Close

Recent Posts

ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਕਾਂਗਰਸ ਤੋਂ ਅਸਤੀਫ਼ਾ, ਸੋਨਿਆ ਗਾਂਧੀ ਨੂੰ ਭਾਵੁਕ ਚਿੱਠੀ ਲਿੱਖ ਦੱਸੀ ਸਾਰੀ ਦਾਸਤਾਨ, ਨਵੀਂ ਪਾਰਟੀ ਦਾ ਦੱਸਿਆ ਨਾਮ

ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਕਾਂਗਰਸ ਤੋਂ ਅਸਤੀਫ਼ਾ, ਸੋਨਿਆ ਗਾਂਧੀ ਨੂੰ ਭਾਵੁਕ ਚਿੱਠੀ ਲਿੱਖ ਦੱਸੀ ਸਾਰੀ ਦਾਸਤਾਨ, ਨਵੀਂ ਪਾਰਟੀ ਦਾ ਦੱਸਿਆ ਨਾਮ
  • PublishedNovember 2, 2021

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੈਪਟਨ ਨੇ ਇਹ ਅਸਤੀਫ਼ਾ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜਿਆ ਹੈ। ਆਪਣੇ ਅਸਤੀਫ਼ੇ ਨਾਲ ਸੱਤ ਪੇਜ਼ਾ ਦੀ ਇਕ ਭਾਵੂਕ ਚਿੱਠੀ ਲਿਖ ਪੂਰੀ ਦਾਸਤਾਨ ਦੱਸਦੇ ਹੋਏ ਕੈਪਟਨ ਨੇ ਆਪਣਾ ਅਸਤੀਫ਼ਾ ਸੌਪ ਦਿੱਤਾ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਤੇ ਲਿਖਦਿਆ ਕਿਹਾ ਕਿ

ਮੈਂ ਅੱਜ ਪਾਰਟੀ ਛੱਡਣ ਦੇ ਕਾਰਨ ਦੱਸਦੇ ਹੋਏ ਆਪਣਾ ਅਸਤੀਫਾ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਭੇਜ ਦਿੱਤਾ ਹੈ।ਮੇਰੀ ਨਵੀਂ ਪਾਰਟੀ ਦਾ ਨਾਂ ‘ਪੰਜਾਬ ਲੋਕ ਕਾਂਗਰਸ’ ਹੈ। ਰਜਿਸਟ੍ਰੇਸ਼ਨ ਚੋਣ ਕਮਿਸ਼ਨ ਕੋਲ ਮਨਜ਼ੂਰੀ ਲਈ ਲੰਬਿਤ ਹੈ। ਪਾਰਟੀ ਚੋਣ ਨਿਸ਼ਾਨ ਨੂੰ ਵੀ ਬਾਅਦ ਵਿੱਚ ਮਨਜ਼ੂਰੀ ਮਿਲੇਗੀ।

Written By
The Punjab Wire