ਮੁੱਖ ਮੰਤਰੀ ਚੰਨੀ ਦੇ ਭਰਾ ਹੋਏ ਬਾਗੀ, ਕਾਂਗਰਸ ਖਿਲਾਫ਼ ਬੱਸੀ ਪਠਾਨਾ ਤੋਂ ਆਜ਼ਾਦ ਉਮੀਦਵਾਰ ਦੇ ਤੋਰ ਤੇ ਕਾਗਜ ਕੀਤੇ ਦਾਖਿਲ

ਚੰਡਿਗੜ, 28 ਜਨਰਵੀ । ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਨੇ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਜਿਸ ਦੇ ਨਾਲ ਹੀ ਕਾਂਗਰਸ ਵਿੱਚ ਹੁਣ ਹੋਰ ਬਗਾਵਤ ਵੇਖਣ ਨੂੰ ਮਿਲ ਸਕਦੀ ਹੈ। ਕਾਂਗਰਸ ਵੱਲੋ ਟਿਕਟ ਨਾ ਮਿਲਣ ਤੋਂ ਨਾਰਾਜ਼ ਚਲ ਰਹੇ ਲੀਡਰਾਂ ਦਾ ਕਹਿਣਾ ਹੈ ਕਿ ਜੇ ਚੰਨੀ ਆਪਣੇ ਭਰਾ ਨੂੰ ਆਜ਼ਾਦ ਉਮੀਦਵਾਰ ਦੇ ਕਾਗਜ਼ ਦਾਖਿਲ ਹੋਣ ਤਾ ਨਹੀਂ ਰੋਕ ਪਾਏ ਤਾਂ ਦੂਜੇ ਕਿਸ ਤਰਾਂ ਰੁਕ ਸੱਕਦੇ ਹਨ। ਦੱਸਣਯੋਗ ਹੈ ਕਿ ਕਾਂਗਰਸ ਵੱਲੋ ਟਿਕਟ ਨਾ ਮਿਲਣ ਦੇ ਚਲਦਿਆ ਕਈ ਸੀਟਾਂ ਤੋਂ ਬਗਾਵਤੀ ਸੁਰ ਦੇਖਣ ਨੂੰ ਮਿਲ ਰਹੇ ਹਨ।

Print Friendly, PDF & Email
www.thepunjabwire.com