ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ ਵਿਸ਼ੇਸ਼

ਡੇਰਾ ਬਾਬਾ ਨਾਨਕ ਅਤੇ ਫਤਿਹਗੜ ਚੂੜੀਆਂ ਛੱਡ ਗੁਰਦਾਸਪੁਰ ਦੀਆਂ ਬਾਕੀ ਸਾਰੀਆਂ ਸੀਟਾਂ ਤੋਂ ਚੋਣ ਲੜਣਗੇਂ ਭਾਜਪਾ ਦੇ ਯੋਧੇ

ਡੇਰਾ ਬਾਬਾ ਨਾਨਕ ਅਤੇ ਫਤਿਹਗੜ ਚੂੜੀਆਂ ਛੱਡ ਗੁਰਦਾਸਪੁਰ ਦੀਆਂ ਬਾਕੀ ਸਾਰੀਆਂ ਸੀਟਾਂ ਤੋਂ ਚੋਣ ਲੜਣਗੇਂ ਭਾਜਪਾ ਦੇ ਯੋਧੇ
  • PublishedJanuary 19, 2022

2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਅਤੇ ਵੋਟਰ ਕੈਡਰ ਦੇ ਆਧਾਰ ਤੇ ਹੋਇਆ ਵੰਡ ਫੈਸਲਾ

ਗੁਰਦਾਸਪੁਰ, 19 ਜਨਵਰੀ (ਮੰਨਣ ਸੈਣੀ)। ਨਹੂੰ ਮਾਸ ਦਾ ਰਿਸ਼ਤਾ ਅਲੱਗ ਹੋਣ ਤੋਂ ਬਾਅਦ ਅਤੇ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਜ਼ਿਲਾ ਗੁਰਦਾਸਪੁਰ ਅੰਦਰ ਪੈਂਦੇ ਸੱਤ ਵਿਧਾਨਸਭਾ ਹਲਕਿਆਂ ਤੋਂ ਭਾਰਤੀਯ ਜਨਤਾ ਪਾਰਟੀ (ਭਾਜਪਾ) ਇਸ ਵਾਰ ਦੋ ਸੀਟਾਂ ਛੱਟ ਬਾਕੀ ਸਾਰਿਆਂ ਸੀਟੇ ਤੋਂ ਚੋਣ ਲੜੇਗੀ ਅਤੇ ਆਪਣੇ ਚੁਨਾਵੀ ਯੋਧੇ ਚੋਣ ਦੰਗਲ ਵਿੱਚ ਉਤਾਰੇਗੀ। ਭਾਜਪਾ ਵੱਲੋਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਵੀ ਬਹੁਤ ਜਲਦੀ ਹੋ ਸਕਦਾ ਹੈ। ਵੰਡ ਦਾ ਫਾਰਮੂਲਾ 2019 ਦੀਆਂ ਲੋਕ ਸਭਾ ਹਲਕੇ ਦੇ ਨਤੀਜਿਆਂ ਅਤੇ ਪਾਰਟੀ ਕੈਡਰ ਦੇ ਆਧਾਰ ਤੇ ਲਿਆ ਗਿਆ ਹੈ। ਇਸ ਸੰਬੰਧੀ ਭਾਜਪਾ ਵੱਲੋ ਜਲਦ ਪੰਜਾਬ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੂਸਾਰ ਗੁਰਦਾਸਪੁਰ ਜਿਲੇ ਅੰਦਰ ਪੈਂਦੇ ਸੱਤ ਵਿਧਾਨਸਭਾ ਹਲਕਿਆ ਤੋਂ ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਬਟਾਲਾ ਅਤੇ ਸ਼੍ਰੀ ਹਰਗੋਬਿੰਦਪੁਰ ਤੋਂ ਭਾਜਪਾ ਦੇ ਉਮੀਦਵਾਰ ਚੋਣ ਲੜਣਗੇਂ। ਜਦਕਿ ਡੇਰਾ ਬਾਬਾ ਨਾਨਕ ਅਤੇ ਫਤਿਹਗੜ ਚੂੜੀਆਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਡੀਢਸਾਂ ਦੇ ਉਮੀਦਵਾਰ ਹੋ ਸਕਦੇ ਹਨ। ਉਥੇ ਅਗਰ ਪਠਾਨਕੋਟ ਜ਼ਿਲੇ ਦੇ ਤਿੰਨ ਹਲਕੇ ਭੋਆ, ਪਠਾਨਕੋਟ ਅਤੇ ਸੁਜਾਨਪੁਰ ਦੀ ਗੱਲ ਕਰੀਏ ਤਾਂ ਉਥੋਂ ਪਹਿਲਾ ਹੀ ਕਈ ਵਾਰ ਭਾਜਪਾ ਜਿੱਤ ਦਾ ਪਰਚਮ ਲਹਿਰਾਉਂਦੀ ਰਹਿ ਹੈ। ਇਹ ਸੀਟਾਂ ਭਾਜਪਾ ਕੋਲ ਹੀ ਰਹਿਣਗਿਆ।

ਹਲਕਿਆ ਦੀ ਗੱਲ ਕਰਿਏ ਤਾਂ ਹਲਕਾ ਦੀਨਾਨਗਰ ਤਾਂ ਭਾਜਪਾ- ਅਕਾਲੀ ਗਠਬੰਧਨ ਸਮੇਂ ਵੀ ਇਹ ਸੀਟ ਭਾਜਪਾ ਦੇ ਹਿਸੇਂ ਸੀ ਅਤੇ ਲੋਕਸਭਾ ਚੌਣਾ ਵਿੱਚ ਇਸ ਸੀਟ ਤੋਂ ਭਾਜਪਾ ਦੀ ਜਿਤ ਹੋਈ ਸੀ, ਜਦਕਿ ਗੁਰਦਾਸਪੁਰ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਚੋਣ ਦੰਗਲ ਵਿੱਚ ਉੱਤਰਦੇ ਰਹੇ ਹਨ, ਪਰ ਭਾਜਪਾ ਵੱਲੋਂ ਲਗਾਤਾਰ ਹਰ ਵਾਰ ਸੀਟ ਦੀ ਮੰਗ ਕੀਤੀ ਜਾਂਦੀ ਰਹੀ ਹੈ। ਪਰ ਹੁਣ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਕਿਸੇ ਵੀ ਕੀਮਤ ਤੇ ਇਹ ਸੀਟ ਗਠਬੰਧਨ ਨੂੰ ਦੇਣ ਦੇ ਹੱਕ ਵਿੱਚ ਨਹੀਂ ਹੈ ਅਤੇ ਲੋਕਸਭਾ ਹਲਕੇ ਵਿੱਚ ਵੀ ਇਸ ਸੀਟ ਤੋਂ ਭਾਜਪਾ ਨੇ ਜਿੱਤ ਦਰਜ ਕੀਤੀ ਸੀ।

ਕਾਦੀਆਂ ਅਤੇ ਸ਼੍ਰੀ ਹਰਗੋਬਿੰਦਪੁਰ ਹਲਕੇ ਤੋਂ ਵੀ ਅਕਾਲੀ ਦੱਲ ਦਾ ਉਮੀਦਵਾਰ ਚੋਣ ਲੜਦਾ ਰਿਹਾ ਹੈ ਅਤੇ 2019 ਲੋਕਸਭਾ ਦੀਆਂ ਚੋਣਾ ਵਿੱਚ ਕਾਦੀਆਂ ਤੋਂ ਭਾਜਪਾ ਦੀ ਹੀ ਜਿੱਤ ਹੋਈ ਸੀ। ਪਰ ਸ਼੍ਰੀ ਹਰਗੋਬਿੰਦਪੁਰ ਹਲਕਾ ਲੋਕਸਭਾ ਹਲਕੇ ਵਿੱਚ ਨਹੀਂ ਸੀ। ਕਾਦੀਆਂ ਤੋਂ ਇਹ ਸੀਟ ਹੁਣ ਭਾਜਪਾ ਦੇ ਖੇਮੇਂ ਵਿੱਚ ਹੋਵੇਗੀ ਅਤੇ ਸ਼੍ਰੀ ਹਰਗੋਬਿੰਦਪੁਰ ਹਲਕਾ ਵੀ ਫਤਿਹਜੰਗ ਸਿੰਘ ਬਾਜਵਾ ਦੀ ਬਦੌਲਤ ਭਾਜਪਾ ਦਾ ਉਮੀਦਵਾਰ ਚੋਣ ਲੜੇਗਾ। ਕਿਉਕਿ ਬਾਜਵਾ ਦਾ ਉਸ ਹਲਕੇ ਵਿੱਚ ਆਧਾਰ ਹੈ।

ਬਟਾਲਾ ਹਲਕੇ ਤੋਂ 2017 ਵਿੱਚ ਅਕਾਲੀ ਦੱਲ ਦਾ ਉਮੀਦਵਾਰ ਚੋਣ ਦੰਗਲ ਵਿੱਚ ਉਤਾਰਿਆਂ ਗਿਆ ਸੀ, ਪਰ ਇਸਤੋਂ ਪਹਿਲਾ ਬਟਾਲਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਚੋਣ ਲੜਦਾ ਰਿਹਾ ਹੈ ਅਤੇ ਇਹ ਹਲਕਾ ਸ਼ੁਰੂ ਤੋਂ ਹਿੰਦੂ ਚੇਹਰਾ ਦੀ ਮੰਗ ਕਰਦਾ ਰਿਹਾ ਹੈ। ਬਟਾਲਾ ਤੋਂ ਵੀ 2019 ਦੀਆਂ ਚੋਣਾ ਵਿੱਚ ਭਾਜਪਾ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਸੀ।

ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਹੀ ਅਜਿਹੇ ਹਲਕੇ ਹਨ ਜਿੱਥੇ ਭਾਜਪਾ ਦਾ ਆਧਾਰ ਨਾਂਹ ਦੇ ਬਰਾਬਰ ਹੈ ਅਤੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਇਹਨਾਂ ਹਲਕਿਆਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਕਾਰਨ ਉਪਰੋਕਤ ਦੋਵਾਂ ਹਲਕਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਜਾਂ ਅਕਾਲੀ ਦਲ (ਢੀਂਡਸਾ) ਦੇ ਉਮੀਦਵਾਰ ਚੋਣ ਦੰਗਲ ਵਿੱਚ ਉਤਾਰੇ ਜਾ ਸਕਦੇ ਹਨ

ਹਾਲਾਕਿ ਇਸ ਸੰਬੰਧੀ ਜਲਦੀ ਪੰਜਾਬ ਦੀ ਭਾਜਪਾ ਦੀ ਪਲੇਠੀ ਲਿਸਟ ਜਾਰੀ ਕਰੇਗੀ ਜਿਸ ਤੋਂ ਬਾਅਦ ਹੀ ਸੱਭ ਸਾਫ਼ ਹੋਵੇਗਾ ਪਰ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਲਿਸਟ ਜਾਰੀ ਕੀਤੀ ਜਾ ਸਕਦੀ ਹੈ। ਇੱਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਭਾਜਪਾ ਇਸ ਵਾਰ ਹਰ ਜੋੜ ਤੋੜ ਲਗਾ ਕੇ ਆਪਣੀ ਜਿੱਤ ਨੂੰ ਕਾਮਯਾਬ ਕਰਨ ਲਈ ਪੂਰੀ ਤਿਆਰੀ ਨਾਲ ਉਤਰ ਰਹੀ ਹੈ ਅਤੇ ਵਿਰੋਧੀ ਪਾਰਟਿਆਂ ਲਈ ਕਈ ਸੀਟਾਂ ਤੇ ਭਾਰੀ ਪੈ ਸਕਦੀ ਹੈ।

Written By
The Punjab Wire