Close

Recent Posts

ਪੰਜਾਬ ਮੁੱਖ ਖ਼ਬਰ ਰਾਜਨੀਤੀ

“ਰਾਜਨੀਤਿਕ ਸ਼ਰਧਾਲੂ” ਮੈਂ ਤਾਂ ਪੀਰ ਮਨਾਵਨ ਚੱਲੀ ਆਂ, ਪਰ ਸਵਾਲ ਹੈ ਕਿਹੜਾ ਪੀਰ ? ਜਾਖੜ ਨੇ ਸਿੱਧੂ ਅਤੇ ਚੰਨੀ ਦੀ ਕੇਦਾਰਨਾਥ ਯਾਤਰਾ ਤੇ ਕੱਸਿਆ ਤੰਜ

“ਰਾਜਨੀਤਿਕ ਸ਼ਰਧਾਲੂ” ਮੈਂ ਤਾਂ ਪੀਰ ਮਨਾਵਨ ਚੱਲੀ ਆਂ, ਪਰ ਸਵਾਲ ਹੈ ਕਿਹੜਾ ਪੀਰ ? ਜਾਖੜ ਨੇ ਸਿੱਧੂ ਅਤੇ ਚੰਨੀ ਦੀ ਕੇਦਾਰਨਾਥ ਯਾਤਰਾ ਤੇ ਕੱਸਿਆ ਤੰਜ
  • PublishedNovember 2, 2021

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੀ ਕੇਦਾਰਨਾਥ ਯਾਤਰਾ ਦੀ ਫੋਟੋ ਸਾਂਝੀ ਕਰਦੇ ਹੋਇਆ ਲਿਖਿਆ ਕੀ ” ਸਿਆਸੀ ਸ਼ਰਧਾਲੂ”। ਪੰਜਾਬੀ ਲੋਕਗੀਤ ਲਿਖਦਿਆ ਜਾਖੜ ਨੇ ਤੰਜ ਕਸਦਿਆ ਲਿਖਿਆ ਕਿ ਮੈਂ ਤਾਂ ਪੀਰ ਮਨਾਵਨ ਚੱਲੀ ਆਂ, ਸਵਾਲ ਇਹ ਹੈ ਕਿਹੜਾ ਪੀਰ।

ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਬੇਸ਼ਕ ਕਾਂਗਰਸ ਵੱਲੋ ਸਭ ਠੀਕ ਹੋਣ ਦੇ ਦਾਵੇ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਕਿੱੰਨੇ ਕੂ ਸੱਚ ਹਨ ਇਸ ਦਾ ਅੰਦਾਜਾ ਕਾਂਗਰਸ ਦੇ ਆਗੂਆ ਦੇ ਇਕ ਦੂਜੇ ਤੇ ਕਿਤੇ ਜਾ ਰਹੇ ਇਲਜਾਮਾ ਤੋਂ ਹੀ ਲਗਾਇਆ ਜਾ ਸਕਦਾ।

ਗੋਰ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਧਾਨ ਨਵਜੋਤ ਸਿੱਧੂ , ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੇ ਨਾਲ ਕੇਦਾਰਨਾਥ ਗਏ ਹਨ। ਇਸ ਦੌਰੇ ਦੇ ਦੌਰਾਨ ਉਹ ਪੰਜਾਬ ਦੇ ਸਾਬਕਾ ਪ੍ਰਭਾਰੀ ਹਰੀਸ਼ ਰਾਵਤ ਨੂੰ ਵੀ ਮਿਲੇ।  

Written By
The Punjab Wire