ਗੁਰਦਾਸਪੁਰ ਪੰਜਾਬ ਰਾਜਨੀਤੀ

ਦੀਨਾਨਗਰ ਤੋਂ ਕਿਸੇ ਨਵੇ ਚੇਹਰੇ ਤੇ ਦਾਅ ਖੇੜ ਸਕਦੀ ਹੈ ਭਾਜਪਾ, ਭਾਰਤੀ ਜੰਜੂਆ ਦੇ ਨਾਂ ‘ਤੇ ਲਗ ਸਕਦੀ ਹੈ ਮੋਹਰ, ਉਚੇਰੀ ਪੜ੍ਹੀ-ਲਿਖੀ ਹੋਣ ਦੇ ਨਾਲ-ਨਾਲ ਹਲਕੇ ਦੀਆਂ ਮੁਸ਼ਕਿਲਾਂ ਤੋਂ ਵੀ ਜਾਨੂ

ਦੀਨਾਨਗਰ ਤੋਂ ਕਿਸੇ ਨਵੇ ਚੇਹਰੇ ਤੇ ਦਾਅ ਖੇੜ ਸਕਦੀ ਹੈ ਭਾਜਪਾ, ਭਾਰਤੀ ਜੰਜੂਆ ਦੇ ਨਾਂ ‘ਤੇ ਲਗ ਸਕਦੀ ਹੈ ਮੋਹਰ, ਉਚੇਰੀ ਪੜ੍ਹੀ-ਲਿਖੀ ਹੋਣ ਦੇ ਨਾਲ-ਨਾਲ ਹਲਕੇ ਦੀਆਂ ਮੁਸ਼ਕਿਲਾਂ ਤੋਂ ਵੀ ਜਾਨੂ
  • PublishedJanuary 14, 2022

ਗੁਰਦਾਸਪੁਰ, 14 ਜਨਵਰੀ (ਮੰਨਣ ਸੈਣੀ)। ਦੀਨਾਨਗਰ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੀ ਤਰਫੋਂ ਕਈ ਉਮੀਦਵਾਰਾਂ ਦੇ ਨਾਂ ਚੱਲ ਰਹੇ ਹਨ। ਜਿਸ ਵਿੱਚ ਭਾਜਪਾ ਵਾਲੇ ਪਾਸੇ ਤੋਂ ਇੱਕ ਨਵਾਂ ਚਿਹਰਾ ਬੜੀ ਤੇਜ਼ੀ ਨਾਲ ਸਾਹਮਣੇ ਆ ਰਿਹਾ ਹੈ, ਜੋ ਕਿ ਭਾਰਤੀ ਜੰਜੂਆ ਦਾ ਹੈ। ਅਸਲ ਵਿੱਚ ਗੁਰਦਾਸਪੁਰ ਦੀ ਭਾਰਤੀ ਜੰਜੂਆ ਪੰਜਾਬ ਵਿਸ਼ਵਵਿਦਿਆਲਿਆ ਤੋਂ ਪੀਐਚਡੀ ਕਰ ਰਹੀ ਹੈ, ਉਸ ਦਾ ਖੋਜ ਦਾ ਵਿਸ਼ਾ ਵੀ ਗੁਰਦਾਸਪੁਰ ਦੀ ਖੇਤੀ ਨਾਲ ਸਬੰਧਤ ਹੈ।

ਭਾਰਤੀ ਜੰਜੂਆ ਦਾ ਦਾਅਵਾ ਇਸ ਲਈ ਮਜ਼ਬੂਤ ​​ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਉਚੇਰੀ ਪੜ੍ਹੀ-ਲਿਖੀ ਹੋਣ ਦੇ ਨਾਲ-ਨਾਲ ਗੁਰਦਾਸਪੁਰ ਜ਼ਿਲ੍ਹੇ ਵਿੱਚ ਲੰਮਾ ਸਮਾਂ ਸਰਕਾਰੀ ਨੌਕਰੀ ਕਰਦੇ ਹੋਏ ਹਲਕਾ ਵਾਸੀਆਂ ਦੀਆਂ ਮੁਸ਼ਕਿਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਜੰਜੂਆ ਨੇ ਕਿਹਾ ਕਿ ਜਦੋਂ ਉਹ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਸਨ ਤਾਂ ਉਨ੍ਹਾਂ ਨੇ ਦੀਨਾਨਗਰ ਦੇ ਹਰ ਪਿੰਡ ਅਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਕੋਈ ਪਿੰਡ ਅਜਿਹਾ ਨਹੀਂ ਸੀ ਜਿੱਥੇ ਉਨ੍ਹਾਂ ਨੇ ਕੰਮ ਨਾ ਕੀਤਾ ਹੋਵੇ। ਉਨਾਂ ਦੱਸਿਆ ਕਿ ਹਲਕੇ ਵਿੱਚ ਅਜਿਹੇ ਬਹੁਤ ਸਾਰੇ ਕੰਮ ਹੋਣੇ ਵਿਕਾਸ ਕਾਰਜ ਹੋਣੇ ਚਾਹੀਦੇ ਸਨ ਜਿਹਨਾਂ ਤੇ ਹਾਲੇ ਤੱਕ ਦੇ ਵਿਧਾਇਕਾ ਦੀ ਨਿਗਾਹ ਤੱਕ ਨਹੀ ਪਈ।

ਉੱਧਰ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਇਸ ਵਾਰ ਕਿਸੇ ਨਵੇ ਚੇਹਰੇ ਉੱਪਰ ਵਿਚਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਉਮੀਦਵਾਰਾਂ ਲਈ ਭੇਜੀ ਗਈ ਸੂਚੀ ਵਿੱਚ ਭਾਰਤੀ ਜੰਜੂਆ ਦਾ ਨਾਂ ਸਭ ਤੋਂ ਅੱਗੇ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਵੱਲੋਂ ਉਨ੍ਹਾਂ ਨੂੰ ਚੋਣ ਦੰਗਲ ਵਿੱਚ ਉਤਾਰਿਆ ਜਾ ਸਕਦਾ ਹੈ। ਪਰ ਅੰਤਿਮ ਫੈਸਲਾ ਪਾਰਟੀ ਹਾਈਕਮਾਨ ਨੇ ਹੀ ਕਰਨਾ ਹੈ।ਉਂਜ ਦੀਨਾਨਗਰ ਦੀ ਰਾਖਵੀਂ ਲਾਈਟ ਹੋਣ ਕਾਰਨ ਅਜਿਹੇ ਹੋਰ ਵੀ ਕਈ ਚਿਹਰੇ ਹਨ ਜੋ ਟਿਕਟਾਂ ਦੀ ਮੰਗ ਕਰ ਰਹੇ ਹਨ।

Written By
The Punjab Wire