ਗੁਰਦਾਸਪੁਰ, 11 ਜਨਵਰੀ (ਮੰਨਣ ਸੈਣੀ )। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੀ.ਐਸ.ਐਫ ਅਤੇ ਪੁਲਿਸ ਮੁਲਾਜ਼ਮਾਂ ਨੇ ਮਿਲ ਕੇ ਗੁਰਦਾਸਪੁਰ ਸ਼ਹਿਰ ‘ਚ ਇਕ ਵੱਡਾ ਫਲੈਗ ਮਾਰਚ ਕੱਢਿਆ, ਜਿਸ ‘ਚ ਵੱਡੀ ਗਿਣਤੀ ‘ਚ ਬੀ.ਐੱਸ.ਐੱਫ ਦੇ ਮੁਲਾਜ਼ਮਾਂ ਦੇ ਨਾਲ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।ਸ਼ਹੀਦ ਨਵਦੀਪ ਸਿੰਘ ਸਪੋਰਟਸ ਸਟੇਡੀਅਮ ਗੁਰਦਾਸਪੁਰ ਤੋਂ ਫਲੈਗ ਮਾਰਚ ਸ਼ੁਰੂ ਹੋ ਕੇ ਪਰਸ਼ੂਰਾਮ ਚੌਕ ਵਿਖੇ ਸਮਾਪਤ ਹੋਇਆ .ਇਹ ਮਾਰਚ ਤਿਬੜੀ ਚੌਂਕ, ਹਨੂੰਮਾਨ ਚੌਂਕ, ਥਾਣਾ ਸਿਟੀ ਕੰਪਲੈਕਸ ਅਤੇ ਪੁਲਿਸ ਲਾਈਨ ਰੋਡ ਤੋਂ ਵਾਪਸ ਹੋਇਆ।
ਦੂਜੇ ਪਾਸੇ ਐਸ.ਐਸ.ਪੀ ਡਾ.ਨਾਨਕ ਸਿੰਘ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਆਮ ਜਨਤਾ ਦਾ ਭਰੋਸਾ ਜਗਾਉਣ ਲਈ ਸ਼ਹਿਰ ਵਿੱਚ ਲਾਇਨ ਆਰਡਰ ਨੂੰ ਬਰਕਰਾਰ ਰੱਖਣ ਲਈ ਫਲੈਗ ਮਾਰਚ ਕੱਢਿਆ ਗਿਆ ਹੈ, ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਡਰੋ ਸੂਬੇ ਦੇ ਵੋਟਿੰਗ ਕੇਂਦਰ ‘ਤੇ ਜਾ ਕੇ ਵੋਟ ਕਰੋ, ਜੇਕਰ ਕੋਈ ਲਾਲਚ ਨੂੰ ਦੇਖ ਕੇ ਕਿਸੇ ਦੀ ਵੋਟ ਖਰੀਦਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਕਰੋ।
ਐਸ ਐਸ ਪੀ ਨਾਨਕ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਕਾਰਨ ਆਮ ਲੋਕਾਂ ਦੇ ਦਿਲਾਂ ਵਿੱਚ ਇਹ ਵਿਸ਼ਵਾਸ ਦਵਾਇਆ ਕਿ ਪੰਜਾਬ ਪੁਲਿਸ ਇਸ ਚੋਣ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇਗੀ। ਉਥੇ ਹੀ ਮੰਗਲਵਾਰ ਨੂੰ ਬੀਐਸਐਫ ਦੇ ਜਵਾਨਾਂ ਨੂੰ ਦੇਖ ਕੇ ਆਮ ਲੋਕਾਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਸ਼ਹਿਰ ਦੇ ਪਰਸ਼ੂਰਾਮ ਚੌਕ ਵਿੱਚ ਦੁਕਾਨਦਾਰਾਂ ਨੇ ਭਾਰਤੀ ਫੌਜ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।
ਵਿਧਾਨ ਸਭਾ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਗੁਰਦਾਸਪੁਰ ਦੇ ਸ਼ਹੀਦ ਨਵਦੀਪ ਸਿੰਘ ਸਪੋਰਟਸ ਸਟੇਡੀਅਮ ‘ਚ ਵੱਡੀ ਗਿਣਤੀ ‘ਚ ਬੀ.ਐੱਸ.ਐੱਫ ਦੇ ਜਵਾਨ ਪੁੱਜੇ ਹੋਏ ਹਨ, ਜੋ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਸ਼ਹਿਰ ‘ਚ ਸ਼ਿਫਟ-ਵਾਰ ਡਿਊਟੀ ਕਰਨਗੇ। ਪੋਲਿੰਗ ਬੂਥ ਅਤੇ ਗਿਣਤੀ ਕੇਂਦਰ ‘ਤੇ ਡਿਊਟੀ, ਪਾਸ ਦਿੱਤਾ ਜਾਵੇਗਾ।
ਗੁਰਦਾਸਪੁਰ ਦੇ ਬਾਬਰੀ ਬਾਈਪਾਸ ‘ਤੇ ਪੁਲਿਸ ਵੱਲੋਂ ਦਿਨ-ਰਾਤ ਪਹਿਰਾ ਲਗਾਇਆ ਗਿਆ ਹੈ, ਇੱਥੇ ਅੰਮ੍ਰਿਤਸਰ ‘ਚ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਦੱਸ ਦੇਈਏ ਕਿ ਸਦਰ ਥਾਣੇ ਅਧੀਨ ਆਉਂਦੇ ਇਸ ਪੁਲਿਸ ਨਾਕੇ ਤੋਂ ਹੀ ਲੋਕ ਸ਼ਹਿਰ ‘ਚ ਦਾਖਲ ਹੁੰਦੇ ਹਨ।