Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਕਾਂਗਰਸ ਦੇ ਚਾਰ ਵਿਧਾਇਕਾ ਨੇ ਕੀਤੀ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ, ਸੋਨੀਆਂ ਗਾਂਧੀ ਸਹਿਤ ਰਾਹੁਲ ਗਾਂਧੀ, ਸਿੱਧੂ, ਹਰੀਸ਼ ਚੌਧਰੀ ਨੂੰ ਲਿੱਖੀ ਚਿੱਠੀ

ਕਾਂਗਰਸ ਦੇ ਚਾਰ ਵਿਧਾਇਕਾ ਨੇ ਕੀਤੀ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ, ਸੋਨੀਆਂ ਗਾਂਧੀ ਸਹਿਤ ਰਾਹੁਲ ਗਾਂਧੀ, ਸਿੱਧੂ, ਹਰੀਸ਼ ਚੌਧਰੀ ਨੂੰ ਲਿੱਖੀ ਚਿੱਠੀ
  • PublishedJanuary 18, 2022

ਗੁਰਦਾਸਪੁਰ, 18 ਜਨਵਰੀ (ਮੰਨਣ ਸੈਣੀ)। ਕਾਂਗਰਸ ਪਾਰਟੀ ਦੇ ਚਾਰ ਵਿਧਾਇਕ ਨਵਤੇਜ ਸਿੰਘ ਚੀਮਾ, ਸੁਖਪਾਲ ਸਿੰਘ ਖਹਿਰਾ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਬਲਵਿੰਦਰ ਸਿੰਘ ਧਾਲੀਵਾਲ ਨੇ ਸੋਨੀਆਂ ਗਾਂਧੀ ਨੂੰ ਚਿੱਠੀ ਲਿੱਖ ਏ.ਆ.ਸੀ.ਸੀ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਵੇ। ਇਸ ਸੰਬੰਧੀ ਉਹਨਾਂ ਵੱਲੋਂ ਰਾਹੁਲ ਗਾੰਧੀ, ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਪ੍ਰਭਾਰੀ ਹਰੀਸ਼ ਚੌਧਰੀ ਨੂੰ ਵੀ ਪੱਤਰ ਨੱਥੀ ਕੀਤਾ ਗਿਆ ਹੈ। ਉਕਤ ਵੱਲੋਂ ਦੋਸ਼ ਲਗਾਦੇ ਹੋਏ ਲਿਖਿਆ ਗਿਆ ਹੈ ਕਿ ਪਾਰਟੀ ਦੇ ਅਧਿਕਾਰਤ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਖਿਲਾਫ ਸੁਲਤਾਨਪੁਰ ਲੋਧੀ ਤੋਂ ਆਪਣੇ ਪੁੱਤਰ ਨੂੰ ਅਜਾਦ ਉਮੀਦਵਾਰ ਐਲਾਨ ਕੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਜਾਵੇ।

ਮੀਡਿਆ ਨੂੰ ਜਾਰੀ ਕੀਤੀ ਗਈ ਚਿੱਠੀ ਵਿੱਚ ਉਹਨਾਂ ਵੱਲ਼ੋ ਸੋਨੀਆਂ ਗਾਂਧੀ ਨੂੰ ਲਿਖਿਆ ਗਿਆ ਹੈ ਕਿ ਕਾਂਗਰਸ ਪਾਰਟੀ ਅਤੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਮਾਈਨਿੰਗ ਸਕੈਂਡਲ ਕਾਰਨ 2018 ਵਿੱਚ ਮੰਤਰੀ ਵਜੋਂ ਅਸਤੀਫਾ ਦੇਣ ਵਾਲਾ ਦਾਗੀ ਰਾਣਾ ਗੁਰਜੀਤ ਸਿੰਘ ਮੁੜ ਫਿਰ ਅਗਾਮੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੀਆਂ ਚੁਣਾਵੀ ਸੰਭਾਵਨਾਵਾਂ ਨੂੰ ਤਬਾਹ ਕਰਨ ਲਈ ਪੂਰੀ ਵਾਹ ਲਗਾ ਰਿਹਾ ਹੈ।

ਰਾਣਾ ਗੁਰਜੀਤ ਸਿੰਘ ਦੁਆਬਾ ਖੇਤਰ ਦੇ ਅਨੇਕਾਂ ਹਲਕਿਆਂ ਜਿਵੇਂ ਕਿ ਸੁਲਤਾਨਪੁਰ ਲੋਧੀ, ਫਗਵਾੜਾ, ਭੁਲੱਥ, ਜਲੰਧਰ ਉੱਤਰੀ, ਬੰਗਾ ਆਦਿ ਵਿੱਚ ਨਿਰੰਤਰ ਜਾਣ ਬੁੱਝ ਕੇ ਦਖਲ ਅੰਦਾਜੀ ਕਰਕੇ ਕਾਂਗਰਸ ਨੂੰ ਕਮਜੋਰ ਕਰ ਰਿਹਾ ਹੈ। ਭਾਂਵੇ ਕਿ ਅਸੀ ਉਸ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਲਗਾਤਾਰ ਚੰਡੀਗੜ ਵਿਖੇ ਪਾਰਟੀ ਲੀਡਰਸ਼ਿਪ ਨੂੰ ਸ਼ਿਕਾਇਤ ਕਰਦੇ ਰਹੇ ਪਰੰਤੂ ਬਦਕਿਸਮਤੀ ਨਾਲ ਉਸਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਕਤ ਦਾਗੀ ਲੀਡਰ ਨੂੰ ਮੁੜ ਚੰਨੀ ਕੈਬਿਨਟ ਵਿੱਚ ਸ਼ਾਮਿਲ ਕਰ ਲ਼ਿਆ ਗਿਆ ਜਦਕਿ ਉਸ ਦੇ ਖਿਲਾਫ ਮਾਈਨਿੰਗ ਸਕੈਂਡਲ ਦੇ ਗੰਭੀਰ ਇਲਜਾਮ ਅਜੇ ਵੀ ਪੈਡਿੰਗ ਹਨ ਅਤੇ ਉਸ ਨੂੰ ਕੋਈ ਕਲੀਨ ਚਿੱਟ ਨਹੀਂ ਮਿਲੀ ਹੈ।

ਮੈਡਮ, ਮੁੜ ਮੰਤਰੀ ਬਣਾਏ ਜਾਣ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਅੱਖੜਪੁਣਾ ਦਿਖਾਉਂਦੇ ਹੋਏ ਉਸ ਨੂੰ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਦੇ ਬਾਵਜੁਦ ਆਪਣੇ ਬੇਟੇ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸੁਲਤਾਨਪੁਰ ਲੋਧੀ ਦੇ ਪਾਰਟੀ ਉਮੀਦਵਾਰ ਦੋ ਵਾਰ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਖਿਲਾਫ ਅਜਾਦ ਉਮੀਦਵਾਰ ਐਲਾਨ ਦਿੱਤਾ ਹੈ। ਇਹ ਹੋਰ ਕੁਝ ਨਹੀਂ ਬਲਕਿ ਪਾਰਟੀ ਦੇ ਅਨੁਸ਼ਾਸਨ ਦੀ ਘੋਰ ਉਲੰਘਣਾ ਦੇ ਨਾਲ ਨਾਲ ਚੋਣ ਮੁਕਾਬਲੇ ਦਾ ਸਾਹਮਣਾ ਕਰਨ ਦੇ ਅਹਿਮ ਮੋਕੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਹੈ। ਅਜਿਹਾ ਕਰਕੇ ਰਾਣਾ ਗੁਰਜੀਤ ਸਿੰਘ ਵਿਰੋਧੀ ਪਾਰਟੀਆਂ ਵਿਸ਼ੇਸ਼ ਤੋਰ ਤੇ ਭਾਜਪਾ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਜਿਸ ਦੇ ਨਾਲ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਸ਼ਰਾਬ ਅਤੇ ਖੰਡ ਮਿੱਲਾਂ ਹੋਣ ਕਾਰਨ ਉਸ ਦੇ ਡੂੰਘੇ ਰਿਸ਼ਤੇ ਹਨ।

ਰਾਣਾ ਗੁਰਜੀਤ ਸਿੰਘ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਡੂੰਘੇ ਰਿਸ਼ਤੇ ਬਰਕਰਾਰ ਹਨ ਅਤੇ ਹਾਲ ਹੀ ਵਿੱਚ ਉਸ ਨੇ ਭੁਲੱਥ ਹਲਕੇ ਤੋਂ ਚੋਣ ਲੜਵਾਉਣ ਵਾਸਤੇ ਆਪਣੇ ਬੇਹੱਦ ਨਜਦੀਕੀ ਅਮਨਦੀਪ ਸਿੰਘ ਉਰਫ ਗੋਰਾ ਗਿੱਲ ਨੂੰ ਉਸ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ ਹੈ।

ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਖਤਮ ਕਰਨ ਦੇ ਮਕਸਦ ਨਾਲ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਸੋਚੀ ਸਮਝੀ ਸਾਜਿਸ਼ ਤਹਿਤ ਰਾਣਾ ਗੁਰਜੀਤ ਸਿੰਘ ਜਨਤਕ ਤੋਰ ਤੇ ਪੀ.ਪੀ.ਸੀ.ਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜਤਨਕ ਤੋਰ ਉੱਪਰ ਪਾਰਟੀ ਦਾ ਅਨੁਸ਼ਾਸਨ ਭੰਗ ਕਰਕੇ ਬੇਬੁਨਿਆਦ ਇਲਜਾਮ ਲਗਾ ਰਿਹਾ ਹੈ।

ਇਸ ਲਈ ਦਾਗੀ ਰਾਣਾ ਗੁਰਜੀਤ ਸਿੰਘ ਦੇ ਵੱਲੌਂ ਸ਼ਰੇਆਮ ਅਨੁਸ਼ਾਸਨ ਭੰਗ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਐਮ.ਐਲ.ਏ/ਵਿਧਾਇਕ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਉਸ ਦਾ ਕਪੂਰਥਲਾ ਤੋਂ ਨਾਮਾਂਕਨ ਵਾਪਿਸ ਲ਼ਿਆ ਜਾਵੇ ਅਤੇ ਪਾਰਟੀ ਨੂੰ ਕਮਜੋਰ ਕਰਨ ਵਾਲੇ ਅਜਿਹੇ ਆਗੂਆਂ ਨੂੰ ਸਖਤ ਸੁਨੇਹਾ ਦੇਣ ਵਾਸਤੇ ਉਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਵੇ।
ਧੰਨਵਾਦ ਸਹਿਤ,

Written By
The Punjab Wire