ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਆਪ ਜਾਂ ਕੈਪਟਨ ਨਾਲ ਜਾਣ ਦਿਆਂ ਖਬਰਾਂ ਨੂੰ ਛੋਟੇਪੁਰ ਨੇ ਮਹਿਜ ਦੱਸਿਆ ਅਫ਼ਵਾਹ, ਕਿਹਾ ਇਹ ਪੱਕਾ ਕਿ 2022 ਦਿਆ ਚੋਣਾ ਜਰੂਰ ਲੜਾਗਾਂ

ਆਪ ਜਾਂ ਕੈਪਟਨ ਨਾਲ ਜਾਣ ਦਿਆਂ ਖਬਰਾਂ ਨੂੰ ਛੋਟੇਪੁਰ ਨੇ ਮਹਿਜ ਦੱਸਿਆ ਅਫ਼ਵਾਹ, ਕਿਹਾ ਇਹ ਪੱਕਾ ਕਿ 2022 ਦਿਆ ਚੋਣਾ ਜਰੂਰ ਲੜਾਗਾਂ
  • PublishedNovember 8, 2021

ਗੁਰਦਾਸਪੁਰ, 8 ਨਵੰਬਰ (ਮੰਨਣ ਸੈਣੀ)। ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਪੈਰ ਲਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਮੁਖ ਅਤੇ ਦਮਦਾਰ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਆਪਣੇ ਆਮ ਆਦਮੀ ਪਾਰਟੀ ਜਾਂ ਕੈਪਟਨ ਅਮਰਿੰਦਰ ਸਿੰਘ ਨਾਲ ਜਾਣ ਦਿਆ ਖਬਰਾਂ ਨੂੰ ਮਹਿਜ ਅਫ਼ਵਾਹ ਕਰਾਰ ਦਿੱਤਾ ਹੈ।

ਦ ਪੰਜਾਬ ਵਾਇਰ ਨਾਲ ਗੱਲਬਾਤ ਕਰਦਿਆ ਛੋਟੇਪੁਰ ਨੇ ਸਾਫ਼ ਕੀਤਾ ਕੀ ਉਹ 2022 ਵਿੱਚ ਹੋ ਰਹਿਆ ਵਿਧਾਨਸਭਾ ਦੀਆ ਚੋਣਾ ਜਰੂਰ ਲੜਣਗੇਂ, ਜੋ ਇੱਕ ਦੱਮ ਪੱਕਾ ਹੈ। ਪਰ ਉਹ ਚੋੋਣਾ ਆਜ਼ਾਦ ਲੜਦੇ ਹਨ ਯਾ ਕਿਸੇ ਪਾਰਟੀ ਦਾ ਹਿੱਸਾ ਬਣਕੇ ਇਹ ਹਾਲੇ ਤੱਕ ਕੋਈ ਤਹਿ ਨਹੀਂ ਹੋਇਆ ਹੈ। ਉਹਨਾਂ ਕਿਹਾ ਕਿ ਅੱਜ ਕੱਲ ਦੀ ਰਾਜਨੀਤਿ ਮਹਿਜ ਵੋਟਾ ਲੈਣ ਲਈ ਲੋਕਾਂ ਨੂੰ ਮੂਰਖ ਬਣਾਉਣ ਤੱਕ ਸੀਮਿਤ ਹੈ। ਪਰ ਉਹਨਾਂ ਕਦੇ ਆਪਣੇ ਇਮਾਨ ਨਾਲ ਸਮਝੋਤਾ ਨਹੀਂ ਕੀਤਾ ਜਿਸਦਾ ਨਤੀਜਾ ਹੈ ਕਿ ਉਹਨਾਂ ਨਾਲ ਜੁੜੇ ਲੋਕ ਅੱਜ ਵੀ ਉਹਨਾਂ ਨਾਲ ਚੱਟਾਨ ਦੀ ਤਰਾਂ ਨਾਲ ਖੜੇ ਹਨ ਅਤੇ ਉਹਨਾਂ ਦੀ ਬਦੋਲਤ ਹੀ ਅੱਜ ਛੋਟੋਪੁਰ ਹੈ। ਉਹਨਾਂ ਕਿਹਾ ਕਿ ਹਰ ਰੋਜ ਕੋਈ ਨਾ ਕੋਈ ਅਫ਼ਵਾਹ ਉਡਾ ਦਿੰਦਾ ਹੈ ਕਿ ਛੋਟੇਪੁਰ ਆਮ ਆਦਮੀ ਪਾਰਟੀ ਵਿੱਚ ਵਾਪਸੀ ਕਰਨਣਗੇ ਯਾ ਕੈਪਟਨ ਅਮਰਿੰਦਰ ਸਿੰਘ ਨਾਲ ਜਾਣਗੇ। ਪਰ ਇਹਨਾਂ ਦੋਹਾਂ ਨੇ ਤਾਂ ਸਾਡੇ ਚਾਰ ਸਾਲ ਛੋਟੇਪੁਰ ਦੀ ਬਾਤ ਵੀ ਨਹੀਂ ਪੁਛੀ।

ਪਰ ਫੇਰ ਵੀ ਅੰਤਿਮ ਫੈਸਲਾ ਉਹਨਾਂ ਦੇ ਮੌਢੇ ਨਾਲ ਮੌਢਾ ਜੋੜ ਖੜੇ ਸਮਰਧਕਾ ਨੇ ਕਰਨਾ ਹੈ। ਜਿੱਧੇ ਉਹ ਮੋਹਰ ਲਾਉਣਗੇ ਉਹ ਸਿਰ ਮੱਥੇ। ਪਰ ਇਹ ਜਰੂਰ ਹੈ ਕਿ 2022 ਦਿਆ ਚੋਣਾ ਵਿੱਚ ਉਹ ਚੋਣਾ ਦੇ ਦੰਗਲ ਵਿੱਚ ਜਰੂਰ ਉਤਰਣ ਗੇ।

Written By
The Punjab Wire