ਕੀਤਾ ਵਾਅਦਾ 15 ਸਾਲਾਂ ਤੋਂ ਦਬਾਵ, ਕਬਜਿਆ ਅਤੇ ਧੱਕੇ ਦੀ ਰਾਜਨਿਤੀ ਹੰਡਾ ਰਹੇ ਗੁਰਦਾਸਪੁਰ ਦੇ ਲੋਕਾਂ ਨੂੰ ਮਿਲੇਗੀ ਨਿਜਾਤ
ਰਾਘਵ ਚੱਡਾ, ਭਗਵੰਤ ਮਾਨ, ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਹਿਤ ਵੱਡੇ ਨੇਤਾਵਾਂ ਦੀ ਹਾਜਰੀ ਵਿੱਚ ਫੜਿਆ ਆਪ ਦਾ ਝਾੜੂ
ਗੁਰਦਾਸਪੁਰ, 9 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ ਹਲਕੇ ਤੋਂ ਮੰਗਲਵਾਰ ਨੂੰ ਕਾਂਗਰਸ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਪੰਜਾਬ ਦੇ ਦੋ ਵਾਰ ਵਜੀਰ ਅਤੇ ਪੰਜ ਵਾਰ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਸਵਰਗਵਾਸੀ ਖੁਸ਼ਹਾਲ ਬਹਿਲ ਦੇ ਬੇਟੇ ਰਮਨ ਬਹਿਲ ਜੋਕਿ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੇ ਚੇਯਰਮੈਨ ਸਨ ਨੇ ਪਾਰਟੀ ਨੂੰ ਅਲਵਿੱਦਾ ਆਖ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ। ਰਮਨ ਬਹਿਲ ਆਪਣੇ ਪਰਿਵਾਰ ਅਤੇ ਸਾਥਿਆ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਦੀ ਮੌਜੂਦੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਬਹਿਲ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਊਣ ਲਈ, ਵਿਸ਼ੇਸ਼ ਤੌਰ ਤੇ ਨੈਸ਼ਨਲ ਸਪੋਕਸਪਰਸਨ ਰਾਘਵ ਚੱਡਾ, ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਸਾਬਕਾ ਆਈਜੀ ਕੁਵੰਰ ਵਿਜੇ ਪ੍ਰਤਾਪ ਸਿੰਘ ਅਤੇ ਹੋਰ ਆਗੁ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਪਹੁੰਚੇ। ਇਸ ਮੌਕੇ ਤੇ ਰਾਘਵ ਚੱਡਾ ਵੱਲੋ ਕੀਤੀ ਗਈ ਭਾਸ਼ਣਾ ਨਾਲ ਇਹ ਸੰਕੇਤ ਵੀ ਮਿਲਿਆ ਕੀ ਗੁਰਦਾਸਪੁਰ ਹਲਕੇ ਤੋਂ ਟਿਕਟ ਵੀ ਬਹਿਲ ਦੀ ਝੋਲੀ ਵਿੱਚ ਜਾ ਸਕਦੀ ਹੈ।
ਇਸ ਮੌਕੇ ਤੇ ਸੰਬੰਧੋਨ ਕਰਦੇ ਹੋਏ ਬਹਿਲ ਨੇ ਕਿਹਾ ਕਿ ਕਾਂਗਰਸ ਨੇ ਸਾਨੂੰ ਬਹੁਤ ਕੁਝ ਦਿੱਤਾ, ਪਰ ਸਮੇਂ ਮੁਤਾਬਿਕ ਪਾਰਟੀ ਵਿੱਚ ਗਿਰਾਵਟ ਆਈ ਅਤੇ ਮੁੱਦਿਆ ਤੋਂ ਭਟਕ ਗਈ। ਪਰ ਨਵੀਂ ਸੋਚ ਅਤੇ ਮੁੱਦੇ ਅਰਵਿੰਦ ਕੇਜਰੀਵਾਲ ਨੇ ਦਿੱਤੀ। ਉਹਨਾਂ ਕਿਹਾ ਕਿ ਆਪ ਅੱਜ ਵੀ ਮੁੱਦਿਆ ਦੀ ਲੜਾਈ ਲੜ ਰਹੇ ਹਨ। ਉਹਨਾਂ ਕਿਹਾ ਕਿ ਉਹ ਬਦਲ ਦੀ ਰਾਜਨੀਤੀ ਨਵੇ ਉਜਵੱਲ ਭਵਿੱਖ ਦੀ ਰਾਜਨਿਤੀ ਕਾਰਨ ਆਪ ਵਿੱਚ ਸ਼ਾਮਿਲ ਹੋਏ ਹਨ। ਉਨਹਾਂ ਵਿਸ਼ਵਾਸ ਦਿਲਾਉਂਦੇ ਕਿ ਆਪਣੇ ਪਰਿਵਾਰ ਵੱਲੋ ਮਿੱਲੀ ਇਖਲਾਕੀ ਕਦਰ ਕੀਮਤਾਂ ਨੂੰ ਲੈ ਕੇ ਉਹ ਅੱਗੇ ਚੱਲਣਗੇ।
ਕਾਂਗਰਸ ਅਤੇ ਅਕਾਲੀ ਵਿਧਾਇਕਾ ਦਾ ਨਾਮ ਲਏ ਬਿਨਾਂ ਉਹਨਾਂ ਤੇ ਸਿੱਧੇ ਰੂਪ ਵਿੱਚ ਨਿਸ਼ਾਨਾ ਲਾਉਣਦਿਆ ਬਹਿਲ ਨੇ ਕਿਹਾ ਕਿ ਜੋ 15 ਸਾਲਾਂ ਤੋ ਗੁਰਦਾਸਪੁਰ ਦੇ ਲੋਕ ਮੁਸ਼ਕਿਲਾ ਭੁਗਤ ਰਹੇ ਹਨ, ਜਿਸ ਵਿੱਚ ਪੰਚਾਇਤਾ ਦਿਆ ਚੌਣਾ ਵਿੱਚ ਜਮਹੂਰਿਅਤ ਦਾ ਘਾਣ, ਸ਼ਹਿਰਾ ਵਿੱਚ ਡਰ ਦਾ ਮਾਹੋਲ, ਜਮੀਨਾਂ ਤੇ ਕਬਜੇ, ਜਾਇਦਾਦਾ ਵਿੱਚ ਦੱਖਲ, ਹਿਸੇ ਇਹ ਚੀਂਜਾ ਚੱਲਣ ਨਹੀਂ ਦੇਣਗੇ। ਇਹਨਾਂ ਨੀਵਿਆਂ ਸੋਚ ਤੋਂ ਉਠ ਕੇ ਬੇਹਤਰ ਨਿਰੋਏ ਸਮਾਜ ਦੀ ਸਿਰਜਣਾ ਕਰਨਗੇਂ ਕਰਨਾ ਉਹਨਾਂ ਦਾ ਮੁੱਖ ਟੀਚਾ ਹੋਵੇਗਾ। ਇਹ ਡਰ ਦੀ ਭਾਵਨਾ ਹੀ ਹੈ ਕਿ ਸ਼ਹਿਰੀ ਅਤੇ ਦੁਕਾਨਦਾਰ ਕੁਝ ਬੋਲ ਨਹੀਂ ਸਕਦੇ ਕਿ ਕਿਤੇ ਕੋਈ ਪਰਚਾ ਨਾ ਹੋ ਜਾਏ। ਇਸ ਡਰ ਦੀ ਸੋਚ ਨੂੰ ਖੱਤਮ ਕਰਨ ਲਈ ਉਹਨਾਂ ਆਪ ਦਾ ਪੱਲਾ ਫੜਿਆ ਅਤੇ ਵਾਅਦਾ ਕੀਤਾ ਕੀ ਅਰਵਿੰਦ ਕੇਜਰੀਵਾਲ ਦੇ ਸੁਪਣਾ ਜਿਸ ਵਿੱਚ ਸਾਰੇ ਵਰਗ ਲਈ ਖੁਸ਼ਹਾਲੀ ਹੋਵੇਗੀ ਉਹਨਾਂ ਨੂੰ ਅੱਗੇ ਵਧਾਉਣਗੇ।
ਸਰਕਾਰੀ ਸਕੂਲਾਂ ਦੇ ਮਗਰ ਪੇਂਟ ਨਾਲ ਲਿਖ ਕੇ ਬਣਾਏ ਜਾ ਰਹੇ ਸਮਾਰਟ ਸਕੂਲ -ਭਗਵੰਤ ਮਾਨ,
ਆਪ ਨੂੰ ਲਿਆ ਕੇ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ- ਰਾਘਵ ਚੱਡਾ
ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਮੁੜ ਤੋਂ ਪੁਰਾਣਾ ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਮਗਰ ਪੇਂਟ ਨਾਲ ਲਿਖ ਕੇ ਸਮਾਰਟ ਸਕੂਲ ਬਣਾਏ ਜਾ ਰਹੇ ਹਨ, ਜਦਕਿ ਅੰਦਰ ਸਹੂਲਤਾਂ ਦੇ ਨਾਂਅ ‘ਤੇ ਕੁਝ ਵੀ ਨਹੀਂ ਹੈ | ਦੂਜੇ ਪਾਸੇ ਰਾਘਵ ਚੱਢਾ ਨੇ ਅਕਾਲੀ ਅਤੇ ਕਾਂਗਰਸੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੇ ਪੰਜਾਬ ਅਤੇ ਕਿਸਾਨੀ ਨੂੰ ਬਰਬਾਦ ਕਰ ਦਿੱਤਾ ਹੈ। ਜਿਸ ਨੂੰ ਸੁਧਾਰਨ ਲਈ ਹੁਣ ਬਹਿਲ ਵਰਗੇ ਆਗੂਆਂ ਨੂੰ ਅੱਗੇ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਾਅਦੇ ਮੁਤਾਬਕ ਘਰ-ਘਰ ਨੌਕਰੀਆਂ ਨਹੀਂ ਦਿੱਤੀਆਂ ਗਈਆਂ, ਸਗੋਂ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਕਾਨੂੰਨ ਮੁਤਾਬਕ ਵਧੀਕ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਲਈ ਵਕੀਲ ਵਜੋਂ ਘੱਟੋ-ਘੱਟ 16 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਜਦਕਿ ਇਸ ਦੇ ਉਲਟ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਨੂੰ ਪੰਜਾਬ ਸਰਕਾਰ ਵੱਲੋਂ 12-13 ਸਾਲ ਦਾ ਤਜ਼ਰਬਾ ਹੋਣ ਤੋਂ ਬਾਅਦ ਹੀ ਉਕਤ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹੁਣ ਲੋਕਾਂ ਕੋਲ ਪੰਜਾਬ ਨੂੰ ਬਚਾਉਣ ਦਾ ਇੱਕੋ ਇੱਕ ਮੌਕਾ ਹੈ। 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆ ਕੇ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਿਰਫ਼ ਇੱਕ ਮੌਕਾ ਚਾਹੀਦਾ ਹੈ, ਉਸ ਤੋਂ ਬਾਅਦ ਪੰਜਾਬ ਵਿੱਚੋਂ ਅਕਾਲੀ, ਕਾਂਗਰਸ ਅਤੇ ਭਾਜਪਾ ਦਾ ਸਫਾਇਆ ਹੋ ਜਾਵੇਗਾ।
‘ਆਪ’ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਉਹ ਬੜੇ ਪਿਆਰ ਨਾਲ ਕਾਂਗਰਸ ‘ਚੋਂ ਨਿਕਲੇ ਹਨ। ਪਰ ਬੇਅਦਬੀ ਦੇ ਮਾਮਲੇ ਵਿੱਚ ਉਸ ਨੇ ਦੋਸ਼ੀ ਪਰਿਵਾਰ ਨਾਲ ਹੱਥ ਮਿਲਾ ਲਿਆ ਸੀ, ਜਿਸ ਦੀ ਰੱਬ ਦੀ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਹੈ। ਉਨ੍ਹਾਂ ਕਾਂਗਰਸ ਦੇ ਸਿਆਸੀ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਗੂ ਪੰਜਾਬ ਵਿੱਚ ਲੁੱਟਮਾਰ ਕਰਕੇ ਵਿਦੇਸ਼ਾਂ ਵਿੱਚ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਵਾਅਦੇ ਨਹੀਂ ਸਗੋਂ ਗਾਰੰਟੀ ਦੇ ਰਹੀ ਹੈ।
ਇਸ ਮੌਕੇ ਤੇ ਜਿਲਾ ਕਾਂਗਰਸ ਦੇ ਜਨਰਲ ਸਚਿਵ ਹਰਦੀਪ ਬੇਦੀ ਨੇ ਵੀ ਆਪਣੇ ਅੋਹਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆ ਕਿਹਾ ਕਿ ਉਹਨਾਂ ਨੇ ਆਪਣਾ ਅਸਤੀਫਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਭੇਜ ਦਿੱਤਾ ਹੈ, ਇਸਦੇ ਇਲਾਵਾ ਮੁੱਖ ਮੰਤਰੀ ਅਤੇ ਡੀਸੀ ਨੂੰ ਵੀ ਕਾਪੀ ਭੇਜੀ ਗਈ ਹੈ। ਉਨ੍ਹਾਂ ਰਮਨ ਬਹਿਲ ਦੇ ਨਾਲ ਆਪ ਚ ਸ਼ਾਮਿਲ ਹੋ ਗਏ।