ਹੋਰ ਖੇਡ ਸੰਸਾਰ ਗੁਰਦਾਸਪੁਰ

ਕਬੱਡੀ ਟੂਰਨਾਮੈਂਟ ਬਾਬਾ ਹਜ਼ਾਰਾ ਸਿੰਘ ਕਲੱਬ ਨੇ ਜਿੱਤਿਆ

ਕਬੱਡੀ ਟੂਰਨਾਮੈਂਟ ਬਾਬਾ ਹਜ਼ਾਰਾ ਸਿੰਘ ਕਲੱਬ ਨੇ ਜਿੱਤਿਆ
  • PublishedNovember 28, 2021

ਨੌਜਵਾਨਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਵਧੀਆ ਉਪਰਾਲਾ-ਬੱਬੇਹਾਲੀ

ਗੁਰਦਾਸਪੁਰ, 28 ਨਵੰਬਰ (ਮੰਨਣ ਸੈਣੀ)। ਪਿੰਡ ਪੰਧੇਰ ਦੇ ਨੌਜਵਾਨਾਂ ਵੱਲੋਂ ਪਹਿਲਾ ਕਬੱਡੀ ਟੂਰਨਾਮੈਂਟ ਪਿੰਡ ਦੀ ਖੇਡ ਗਰਾਊਂਡ ਵਿਚ ਕਰਵਾਇਆ ਗਿਆ। ਜਿਸ ਵਿੱਚ ਯੂਥ ਅਕਾਲੀ ਦਲ ਦੇ ਲੀਡਰ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਨੌਜਵਾਨਾਂ ਦਾ ਧਿਆਨ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਹੱਟ ਕੇ ਖੇਡਾਂ ਵੱਲ ਲੱਗੇਗਾ। ਉਨ੍ਹਾਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮਾਂ ਨਾਲ ਨੌਜਵਾਨਾਂ ਵਿੱਚ ਮੁਕਾਬਲੇ ਦੀ ਭਾਵਨਾ ਵਧਦੀ ਹੈ। ਉਹਨਾਂ ਨੇ ਨੌਜਵਾਨਾਂ ਨੂੰ ਇਹੋ ਜਿਹੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਇਹੋ ਜਿਹੇ ਪ੍ਰੋਗਰਾਮ ਕਰਵਾਉਣ ਲਈ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਕਰਨਗੇ।

ਟੂਰਨਾਮੈਂਟ ਦਾ ਮੁੱਖ ਮੁਕਾਬਲਾ ਗੁਰੂ ਰਾਮਦਾਸ ਕਬੱਡੀ ਕਲੱਬ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਵਿੱਚ ਕਰਵਾਇਆ ਗਿਆ। ਜਿਸ ਵਿੱਚ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਵਿਜੇਤਾ ਰਹੀ। ਐਡਵੋਕੇਟ ਬੱਬੇਹਾਲੀ ਵੱਲੋਂ ਵਿਜੇਤਾ ਟੀਮ ਨੂੰ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਗੁਰਮੇਲ ਸਿੰਘ ਮੇਸ਼ਾ ਵੱਲੋਂ ਐਡਵੋਕੇਟ ਬੱਬੇਹਾਲੀ ਦਾ ਪ੍ਰੋਗਰਾਮ ਵਿੱਚ ਪਹੁੰਚ ਕੇ ਨੌਜਵਾਨਾਂ ਦਾ ਹੌਂਸਲਾ ਅਫਜਾਈ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਲੱਖਾ, ਮੁਖਵਿੰਦਰ ਸਿੰਘ, ਆਤਮਾ ਸਿੰਘ, ਚੈਨ ਸਿੰਘ, ਰੂਪ ਸਿੰਘ, ਜਸਵਿੰਦਰ ਸਿੰਘ, ਸਰਦੂਲ ਸਿੰਘ, ਲਕਸ਼ਮਣ ਦਾਸ, ਪ੍ਰੀਤਮ ਸਿੰਘ, ਗੁਰਮੁਖ ਸਿੰਘ, ਰਜਿੰਦਰ ਸਿੰਘ, ਜੈਸੀ ਅਤੇ ਹਰਪਾਲ ਸਿੰਘ ਹਾਜ਼ਰ ਸਨ।

Written By
The Punjab Wire