ਸਿਧਾਰਥ ਚਟੋਪਾਧਿਆਏ ਬਣੇ ਪੰਜਾਬ ਦੇ ਨਵੇਂ ਡੀਜੀਪੀ, ਅੱਧੀ ਰਾਤ ਨੂੰ ਆਰਡਰ ਹੋਏ ਜਾਰੀ

ਪੰਜਾਬ ਸਰਕਾਰ ਨੇ ਇਕਬਾਲ ਪ੍ਰੀਤ ਸਹੋਤਾ ਦੀ ਥਾਂ ਵਿਜੀਲੈਂਸ ਚੀਫ਼ ਸਿਧਾਰਥ ਚਟੋਪਾਧਿਆਇਆ  ਨੂੰ ਪੰਜਾਬ ਦਾ ਨਵਾਂ ਡੀ ਜੀ ਪੀ ਲਾ ਦਿੱਤਾ ਹੈ . ਉਨ੍ਹਾਂ  ਨੂੰ ਇਹ ਚਾਰਜ ਐਡੀਸ਼ਨਲ ਵਜੋਂ ਉਸੇ ਤਰ੍ਹਾਂ ਦਿੱਤਾ ਗਿਆ ਹੈ ਜਿਵੇਂ ਸਹੋਤਾ ਨੂੰ ਦਿੱਤਾ ਸੀ .

ਇਸੇ ਦੌਰਾਨ ਇਹ ਪਤਾ ਲੱਗਾ ਹੈ ਕਿਯੂ ਪੀ ਐਸ ਸੀ ਵੱਲੋਂ ਪੰਜਾਬ ਦੇ ਨਵੇਂ ਡੀ ਜੀ ਪੀ ਡੀ ਰੈਗੂਲਰ ਨਿਯੁਕਤੀ ਲਈ ਪੈਨਲ ਦੀ ਚੋਣ ਕਰਨ ਲਈ 21 ਦਸੰਬਰ ਨੂੰ ਮੀਟਿੰਗ ਰੱਖੀ ਹੈ . ਪਰ ਇਹ ਵੀ ਪਤਾ ਲੱਗਾ ਹੈ ਕਿ ਨਵੇਂ ਪੈਨਲ ਲਈ ਕੱਟ ਆਫ਼ ਡੇਟ 5 ਅਕਤੂਬਰ ਰੱਖੀ ਗਈ ਹੈ ਜਿਸ ਦੇ ਸਿੱਟੇ ਵਜੋਂ ਸਿਧਾਰਥ ਚਟੋਪਾਧਿਆਇਆ ਅਤੇ ਰੋਹਿਤ ਚੌਧਰੀ ਪੈਨਲ ਦੇ ਮਾਪਦੰਡ ਚੋਂ ਬਾਹਰ ਹੋ ਸਕਦੇ ਹਨ ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਪੈਨਲ ਵਿਚ ਚੋਣ ਲਈ ਕਿਸੇ ਵੀ ਆਈ ਪੀ ਐਸ ਦੀ ਘੱਟੋ-ਘੱਟ  6 ਮਹੀਨੇ ਦੀ ਸਰਵਿਸ ਬਾਕੀ ਹੋਣੀ ਲਾਜ਼ਮੀ ਹੈ। 
 ਕੁਲ 10 ਪੁਲਸ ਅਫ਼ਸਰਾਂ ਦਾ ਪੈਨਲ ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜਿਆ ਸੀ .ਸ਼ਾਇਦ ਇਸੇ ਲਈ ਡੀ ਜੀ ਪੀ ਬਦਲਣ ਦਾ ਨਿਰਣਾ ਕੀਤਾ ਗਿਆ ਹੈ .

Exit mobile version