ਰਹਿਣਾ ਹੋਵੇ।
ਬੁੱਧੀਜੀਵੀ ਵਰਗ ਦਾ ਸਾਫ਼ ਕਹਿਣਾ ਕਿ ਸੌਂਹ ਖਾਣ ਵਾਲੇ ਨੇਤਾ ਠੀਕ ਉਸ ਵਪਾਰੀ ਵਾਂਗ ਹਣ ਜੋਂ ਮਹਿੰਗਾ ਸਮਾਨ ਦੇ ਕੇ ਦੁਕਾਨ ਦੀ ਗੱਦੀ ਦੀ ਸੌਂਹ ਗ੍ਰਾਹਕ ਅੱਗੇ ਖਾ ਜਾਂਦੇ ਹਨ ਕਿ ਅੱਖੇ ਚੀਜੀ ਪੰਜ ਰੁਪਏ ਦੀ ਆਈ ਅਤੇ ਪੰਜ ਰੁਪਏ ਦੀ ਚੀਜੀ ਤੁਹਾਣੂ ਦੇ ਰਿਹਾ ਅਤੇ ਚੂੰਗਾ ਆਪਣੇ ਜੁਆਕ ਨੂੰ ਮੁਫਤ ਦੇ ਰਿਹਾ। ਪਰ ਅਸਲ ਵਿੱਚ ਉਹ ਗ੍ਰਾਹਕ ਨੂੰ ਵੱਸ ਵਿੱਚ ਕਰ ਉਸ ਦੀ ਠੋਕ ਕੇ ਛਿੱਲ ਲਾ ਰਿਹਾ ਹੁੰਦਾ। ਲੀਡਰ ਵੀ ਠੀਕ ਇੰਜ ਕਰਦੇ ਹਨ ਜੇ ਕਿਸੇ ਨੇ 10 ਲੱਖ ਦਾ ਇਲਜ਼ਾਮ ਲਗਾ ਦਿੱਤਾ ਤਾਂ ਉਹ ਸੌਹ ਖਾਣ ਨੂੰ ਭੱਜੇ ਫਿ਼ਰਦੇ ਕਿਉਂਕਿ ਉਸ ਨੇ ਤੇ 10.05 ਲੱਖ ਦੀ ਠੱਗੀ ਮਾਰੀ ਸੀ। ਕੋਈ ਕਹਿੰਦਾ ਮੈਂ ਸੌਂਹ ਖਾਣ ਨੂੰ ਤਿਆਰ ਹਾਂ ਜੇ ਉਸ ਨੇ ਇੱਕ ਰੁਪਏ ਵੀ ਲਏ ਹੋਣ, ਉਹ ਇਸ ਲਈ ਕਿਉਂਕਿ ਉਸ ਨੇ ਨਹੀਂ ਬਲਕਿ ਉਸ ਦੇ ਕਿਸੇ ਪੀਏ ਯਾ ਰਿਸ਼ਤੇਦਾਰ ਨੇ ਰੁਪਏ ਲਏ ਸੀ। ਲੀਡ਼ਰ ਦੀ ਵੀ ਰਹਿ ਗਈ ਅਤੇ ਰੱਬ ਵੀ ਨਰਾਜ਼ ਨਹੀਂ ਹੋਇਆ। ਇਸ ਨੂੰ ਕਹਿੰਦੇ ਰਾਜਨੀਤੀ ਜੋਂ ਅੱਜ ਕੱਲ ਕਾਫ਼ੀ ਚਮਕ ਦਮਕ ਰਹਿ ਹੈ।
ਪਰ ਹਕੀਕਤ ਇਹ ਹੈ ਕਿ ਲੀਡਰਾਂ ਦੇ ਸੌਂਹ ਵੱਲ ਵੱਧਦੇ ਕ੍ਰੇ਼ਜ਼ ਨਾਲ ਆਉਣ ਵਾਲੇ ਸਮੇਂ ਵਿੱਚ ਸਮਾਜ਼ ਗਲਤ ਦਿਸ਼ਾ ਵੱਲ ਵੱਧਦਾ ਜਾ ਰਿਹਾ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਇੱਕ ਕਾਤਿਲ ਵੀ ਕਤਲ ਕਰ ਕਾਨੂੰਨ ਦੇ ਤਹਿਤ ਕੰਮ ਹੋਣ ਦੀ ਬਜਾਏ ਕਹੇਗਾ ਕਿ ਮੈਂ ਸੌਹ ਖਾਣ ਨੂੰ ਤਿਆਰ ਹਾਂ ਮੈਂ ਕਤਲ ਨਹੀਂ ਕੀਤਾ ਮੰਨ ਲਵੋ ਦੀ ਗੁਹਾਰ ਲਗਾਏਗਾ। ਜਿਸ ਨਾਲ ਆਪ ਸੋਚੇ ਸਮਾਜ਼ ਦਾ ਕੀ ਬਣੇਗਾ। ਇਸ ਕਰਕੇ ਲੀਡਰਾਂ ਨੂੰ ਚਾਹਿਦਾ ਕੀ ਅਗਰ ਤੁਸੀਂ ਸਾਫ ਪਾਕ ਹੋਂ ਤਾਂ ਕਾਨੂੰਨ ਅਨੂਸਾਰ ਜਾਂਚ ਕਰਣ ਦੀ ਗੱਲ ਕਰੋਂ ਨਾ ਕੀ ਸੌਂਹ ਖਾਣ ਦੀ। ਇਸੇ ਨਾਲ ਵੋਟਰਾਂ ਨੂੰ ਵੀ ਚਾਹਿਦਾ ਕੀ ਆਪਣੇ ਲੀਡਰਾ ਨੂੰ ਕਹੋਂ ਕਿ ਜਿਸ ਤਰਾਂ ਸਾਡੇ ਦੁੱਧ ਦੀ ਫੈਟ ਮਸ਼ੀਨ ਚੈਕ ਕਰਦੀ ਹੈ ਉਸੇ ਤਰਾਂ ਤੁਹਾਡੀ ਸੱਚਾਈ ਵੀ ਇੰਕਵਾਰੀ ਨਾਲ ਚੈਕ ਹੋਵੇਗੀ ਅਤੇ ਇੰਕਵਾਰੀ ਕਰਣ ਦੀ ਗੱਲ ਕਰੋਂ।