ਗੁਰਦਾਸਪੁਰ ਪੰਜਾਬ ਰਾਜਨੀਤੀ

ਵਿਧਾਇਕ ਭਾਵੇਂ ਸਾਰੇ ਨਾ ਹੋਣ ਪਰ ਸੇਵਾ ਕਰਨ ਲਈ ਸਰਕਾਰ ਵਿੱਚ ਕਈ ਅਹੁਦੇ- ਦਿਲਬਾਗ ਸਿੰਘ

ਵਿਧਾਇਕ ਭਾਵੇਂ ਸਾਰੇ ਨਾ ਹੋਣ ਪਰ ਸੇਵਾ ਕਰਨ ਲਈ ਸਰਕਾਰ ਵਿੱਚ ਕਈ ਅਹੁਦੇ- ਦਿਲਬਾਗ ਸਿੰਘ
  • PublishedNovember 12, 2021

ਬੁੱਧੀਜੀਵੀ ਸੈੱਲ ਦੇ ਜਨਰਲ ਸਕੱਤਰ ਅਤੇ ਵਰਕਰਾਂ ਨੇ ਕੀਤਾ ਰਮਨ ਬਹਿਲ ਦਾ ਭਰਵਾਂ ਸਵਾਗਤ

ਗੁਰਦਾਸਪੁਰ, 12 ਨਵੰਬਰ ।ਆਮ ਆਦਮੀ ਪਾਰਟੀ ਵਿੱਚ ਦਾਖ਼ਲ ਹੋਣ ਤੋਂ ਬਾਅਦ ਰਮਨ ਬਹਿਲ ਦੀ ਹਲਚਲ ਤੇਜ਼ ਹੋ ਗਈ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਅਧਿਕਾਰੀਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ‘ਚੋਂ ਕੁਝ ਅਜਿਹੇ ਵੀ ਸਨ, ਜੋ ਬਹਿਲ ਦੀ ਐਂਟਰੀ ਤੋਂ ਪਹਿਲਾਂ ਗੁਰਦਾਸਪੁਰ ਤੋਂ ਵਿਧਾਨ ਸਭਾ ਚੋਣ ਲੜਨ ਦੇ ਚਾਹਵਾਨ ਸਨ। ਇਸ ਸਬੰਧ ਵਿੱਚ ਪਾਰਟੀ ਦੀ ਟਿਕਟ ਦੇ ਚਵਾਨ ਸੇਵਾਮੁਕਤ ਏ.ਆਈ.ਜੀ.ਦਿਲਬਾਗ ਸਿੰਘ (ਸਕੱਤਰ ਜਨਰਲ ਬੁੱਧੀਜੀਵੀ ਸੈੱਲ, ਜ਼ਿਲ੍ਹਾ ਗੁਰਦਾਸਪੁਰ) ਨੇ ਆਪਣੇ ਗ੍ਰਹਿ ਵਿਖੇ ਸਮਰਪਿਤ ਪਾਰਟੀ ਵਰਕਰਾਂ ਦੀ ਮੀਟਿੰਗ ਬੁਲਾਈ ਅਤੇ ਰਮਨ ਬਹਿਲ ਨੂੰ ਪਾਰਟੀ ਉਮੀਦਵਾਰ ਬਣਾਏ ਜਾਣ ਦੀ ਹਾਂਮੀ ਭਰੀ|

ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਲਈ ਇਹ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਪਾਰਟੀ ਨੇ ਰਮਨ ਬਹਿਲ ਵਰਗੀ ਪਰਿਵਾਰਕ ਸ਼ਖ਼ਸੀਅਤ, ਜੋ ਕਿ ਆਪਣੀ ਸਾਫ਼-ਸੁਥਰੀ ਸਿਆਸਤ ਕਰਕੇ ਵਿਲੱਖਣ ਅਕਸ ਰੱਖਦੇ ਹਨ ਜੈਸੀ ਸ਼ਖ਼ਸੀਅਤ ਨੂੰ ਆਪਣਾ ਚਿਹਰਾ ਬਣਾਇਆ।

ਐੱਸ. ਦਿਲਬਾਗ ਸਿੰਘ ਨੇ ਕਿਹਾ ਕਿ ਉਹ ਖੁਦ ਚੋਣ ਲੜਨ ਦੇ ਇੱਛੁਕ ਹਨ ਪਰ ਅਸਲੀਅਤ ਇਹ ਹੈ ਕਿ ਇਕ ਸੀਟ ‘ਤੇ ਇਕ ਹੀ ਵਿਅਕਤੀ ਨੂੰ ਪਾਰਟਾ ਟਿਕਟ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਇੱਕ ਬਹੁਤ ਵੱਡੀ ਸੱਚਾਈ ਹੈ ਕਿ ਸਿਰਫ਼ ਵਿਧਾਇਕ ਬਣ ਕੇ ਸਰਕਾਰ ਵਿੱਚ ਸੇਵਾ ਕਰਨੀ ਹੀ ਆਖਰੀ ਗੱਲ ਨਹੀਂ ਹੈ। ਸਰਕਾਰ ਕੋਲ ਇੱਕ ਵਿਸ਼ਾਲ ਸਿਸਟਮ ਚਲਾਉਣ ਦੀ ਜ਼ਿੰਮੇਵਾਰੀ ਹੈ ਜਿਸ ਵਿੱਚ ਕਈ ਅਹੁਦੇ ਸਿਆਸੀ ਵਿਅਕਤੀਆਂ ਨੂੰ ਉਨ੍ਹਾਂ ਦੀ ਯੋਗਤਾ ਦੇਖ ਕੇ ਦਿੱਤੇ ਜਾਂਦੇ ਹਨ। ਬਹਿਲ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਸਿਆਸਤ ਦੇ ਮੌਜੂਦਾ ਦਬਦਬੇ ਵਾਲੇ ਦੌਰ ਵਿੱਚ ਜੇਕਰ ਬਹਿਲ ਵਰਗਾ ਚਿਹਰਾ ਆਮ ਆਦਮੀ ਪਾਰਟੀ ਲਈ ਉਮੀਦਵਾਰ ਹੁੰਦਾ ਹੈ ਤਾਂ ਇਸ ਦਾ ਸੁਨੇਹਾ ਸਮੁੱਚੇ ਮਾਝੇ ਵਿੱਚ ਜਾਵੇਗਾ ਅਤੇ ਪਾਰਟੀ ਮਾਝੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ।

ਇਸ ਮੌਕੇ ਰਮਨ ਬਹਿਲ ਨੇ ਸ. ਦਿਲਬਾਗ ਸਿੰਘ ਸਮੇਤ ਪਹੁੰਚੇ ਸੈਂਕੜੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਘਰ ਸ਼ੁਰੂ ਤੋਂ ਹੀ ਆਮ ਲੋਕਾਂ ਲਈ ਹਮੇਸ਼ਾ ਖੁੱਲਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੀ ਵੀ ਇਹੋ ਪਰੰਪਰਾ ਹੈ। ਇਸ ਲਈ ਉਹ ਆਮ ਜਨਤਾ ਅਤੇ ਪਾਰਟੀ ਵਰਕਰਾ ਲਈ ਹਮੇਸ਼ਾ ਮੌਜੂਦ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਰਵਾਇਤੀ ਪਾਰਟੀਆਂ ਵਾਂਗ ਨਹੀਂ ਹੈ। ਇਸ ਪਾਰਟੀ ਦੇ ਉਭਾਰ ਨਾਲ ਸਮੁੱਚੇ ਪੰਜਾਬ ਨੂੰ ਇਨਸਾਫ਼ ਦਿਵਾਉਣ, ਸਰਕਾਰੀ ਤੰਤਰ ਦੀ ਧੱਕੇਸ਼ਾਹੀ ਤੋਂ ਬਚਾਉਣ ਅਤੇ ਸਿਆਸੀ ਤੌਰ ‘ਤੇ ਪਾਰਦਰਸ਼ਤਾ ਦਾ ਮਾਹੌਲ ਬਣਾਇਆ ਜਾਵੇਗਾ।

Written By
The Punjab Wire