Close

Recent Posts

ਗੁਰਦਾਸਪੁਰ ਪੰਜਾਬ ਰਾਜਨੀਤੀ

ਅਕਾਲੀ ਲੀਡਰਸ਼ਿਪ ਨੂੰ ਬੇਅਦਬੀ ਦੇ ਮਾਮਲਿਆਂ ਵਿਚ ਫਸਾਉਣ ਅਤੇ ਸ੍ਰੀ ਦਰਬਾਰ ਸਾਹਿਬ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹਿਣ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਕਾਂਗਰਸ ਸਰਕਾਰ ਸਿਆਸੀ ਬਦਲਾਖੋਰੀ ਵਿਚ ਰੁੱਝੀ : ਅਕਾਲੀ ਦਲ

ਅਕਾਲੀ ਲੀਡਰਸ਼ਿਪ ਨੂੰ ਬੇਅਦਬੀ ਦੇ ਮਾਮਲਿਆਂ ਵਿਚ ਫਸਾਉਣ ਅਤੇ ਸ੍ਰੀ ਦਰਬਾਰ ਸਾਹਿਬ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹਿਣ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਕਾਂਗਰਸ ਸਰਕਾਰ ਸਿਆਸੀ ਬਦਲਾਖੋਰੀ ਵਿਚ ਰੁੱਝੀ : ਅਕਾਲੀ ਦਲ
  • PublishedDecember 21, 2021

ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠਾ ਕੇਸ ਦਰਜ ਕਰਨ ਦੀ ਕੀਤੀ ਨਿਖੇਧੀ, ਸਰਕਾਰ ਨੂੰ ਪੁੱਛਿਆ ਕਿ ਜਿਹੜੀ ਐਸ ਟੀ ਐਫ ਦੀ ਰਿਪੋਰਟ ਹਾਈ ਕੋਰਟ ਵਿਚ ਸੀਲਬੰਦ ਪਈ ਹੈ, ਉਹ ਐਫ ਆਈ ਆਰ ਦਾ ਹਿੱਸਾ ਕਿਵੇਂ ਬਣੀ

ਮੰਗ ਕੀਤੀ ਕਿ ਐਸ ਟੀ ਐਫ ਦੀ ਰਿਪੋਰਟ ਤੋਂ ਬਾਅਦ ਦਾਇਰ ਕੀਤੀ ਗਈ ਐਡੀਸ਼ਨਲ ਚੀਫ ਸੈਕਟਰੀ ਤੇ ਡੀ ਜੀ ਪੀ ਦੀ ਰਿਪੋਰਟ ਜਨਤਕ ਕੀਤੀ ਜਾਵੇ

ਕਿਹਾ ਕਿ ਅਕਾਲੀ ਦਲ ਕਾਂਗਰਸ ਨੁੰ ਸਿਆਸੀ ਤੇ ਕਾਨੂੰਨੀ ਦੋਵੇਂ ਤਰੀਕੇ ਬੇਨਕਾਬ ਕਰੇਗਾ

ਚੰਡੀਗੜ੍ਹ, 21 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਲੀਡਰਸ਼ਿਪ ਨੁੰ ਬੇਅਦਬੀ ਕੇਸਾਂ ਵਿਚ ਫਸਾਉਣ ਅਤੇ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਅੰਦਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹਿਣ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠਾ ਕੇਸ ਦਰਜ ਕਰ ਕੇ ਸਿਆਸੀ ਬਦਲਾਖੋਰੀ ਕਰ ਰਹੀ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸ਼ਾਂਤੀ ਤੇ ਫਿਰਕੂ ਸਦਭਾਵਨਾ ਚਾਹੁੰਦਾ ਹੈ। ਬਜਾਏ ਇਸਦੇ ਅਤੇ ਬੇਅਦਬੀ ਦੀਆਂ ਘਟੀਆਂ ਕਾਰਵਾਈਆਂ ਦੇ ਦੋਸ਼ੀਆਂ ਤੇ ਸਾਜ਼ਿਸ਼ਕਾਰਾਂ ਨੁੰ ਬੇਨਕਾਰਬ ਕਰਨ ਦੇ ਕਾਂਗਰਸ ਸਰਕਾਰ ਲੈ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਚਾਲ ਚੱਲੀ ਅਤੇ ਕਾਨੁੰਨ ਤੇ ਨਿਆਂ ਤੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਵੱਲੋਂ ‘ਥਾਣੇਦਾਰ’ ਅਤੇ ‘ਜੱਜ’ ਬਣ ਕੇ ਕਾਨੁੰਨ ਆਪਣੇ ਹੱਥਾਂ ਵਿਚ ਲੈਣ ਦੀ ਨਿਖੇਧੀ ਕਰਦੇ ਹਾਂ ਅਤੇ ਪਾਰਟੀ ਇਸ ਸਾਜ਼ਿਸ਼ ਵਿਚ ਸ਼ਾਮਲ ਲੋਕਾਂ ਨੁੰ ਸਿਆਸੀ ਤੇ ਕਾਨੂੰਨੀ ਤੌਰ ’ਤੇ ਬੇਨਕਾਬ ਕਰੇਗੀ।

ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਸਰਦਾਰ ਮਜੀਠੀਆ ਦੇ ਖਿਲਾਫ ਕੇਸ ਨਮੋਸ਼ੀ ਵਿਚ ਇਸ ਕਰ ਕੇ ਦਰਜ ਕੀਤਾ ਗਿਆ ਕਿਉਂਕਿ ਸਰਕਾਰ ਬੇਅਦਬੀ ਮਾਮਲਿਆਂ ਵਿਚ ਅਕਾਲੀ ਦਲ ਦੀ ਸਿਖ਼ਰਲੀ ਲੀਡਰਸ਼ਿਪ ਨੁੰ ਫਸਾਉਣ ਵਿਚ ਨਾਕਾਮ ਰਹੀ। ਉਹਨਾਂ ਕਿਹਾ ਕਿ ਕੇਸ ਵਿਚ ਐਫ ਆਈ ਆਰ ਨੇ ਹੋਰ ਕਿਸੇ ਨਾਲੋਂ ਕਾਂਗਰਸ ਸਰਕਾਰ ਨੁੰ ਜ਼ਿਆਦਾ ਬੇਨਕਾਬ ਕੀਤਾ ਹੈ। ਉਹਨਾਂ ਕਿਹਾ ਕਿ ਇਹ ਐਫ ਆਈ ਆਰ ਉਸ ਘਟਨਾ ਦੇ ਸੰਬੰਧ ਵਿਚ ਦਰਜ ਕੀਤੀ ਗਈ ਹੈ ਜੋ 2004 ਵਿਚ ਵਾਪਰੀ ਜਦੋਂ ਸੂਬੇ ਵਿਚ ਕਾਂਗਰਸ ਸੱਤਾ ਵਿਚ ਸੀ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਹਰਪ੍ਰੀਤ ਸਿੱਧੂ ਦੀ ਅਗਵਾਈ ਵਾਲੀ ਐਸ ਟੀ ਐਫ ਰਿਪੋਰਟ ਨੁੰ ਐਫ ਆਈ ਆਰ ਦਾ ਹਿੱਸਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਇਹ ਦੱਸੇ ਕਿ ਜਿਹੜੀ ਰਿਪੋਰਟ ਹਾਈ ਕੋਰਟ ਵਿਚ ਸੀਲਬੰਦ ਪਈ ਹੈ, ਉਹ ਸਰਦਾਰ ਮਜੀਠੀਆ ਦੇ ਖਿਲਾਫ ਐਫ ਆਈ ਆਰ ਦਾ ਹਿੱਸਾ ਕਿਵੇਂ ਬਣੀ। ਉਹਨਾਂ ਨੇ ਰਾਜ ਸਰਕਾਰ ਨੂੰ ਆਖਿਆ ਕਿ ਉਹ ਐਸ ਟੀ ਐਫ ਦੀ ਰਿਪੋਰਟ ਤੋਂ ਬਾਅਦ ਆਈ ਐਡੀਸ਼ਨਲ ਚੀਫ ਸੈਕਟਰੀ ਤੇ ਸੂਬੇ ਦੇ ਡੀ ਜੀ ਪੀ ਦੀ ਸ਼ਮੁਲੀਅਤ ਵਾਲੀ ਦੋ ਮੈਂਬਰੀ ਕਮੇਟੀ ਦੀ ਰਿਪੋਰਟ ਵੀ ਜਨਤਕ ਰੇ ਜੋ ਹਾਈ ਕੋਰਟ ਵਿਚ ਸੀਲਬੰਦ ਲਿਫਾਫੇ ਵਿਚ ਪਈ ਹੈ।

ਸਰਦਾਰ ਗਰੇਵਾਲ ਨੇ ਸਰਦਾਰ ਮਜੀਠੀਆ ਦੇ ਖਿਲਾਫ ਕੇਸ ਦਰਜ ਕਰਨ ਲਈ ਅਪਣਾਏ ਤਰੀਕੇ ਨੁੰ ਵੀ ਬੇਨਕਾਬ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਡੀ ਜੀ ਪੀ ਨੇ ਪਟਿਆਲਾ ਦੇ ਐਸ ਐਸ ਪੀ ਨੁੰ ਸ਼ਿਕਾਇਤ ਮਾਰਕ ਕੀਤੀ ਜਿਹਨਾਂ ਨੇ ਛੁੱਟੀ ਜਾਣ ਤੋਂ ਪਹਿਲਾਂ ਆਪਣੇ ਤਿੰਨ ਸਫਿਆਂ ਦੇ ਨੋਟ ਵਿਚ ਲਿਖਿਆ ਕਿ ਸਰਦਾਰ ਮਜੀਠੀਆ ਦੇ ਖਿਲਾਫ ਕਿਉਂ ਨਹੀਂ ਦਰਜ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਇਸ ਮਗਰੋਂ ਰਾਜਪੁਰਾ ਵਿਚ ਕੇਸ ਦਰਜ ਕਰਨ ਦਾ ਯਤਨ ਕੀਤਾ ਗਿਆ ਪਰ ਉਹ ਵੀ ਫੇਲ੍ਹ ਹੋ ਗਿਆ। ਫਿਰ ਨਵੇਂ ਡੀ ਜੀ ਪੀ ਸ੍ਰੀ ਚਟੋਪਾਧਿਆਏ ਨੇ ਸੂਬੇ ਦੀ ਕ੍ਰਾਈਮ ਬ੍ਰਾਂਚ ਵਿਚ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਜੋ ਕਿ ਗੈਰ ਸਾਧਾਰਣ ਕਦਮ ਹੈ ਕਿਉਂਕਿ ਪੁਲਿਸ ਜਾਂਚ ਵਿਚ ਅਜਿਹਾ ਕਦੇ ਨਹੀਂ ਕੀਤਾ ਜਾਂਦਾ।

ਸਰਦਾਰ ਗਰੇਵਾਲ ਨੇ ਐਫ ਆਈ ਆਰ ਵਿਚ ਦਿੱਤੇ ਵੇਰਵੇ ਰੱਦ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਜਗਦੀਸ਼ ਭੋਲਾ ਵਾਲੇ ਕੇਸ ਦੀ ਪਹਿਲਾਂ ਹੀ ਸੁਣਵਾਈ ਹੋ ਚੁੱਕੀ ਹੈ ਤੇ ਤਿੰਨ ਸਾਲ ਪਹਿਲਾਂ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੈ। ਉਹਨਾਂ ਕਿਹਾ ਕਿ ਜਿਸ ਕੇਸ ਵਿਚ ਅਦਾਲਤਾਂ ਪਹਿਲਾਂ ਹੀ ਫੈਸਲਾ ਸੁਣਾ ਚੁੱਕੀਆਂ ਹੋਣ, ਉਸ ਵਿਚ ਦੁਬਾਰਾ ਜਾਂਚ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਸੁਣਵਾਈ ਕਰਨ ਵਾਲੀ ਅਦਾਲਤ ਤੋਂ ਉਪਰਲੀ ਅਦਾਲਤ ਕੇਸ ਮੁਡ ਖੋਲ੍ਹੱਣ ਦਾ ਹੁਕਮ ਨਾ ਦੇਵੇ।

ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਾਂਗਰਸ ਪਾਰਟੀ ਨੂੰ ਚੇਤਾਵਨੀ ਦਿੱਤੀ ਕਿ ਬਦਲਾਖੋਰੀ ਦਾ ਕਦੇ ਨਤੀਜਾ ਨਹੀਂ ਨਿਕਲਦਾ। ਉਹਨਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੰਲੋਂ ਸਰਦਾਰ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣ ਲਈ ਦਬਾਅ ਹੇਠ ਹਨ, ਪਰ ਉਹਨਾਂ ਨੁੰ ਇਸ ਗੈਰ ਕਾਨੂੰਨੀ ਕੰਮ ਦਾ ਜਵਾਬ ਦੇਣਾ ਪਵੇਗਾ। ਉਹਨਾਂ ਕਿਹਾ ਕਿ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨੁੰ ਆਪਣੀਆਂ ਅਸਫਲਤਾਵਾਂ ਛੁਪਾਵੁਣ ਲਈ ਨਿਸ਼ਾਨਾ ਬਣਾਇਆ ਸੀ। ਹੁਣ ਵੀ ਉਹੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਪਾਰਟੀ ਸੁਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਅਤੇ ਇਹੀ ਕਾਰਨ ਹੈ ਕਿ ਇਸਨੇ ਸ੍ਰੀ ਦਰਬਾਰ ਸਾਹਿਬ ਵਿਚ ਗੁਟਾਕਾ ਸਾਹਿਬ ਦੀ ਹੋਈ ਬੇਅਦਬੀ ਦੀ ਜਾਂਚ ਨਹੀਂ ਕੀਤੀ ਹਾਲਾਂਕਿ ਦੋਸ਼ੀ ਫੜਿਆ ਗਿਆ ਸੀ ਤੇ ਪੁਲਿਸ ਹਵਾਲੇ ਕੀਤਾ ਗਿਆ ਸੀ।

ਇਸ ਮੌਕੇ ਡਾ. ਚੀਮਾ ਨੇ ਦੱਸਿਆ ਕਿ ਕਿਵੇਂ ਸ੍ਰੀ ਐਸ ਚਟੋਪਾਧਿਆਏ ਨੁੰ ਸਿਰਫ ਚਾਰ ਦਿਨ ਵਾਸਤੇ ਡੀ ਜੀ ਪੀ ਬਣਾਇਆ ਗਿਆ ਤਾਂ ਜੋ ਸਰਦਾਰ ਮਜੀਠੀਆ ਖਿਲਾਫ ਬਦਲਾਖੋਰੀ ਦਾ ਕੇਸ ਦਰਜ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਇਹ ਹਰ ਕੋਈ ਜਾਣਦਾ ਹੈ ਕਿ ਸ੍ਰੀ ਚਟੋਪਾਧਿਆਏ ਰੈਗੂਲਰ ਡੀ ਜੀ ਪੀ ਦੀ ਨਿਯੁਕਤੀ ਲਈ ਬਣਾਏ ਗਏ ਪੈਨਲ ਵਿਚ ਸ਼ਾਮਲ ਨਹੀਂ ਹਨ ਪਰ ਫਿਰ ਵੀ ਉਹਨਾਂ ਨੁੰ ਡੀ ਜੀ ਪੀ ਲਗਾ ਕੇ ਇਹ ਐਫ ਆਈ ਆਰ ਦਰਜ ਕਰਵਾਈ ਗਈ। ਉਹਨਾਂ ਕਿਹਾ ਕਿ ਪਹਿਲਾਂ ਵੀ ਪੁਲਿਸ ਅਫਸਰਾਂ ਨੁੰ ਵਾਰੀ ਤੋਂ ਬਗੈਰ ਤਰੰਕੀਆਂ ਦਿੱਤੀਆਂ ਗਈਆਂ ਤੇ ਪੈਸੇ ਵੀ ਦਿੱਤੇ ਗਏ ਕਿ ਸਰਦਾਰ ਮਜੀਠੀਆ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਪਰ ਇਮਾਨਦਾਰ ਅਫਸਰਾਂ ਨੇ ਇਸ ਅਪਰਾਧ ਦਾ ਹਿੱਸਾ ਬਣਲ ਤੋਂ ਨਾਂਹ ਕਰ ਦਿੱਤੀ।

ਡਾ. ਚੀਮਾ ਨੇ ਚੋਣ ਕਮਿਸ਼ਨ ਨੁੰ ਅਪੀਲ ਕੀਤੀ ਕਿ ਸੂਬੇ ਵਿਚ ਰੈਗੂਲਰ ਡੀ ਜੀ ਪੀ ਨਿਯੁਕਤ ਕੀਤਾ ਜਾਵੇ। ਉਹਨਾਂ ਕਿਹਾ ਕਿ ਅਕਾਲੀ ਦਲ ਵੀ ਇਸ ਸਿਆਸੀ ਬਦਲਾਖੋਰੀ ਦੇ ਨਵੇਂ ਕੇਸ ਬਾਰੇ ਚੋਣ ਕਮਿਸ਼ਨ ਨੁੰ ਜਾਣਕਾਰੀ ਦੇਵੇਗਾ ਅਤੇ ਇਯ ਮਾਮਲੇ ਵਿਚ ਦਖਲ ਦੇ ਕੇ ਦਰੁੱਸਤੀ ਦੀ ਬੇਨਤੀ ਕਰੇਗਾ।

Written By
The Punjab Wire