ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਕੈਪਟਨ ਦੇ ਖਿਲਾਫ਼ ਨਵਜੋਤ ਸਿੱਧੂ ਨੇ ਲੰਘੀ ਭਾਸ਼ਾ ਦੀ ਮਰਿਆਦਾ, ਕਿਹਾ ਕੈਪਟਨ ਦਾ ਸਾਥ ਤਾਂ ਉਹਨਾਂ ਦੀ ਪਤਨੀ ਵੀ ਨਹੀਂ ਦੇਂਦੀ, ਕੈਪਟਨ ਨੂੰ ਦੱਸਿਆ ਚੱਲਿਆ ਹੋਇਆ ਕਾਰਤੂਸ, ਉਮਰ ਵਧਣ ’ਤੇ ਇਨਸਾਨ ਹੋ ਜਾਂਦੈ ‘ਰੋਂਦੂ’

ਕੈਪਟਨ ਦੇ ਖਿਲਾਫ਼ ਨਵਜੋਤ ਸਿੱਧੂ ਨੇ ਲੰਘੀ ਭਾਸ਼ਾ ਦੀ ਮਰਿਆਦਾ,  ਕਿਹਾ ਕੈਪਟਨ ਦਾ ਸਾਥ ਤਾਂ ਉਹਨਾਂ ਦੀ ਪਤਨੀ ਵੀ ਨਹੀਂ ਦੇਂਦੀ, ਕੈਪਟਨ ਨੂੰ ਦੱਸਿਆ ਚੱਲਿਆ ਹੋਇਆ ਕਾਰਤੂਸ, ਉਮਰ ਵਧਣ ’ਤੇ ਇਨਸਾਨ ਹੋ ਜਾਂਦੈ ‘ਰੋਂਦੂ’
  • PublishedNovember 3, 2021

ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਿਛਲੇ ਲੰਬੇ ਸਮੇਂ ਤੋਂ ਟਵਿਟਰ ਵਾਰ ਤਾਂ ਚਲਦੀ ਆ ਰਹੀ ਹੈ ਪਰ ਹੁਣ ਜਦੋਂ ਦਾ ਕੈਪਟਨ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਨਾਲ ਹੀ ਸੋਨੀਆ ਗਾਂਧੀ ਨੂੰ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਨਾਲ ਜੁਡ਼ੇ ਵਿਧਾਇਕਾਂ ਦੀ ਲਿਸਟ ਵੀ ਦਿੱਤੀ ਹੈ, ਉਦੋਂ ਤੋਂ ਸਿਆਸਤ ਕਾਫੀ ਗਰਮਾ ਗਈ ਹੈ। ਅੱਜ ਸਵੇਰੇ ਤੋਂ ਕੁਝ ਵਿਧਾਇਕਾਂ ਤੇ ਮੰਤਰੀਆਂ ਨੇ ਟਵੀਟ ਕਰਕੇ ਕੈਪਟਨ ’ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਅੱਜ ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਭਾਗ ਲੈਣ ਗਏ ਨਵਜੋਤ ਸਿੰਘ ਸਿੱਧੂ ਮੀਡੀਆ ਨਾਲ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਕੈਪਟਨ ’ਤੇ ਸਿੱਧੇ ਤੇ ਅਸਿੱਧੇ ਤੌਰ ’ਤੇ ਕਈ ਨਿਸ਼ਾਨੇ ਵਿੰਨ੍ਹੇ। ਇਸ ਦੌਰਾਨ ਸਿੱਧੂ ਬੋਲਦੇ ਬੋਲਦੇ ਭਾਸ਼ਾ ਦੀ ਮਰਿਆਦਾ ਵੀ ਭੁੱਲ ਗਏ। ਉਨ੍ਹਾਂ ਕੈਪਟਨ ਨੂੰ ਕਾਇਰ, ਫਰੌਡ, ਰੇਂਦੂ ਤੇ ਚੱਲਿਆ ਹੋਇਆ ਕਾਰਤੂਸ ਦੱਸਿਆ ਅਤੇ ਕਿਹਾ ਕਿ ਕੈਪਟਨ ਦਾ ਸਾਥ ਤਾਂ ਉਹਨਾਂ ਦੀ ਪਤਨੀ ਵੀ ਨਹੀਂ ਦੇਂਦੀ।

ਰੇਤ ਮਾਫੀਆ ਤੇ ਸ਼ਰਾਬ ਮਾਫੀਆ ਬਾਰੇ ਗੱਲ ਕਰਦੇ ਹੋੋਏ ਸਿੱਧੂੁ ਨੇ ਕਿਹਾ ਕਿ ਜੇ ਕੈਪਟਨ ਜਾਣਦੇ ਸਨ ਕਿ ਇਹ ਵਿਧਾਇਕ ਮਾਫੀਆ ਨਾਲ ਰਲੇ ਹਨ ਤਾਂ ਕਿਉਂ ਕਾਰਵਾਈ ਨਹੀਂ ਕੀਤੀ। ਹੁਣ ਕਹਿੰਦੇ ਅਖੇ ਮੈਂ ਤਾਂ ਪਾਰਟੀ ਨੂੰ ਨੁਕਸਾਨ ਨਾ ਹੋਵੇ ਤਾਂ ਕਾਰਵਾਈ ਨਹੀਂ ਕੀਤੀ। ਮੈਂ ਤਾਂ ਉਦੋਂ ਵੀ ਕਹਿੰਦਾ ਸੀ ਪਰ ਬੰਦੇ ਉਨ੍ਹਾਂ ਦੇ ਸਨ। ਰੇਤ ਮਾਫੀਆ ਦੇ ਨਾਲ ਨਾਲ ਟਰਾਂਸਪੋਰਟ ਮਾਫੀਆ ਭਾਰੂ ਸੀ। ਬਾਹਰੋ ਆਉਣ ਵਾਲੇ ਟਰੱਕਾਂ ਤੋਂ ਗੁੰਡਾ ਟੈਕਸ ਲਿਆ ਜਾਂਦਾ ਸੀ ਪਰ ਹੁਣ ਇਹ ਸਭ ਬਦਲ ਜਾਵੇਗਾ। ਰੇਤ ਮਾਈਨਿੰਗ ਹਰ ਹਾਲਤ ਵਿਚ ਰੁਕ ਜਾਵੇਗਾ। ਨਵੇਂ ਮੁੱਖ ਮੰਤਰੀ ਸਾਹਿਬ ਨਾਲ ਨਵੀਆਂ ਨੀਤੀਆਂ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਸੀਐਮ ਨੂੰ ਅਪੀਲ ਕੀਤੀ ਕਿ ਰੇਤਾ ਦੀ ਕੀਮਤ ਘਟਾ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸਿੱਧੂ ਹਮੇਸ਼ਾ ਪੰਜਾਬ ਦੀ ਲਡ਼ਾਈ ਲਡ਼ਦਾ ਆ ਰਿਹਾ ਹੈ। ਉਸ ਨੇ ਅੱਜ ਤਕ ਕਦੇ ਸ਼ਿਕਾਇਤ ਨਹੀਂ ਕੀਤੀ ਹਮੇਸ਼ਾ ਸ਼ਿਕਸਤ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਵੱਡੇ ਵੱਡੇ ਮੈਨੀਫੈਸਟੋ ਬਣਾ ਕੇ ਨਹੀਂ ਹੋਣਾ, ਕੰਮ ਕਰਕੇ ਹੀ ਹੋਣਾ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਬਾਹਰ ਨਹੀਂ ਨਿਕਲਿਆ। ਦੁਨੀਆ ਵਿਚ ਦੋ ਲੋਕਾਂ ਨੂੰ ਸਭ ਤੋਂ ਵੱਧ ਨਫ਼ਰਤ ਕੀਤੀ ਜਾ ਰਹੀ ਹੈ, ਇਕ ਚੱਲਿਆ ਹੋਇਆ ਕਾਰਤੂੁਸ ਤੇ ਦੂਜਾ ਗੱਪਾਂ ਦਾ ਬਾਦਸ਼ਾਹ। ਸਿੱੱਧੂ ਨੇ ਕਿਹਾ ਕਿ ਜੇ ਕੈਪਟਨ ਨੇ ਮੈਨੂੰ ਹਰਾਉਣਾ ਹੈ ਤਾਂ ਪੰਜਾਬ ਨੂੰ ਕੈਪਟਨ ਦਾ ਪਿਓ ਹਰਾਵੇਗਾ।

ਉਨ੍ਹਾਂ ਕੈਪਟਨ ਨੂੰ ਚੱਲਿਆ ਕਾਰਤੂਸ ਦੱਸਦੇ ਹੋਏ ਕਿਹਾ ਕਿ ਬੀਜੇਪੀ ਇਸ ਨੂੰ ਹੱਥ ਨਹੀਂ ਲਾਉਂਦੀ ਇਹ ਸੋਚ ਕੇ ਕਿ ਜੇ ਲਾਇਆ ਤਾਂ ਅਸੀਂ ਮਿੱਟੀ ਤੇ ਇਹੀ ਸੋਚ ਕਿਸਾਨਾਂ ਦੀ ਹੈ। ਪੰਜਾਬ ਦੀ ਜਨਤਾ ਪਾਰਸ ਨੂੰ ਹੱਥ ਲਾਵੇਗੀ ਨਾ ਕਿ ਮਿੱਟੀ ਨੂੰ।

ਕੈਪਟਨ ਅਮਰਿੰਦਰ ਸਿੰਘ ’ਤੇ ਨਿੱਜੀ ਹਮਲੇ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਉਹ ਸਿਰਫ਼ ਆਪਣੇ ਬਾਰੇ ਸੋਚਦਾ। ਨਾ ਤਾਂ ਕਦੇ ਪਾਰਟੀ ਬਾਰੇ ਸੋਚਿਆ ਤੇ ਨਾ ਹੀ ਪਰਿਵਾਰ ਬਾਰੇ। ਉਨ੍ਹਾਂ ਕਿਹਾ ਕਿ ਐਹੋ ਜਿਹੇ ਬੰਦਿਆਂ ਨਾਲ ਤਾਂ ਉਨ੍ਹਾਂ ਦੀ ਪਤਨੀ ਵੀ ਖਡ਼੍ਹੀ ਨਹੀਂ ਹੁੰਦੀ। ਕੈਪਟਨ ਨਾਲ ਤਾਂ ਇਕ ਕੌਂਸਲਰ ਵੀ ਨਹੀਂ ਖਡ਼੍ਹਾ। ਉਨ੍ਹਾਂ ਕਿਹਾ ਕਾਂਗਰਸ ਨੇ ਪੰਜਾਬ ਵਿਚ ਫੇਲ੍ਹ ਹੋਇਆ ਮੁੱਖ ਮੰਤਰੀ ਬਦਲਿਆ। ਹੁਣ ਨਵੇਂ ਮੱੁਖ ਮੰਤਰੀ ਸਾਹਿਬ ਨੂੰ ਜਿੰਨਾ ਸਮਾਂ ਮਿਲਿਆ ਹੈ ਉਹ ਪੰਜਾਬ ਦੀ ਜਨਤਾ ਦੇ ਮਸਲਿਆਂ ਦਾ ਹੱਲ ਕਰਨ ਲਈ ਭਾਵੇਂ ਥੋਡ਼੍ਹਾ ਹੈ ਪਰ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਰਾਜਾ ਵਡ਼ਿੰਗ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਸਭ ਦੇ ਸਾਹਮਣੇ ਹੈ।

ਨਵਜੋਤ ਸਿੰਘ ਸਿੱਧੂ ਨੇ ਇਸ ਗੱਲਬਾਤ ਦੌਰਾਨ ਨਾ ਤਾਂ ਕੈਪਟਨ ਦੀ ਉਮਰ ਦਾ ਤੇ ਨਾ ਹੀ ਉਨ੍ਹਾਂ ਦੀ ਸੀਨੀਅਰਤਾ ਨੂੰ ਧਿਆਨ ਗੋਚਰ ਕੀਤਾ। ਬੋਲਦੇ ਬੋਲਦੇ ਕਈ ਅਜਿਹੇ ਅਲਫਾਜ਼ ਬੋਲੇ ਜਿਹਡ਼ੇ ਬਤੌਰ ਵਿਧਾਇਕ ਤੇ ਪਾਰਟੀ ਪ੍ਰਧਾਨ ਹੋਣ ਨਾਤੇ ਉਨ੍ਹਾਂ ਦੀ ਆਪਣੀ ਸ਼ਖ਼ਸੀਅਤ ਨੂੰ ਨਹੀਂ ਸਨ ਫਬਦੇ।

Written By
The Punjab Wire