ਹੋਰ ਗੁਰਦਾਸਪੁਰ ਰਾਜਨੀਤੀ

ਡਾ.ਵਿਜੈ ਕੁਮਾਰ ਬੈਂਸ ਨੇ ਸਿਵਲ ਸਰਜਨ ਗੁਰਦਾਸਪੁਰ ਦਾ ਆਹੁੱਦਾ ਸੰਭਾਲਿਆ

ਡਾ.ਵਿਜੈ ਕੁਮਾਰ ਬੈਂਸ ਨੇ ਸਿਵਲ ਸਰਜਨ ਗੁਰਦਾਸਪੁਰ ਦਾ ਆਹੁੱਦਾ ਸੰਭਾਲਿਆ
  • PublishedDecember 29, 2021

ਗੁਰਦਾਸਪੁਰ, 29 ਦਸੰਬਰ  ( ਮੰਨਣ ਸੈਣੀ )।  ਸਿਵਲ ਸਰਜਨ ਗੁਰਦਾਸਪੁਰ ਡਾ.ਵਿਜੈ ਕੁਮਾਰ ਬੈਂਸ ਵੱਲੋਂ ਸਿਵਲ ਸਰਜਨ ਦਾ ਆਹੁੱਦਾ ਸੰਭਾਲਿਆ ਗਿਆ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਸਾਰੀਆ ਸੇਵਾਵਾਂ ਲੋਕਾਂ ਤੱਕ ਸੁਚੱਜੇ ਢੰਗ ਨਾਲ ਦਿੱਤੀਆਂ ਜਾਣਗੀਆਂ, ਜਿਹਨਾਂ ਨਾਲ ਲੋਕਾਂ ਦੀ ਸਿਹਤ ਤੰਦਰੁਸਤ ਰਹੇ।

ਉਨਾਂ ਕਿਹਾ ਕਿ ਕੋਵਿਡ -19 ਦੇ ਨਵੇਂ ਓਮੀਕਰੋਨ ਵੈਰੀਏਂਟ ਦੇ ਬਚਾਓ ਲਈ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਪ੍ਰਬੰਧ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੋਵਿਡ-19 ਵੈਕਸੀਨ 15 ਸਾਲ ਤੋਂ  ਉੱਪਰ ਵਾਲੇ ਬੱਚਿਆ ਦੀ ਸੁਰੂਆਤ ਕੀਤੀ ਜਾ ਰਹੀ ਹੈ। ਕੋਰੋਨਾ ਦੇ ਟੈਸਟਿੰਗ ਵੱਧ ਤੋ ਵੱਧ ਕੀਤੇ ਜਾਣਗੇ। ਉਨਾਂ ਕਿਹਾ ਕਿ ਕੋਵਿਡ-19 ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ, ਜਿਵੇ ਕਿ ਹੱਥ ਧੋਣਾ,ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਆਦਿ।

ਇਸ ਮੋਕੇ ਸਹਾਇਕ ਸਿਵਲ ਸਰਜਨ,ਡਾ.ਭਾਰਤ ਭੂਸ਼ਣ,ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਅਰਵਿੰਦ , ਜ਼ਿਲ੍ਹਾ ਡੈਂਟਲ ਅਫਸਰ,ਡਾ.ਲੋਕੇਸ਼ ,ਡਾ.ਅੰਕਰ ਕੌਸ਼ਲ,ਡਿਪਟੀ ਮਾਸ ਮੀਡੀਆ ਅਫਸਰ ਸ੍ਰੀਮਤੀ ਗੁਰਿੰਦਰ ਕੌਰ , ਸ੍ਰੀ ਹਰਦੇਵ ਸਿੰਘ ਪੀ.ਐਨ.ਡੀ.ਟੀ.ਅਸਿਸਟੈਂਟ ਅਤੇ ਸਿਵਲ ਸਰਜਨ ਦਫਤਰ ਦਾ ਸਮੂਹ ਸਟਾਫ ਹਾਜ਼ਰ ਸੀ।

Written By
The Punjab Wire