Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਭਾਜਪਾ, ਪੰਜਾਬ ਲੋਕ ਕਾਂਗਰਸ, ਅਕਾਲੀ ਦਲ (ਸੰਯੁਕਤ) ਦਾ ਹੋਇਆ ਸਾਂਝਾ ਗਠਜੋੜ, ਹੋਇਆ ਰਸਮੀ ਐਲਾਨ, ਸੀਟਾਂ ਦੀ ਵੰਡ ਸਬੰਧੀ ਬਣੇਗੀ ਕਮੇਟੀ

ਭਾਜਪਾ, ਪੰਜਾਬ ਲੋਕ ਕਾਂਗਰਸ, ਅਕਾਲੀ ਦਲ (ਸੰਯੁਕਤ) ਦਾ ਹੋਇਆ ਸਾਂਝਾ ਗਠਜੋੜ, ਹੋਇਆ ਰਸਮੀ ਐਲਾਨ, ਸੀਟਾਂ ਦੀ ਵੰਡ ਸਬੰਧੀ ਬਣੇਗੀ ਕਮੇਟੀ
  • PublishedDecember 27, 2021

ਭਾਜਪਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖ਼ਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ (ਸੰਯੁਕਤ) ਦਾ ਇਕ ਸਾਂਝਾ ਗਠਜੋੜ ਬਣਾਉਣ ਦਾ ਐਲਾਨ ਸੋਮਵਾਰ ਨੂੰ ਰਸਮੀ ਤੌਰ ’ਤੇ ਕਰ ਦਿੱਤਾ ਗਿਆ ਹੈ।

ਇਸ ਸੰਬੰਧੀ ਐਲਾਨ ਦਿੱਲੀ ਵਿੱਚ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸ: ਸੁਖ਼ਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ ਕੇਂਦਰੀ ਮੰਤਰੀ ਅਤੇ ਭਾਜਪਾ, ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਕੀਤਾ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਸ: ਢੀਂਡਸਾ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਢਾ ਨਾਲ ਪਹਿਲਾਂ ਵੱਖ ਵੱਖ ਅਤੇ ਫ਼ਿਰ ਇਕ ਸਾਂਝੀ ਮੁਲਾਕਾਤ ਕੀਤੀ।

ਇਸ ਮੌਕੇ ਸ੍ਰੀ ਸ਼ੇਖ਼ਾਵਤ ਨੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਅਜੇ ਇਸ ਗਠਜੋੜ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਐਲਾਨ ਨਹੀਂ ਕੀਤਾ ਜਾ ਰਿਹਾ।

ਉਹਨਾਂ ਕਿਹਾ ਕਿ ਗਠਜੋੜ ਰਸਮੀ ਤੌਰ ’ਤੇ ਹੋਂਦ ਵਿੱਚ ਆ ਗਿਆ ਹੈ ਪਰ ਸੀਟ ਸ਼ੇਅਰਿੰਗ ਫ਼ਾਰਮੂਲਾ ਤਿਆਰ ਕਰਨ ਲਈ ਤਿੰਨਾਂ ਧਿਰਾਂ ਦੇ ਦੋ ਦੋ ਨੁਮਾਇੰਦਿਆਂ ਦੀ ਸ਼ਮੂਲੀਅਤ ਵਾਲੀ ਇਕ ਸਾਂਝੀ ਕਮੇਟੀ ਬਣੇਗੀ ਜੋ ਇਸ ਬਾਰੇ ਨਿਰਣਾ ਲਵੇਗੀ।

ਸ਼ੇਖਾਵਤ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਚੋਣਾਂ 2022 ਦੇ ਮੱਦੇਨਜ਼ਰ ਤਿੰਨਾਂ ਪਾਰਟੀਆਂ ਦਾ ਇਕ ਸਾਂਝਾ ਚੋਣ ਮਨੋਰਥ ਪੱਤਰ ਤਿਆਰ ਕਰਕੇ ਜਾਰੀ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਇਹ ਗਠਜੋੜ ਪੰਜਾਬ, ਸਿੱਖਾਂ, ਕਿਸਾਨੀ, ਉ.ਬੀ.ਸੀ.ਅਤੇ ਹੋਰ ਮੁੱਦਿਆਂ ’ਤੇ ਪਹਿਲ ਦੇ ਆਧਾਰ ’ਤੇ ਕੰਮ ਕਰੇਗਾ।

Written By
The Punjab Wire