ਹੋਰ ਖੇਡ ਸੰਸਾਰ ਗੁਰਦਾਸਪੁਰ

ਜ਼ਿਲ੍ਹਾ ਜੂਡੋ ਚੈਂਪੀਅਨਸ਼ਿਪ ਵਿੱਚ 150 ਖਿਲਾਰੀਆ ਨੇ ਦਿਖਾਏ ਜੂਡੋ ਕਲਾ ਦੇ ਜੌਹਰ

ਜ਼ਿਲ੍ਹਾ ਜੂਡੋ ਚੈਂਪੀਅਨਸ਼ਿਪ ਵਿੱਚ 150 ਖਿਲਾਰੀਆ ਨੇ ਦਿਖਾਏ ਜੂਡੋ ਕਲਾ ਦੇ ਜੌਹਰ
  • PublishedOctober 20, 2021

ਗੁਰਦਾਸਪੁਰ 20ਅਕਤੂਬਰ (ਮੰਨਣ ਸੈਣੀ)। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਵੱਖ-ਵੱਖ ਸਕੂਲਾਂ ਤੋਂ 150 ਦੇ ਲਗਭਗ ਜੂਨੀਅਰ, ਸਬ ਜੂਨੀਅਰ ਲੜਕੇ ਲੜਕੀਆਂ ਦੀ ਜ਼ਿਲ੍ਹਾ ਜੂਡੋ ਚੈਂਪੀਅਨਸ਼ਿਪ 2021-22 ਨੇ ਆਪਣੀ ਜੂਡੋ ਕਲਾ ਦੇ ਜੌਹਰ ਦਿਖਾਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਗੁਰਦਾਸਪੁਰ ਦਾ ਵਿਦਿਆਰਥੀ ਨਵਨੂਰ ਸਿੰਘ ਪਾਹੜਾ +90 ਕਿਲੋ ਭਾਰ ਵਰਗ ਦਾ ਚੈਂਪੀਅਨ ਐਲਾਨੀਆ ਗਿਆ। ਬੈਸਟ ਜੂਡੋਕਾ ਦੀ ਟਰਾਫ਼ੀ ਨੈਸ਼ਨਲ ਖਿਡਾਰੀ ਸਾਗਰ ਸ਼ਰਮਾ ਨੇ ਹਾਸਲ ਕੀਤੀ।ਇਸ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਜੂਡੋ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਰਜਿੰਦਰ ਸਿੰਘ ਹੁੰਦਲ ਜੇਲ੍ਹ ਸੁਪਰਡੈਂਟ ਨੇ ਕੀਤੀ।

ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਮੁੱਖ ਮਹਿਮਾਨ ਨੇ ਕਿਹਾ ਕਿ ਖੇਡਾਂ ਮਨੁੱਖੀ ਵਿਕਾਸ ਦਾ ਮੂਲ ਆਧਾਰ ਹਨ। ਖਿਡਾਰੀਆਂ ਨੂੰ ਨਸ਼ਾ ਨੰਗੇਜ਼ ਨਕਲ ਅਤੇ ਅਖੌਤੀ ਸੋਸ਼ਲ ਮੀਡੀਆ ਦੁਨੀਆ ਤੋਂ ਦੂਰ ਰਹਿ ਕੇ ਆਪਣੇ ਅਧਿਆਪਕਾਂ, ਕੋਚਾਂ ਦੇ ਦੱਸੇ ਮਾਰਗ ਤੇ ਚਲਦਿਆਂ ਸਿਰਫ ਆਪਣੇ ਨਿਸ਼ਾਨੇ ਤੇ ਕੇਂਦਰਿਤ ਹੋਣਾ ਚਾਹੀਦਾ ਹੈ।ਅੱਜ ਦੀ ਜੂਡੋ ਚੈਂਪੀਅਨਸ਼ਿਪ ਤੇ ਚਾਨਣਾ ਪਾਉਂਦੇ ਹੋਏ ਸ੍ਰੀ ਅਮਰਜੀਤ ਸ਼ਾਸਤਰੀ ਨੇ ਆਸ ਪ੍ਰਗਟਾਈ ਹੈ ਕਿ ਦੋ ਸਾਲ ਖੇਡਾਂ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਗੁਰਦਾਸਪੁਰ ਦੀ ਜੂਡੋ ਟੀਮ ਪਿਛਲੇ ਦੱਸ ਸਾਲਾਂ ਦਾ ਪੰਜਾਬ ਜੇਤੂ ਰਿਕਾਰਡ ਕਾਇਮ ਰੱਖਣ ਵਿਚ ਕਾਮਯਾਬ ਹੋਵੇਗੀ।

ਸ੍ਰੀ ਰਵੀ ਕੁਮਾਰ ਜੂਡੋ ਕੋਚ ਅਤੇ ਦਿਨੇਸ਼ ਕੁਮਾਰ ਟੁਰਨਾਂਮੈਂਟ ਡਾਇਰੈਕਟਰ ਅਨੁਸਾਰ ਅੱਜ ਦੇ ਨਤੀਜੇ ਇਸ ਪ੍ਰਕਾਰ ਹਨ।

ਸਬ-ਜੂਨੀਅਰ ( ਲੜਕੇ)ਅੰਡਰ -15 ਸਾਲ, +66ਕਿਲੋ ਕ੍ਰਿਸਨਾ ਨੇ ਪਹਿਲਾ, ਪੁਸਿਆ ਮਿਤਰ ਨੇ ਦੂਸਰਾ, ਨੈਤਿਕ ਡੋਗਰਾ, ਅਤੇ ਇਕਾਸ ਬਟਾਲਾ ਸਾਝੇ ਤੌਰ ਤੇ ਤੀਜੇ ਸਥਾਨ ਤੇ ਰਹੇ। -66 ਕਿਲੋ ਭਾਰ ਵਰਗ ਵਿੱਚ ਗੁਰਮਿੰਦਰ ਸਿੰਘ ਬਟਾਲਾ ਪਹਿਲੇ, ਹਰਸ਼ਦੀਪ ਗੁਰਦਸਪੁਰ ਦੂਜੇ, ਨਵ ਅਤਰੀ ਅਤੇ ਰਮਨ ਤੀਜੇ ਸਥਾਨ ਤੇ ਆਏ।–60 ਕਿਲੋ ਭਾਰ ਵਰਗ ਵਿੱਚ ਹਰਮਨਪ੍ਰੀਤ ਸਿੰਘ ਨੇ ਗੋਲਡ ਮੈਡਲ, ਗੁਰਸੀਸ ਸਿੰਘ ਨੇ ਸਿਲਵਰ ਮੈਡਲ, ਦਿਲਜਾਨ ਅਤੇ ਗੁਰਸਿਫਤਪ੍ਰੀਤ ਸਿੰਘ ਬਟਾਲਾ ਨੇ ਬਰਾਉਨਜ ਮੈਡਲ ਜਿੱਤਿਆ।

-55 ਕਿਲੋ ਭਾਰ ਵਰਗ ਵਿੱਚ ਵਾਸੁਦੇਵ ਪਹਿਲੇ ਅਤੇ ਹਰਸ਼ਵਰਧਨ ਬਟਾਲਾ ਦੁਸਰੇ ਸਥਾਨ ਤੇ ਰਹੇ। – 50ਕਿਲੋ ਭਾਰ ਵਰਗ ਵਿੱਚ ਪਰਭ ਗੁਰਦਾਸਪੁਰ ਨੇ ਪਹਿਲਾ ਗਗਨਦੀਪ ਵੁੱਡ ਸਟਾਕ ਸਕੂਲ ਬਟਾਲਾ ਨੇ ਦੂਸਰਾ ਸਥਾਨ ਅਤੇ ਦਕਸ ਅਤੇ ਪ੍ਰੀ ਯਾਨਸੂ ਸਟਾਲਵਾਰਟ ਸਕੂਲ ਬਟਾਲਾ ਤੀਜੇ ਸਥਾਨ ਤੇ ਆਏ। -45 ਕਿਲੋ ਭਾਰ ਵਰਗ ਦੇ ਵਿਚ ਓਮ ਗੁਰਦਾਸਪੁਰ ਨੇ ਪਹਿਲਾ ਅਕਸਜ ਬਟਾਲਾ ਨੇ ਦੂਜਾ ਅਤੇ ਸਾਨ ਵਿਸਨੋਈ, ਜੈਰਿਤ ਸਾਝੇ ਤੋਰ ਤੇ ਤੀਜੇ ਸਥਾਨ ਤੇ ਆਏ। –40 ਕਿਲੋ ਭਾਰ ਵਰਗ ਵਿੱਚ ਰਘੂ ਮਹਿਰਾ ਪਹਿਲੇ ਵੰਸ਼ ਦੂਜੇ ਅਤੇ ਦੀਕਸ਼ਤ, ਪ੍ਰਭਕੀਰਤ ਬਟਾਲਾ ਤੀਜੇ ਸਥਾਨ ਤੇ ਰਹੇ। -35 ਕਿਲੋ ਭਾਰ ਵਰਗ ਭਵਨੀਤ ਗੁਰਦਾਸਪੁਰ ਪਹਿਲੇ ਹਰਨੂਰ ਸਿੰਘ ਦੂਸਰੇ ਅਤੇ ਰਨਬੀਰ ਸਿੰਘ , ਦੀਵਾਂਸੂ ਤੀਜੇ ਨੰਬਰ ਤੇ ਆਇਆ। –30 ਕਿਲੋ ਭਾਰ ਵਰਗ ਵਿੱਚ ਦਕਸਦੀਪ ਸਿੰਘ ਪਹਿਲਾ ਗੁਰਜਾਪ ਬਟਾਲਾ ਦੂਜੇ ਹਰਸ਼ ਤੀਜੇ ਸਥਾਨ ਤੇ ਆਇਆ। +25 ਕਿਲੋ ਭਾਰ ਵਰਗ ਦੇ ਵਿਚ ਹਰਗੁਣਪ੍ਰੀਤ ਸਿੰਘ ਬਟਾਲਾ ਪਹਿਲੇ ਕਨਵ ਸ਼ਰਮਾ ਗੁਰਦਾਸਪੁਰ ਦੂਜੇ ਅਤੇ ਯਤਿਸ, ਮਹੀਰ ਗੁਰਦਾਸਪੁਰ ਕ੍ਰਮਵਾਰ ਤੀਜੇ ਸਥਾਨ ਤੇ ਆਏ। ਜੂਨੀਅਰ ਕੈਡਿਟਸ ਵਰਗ ਵਿੱਚ +90 ਕਿਲੋ ਭਾਰ ਵਰਗ ਦੇ ਵਿਚ ਨਵਨੂਰ ਸਿੰਘ ਪਾਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਪਹਿਲੇ ਅਤੇ ਸਬਾਨ ਗੁਰਦਾਸਪੁਰ ਦੂਜੇ ਸਥਾਨ ਤੇ ਰਹੇ। ਇਸ ਮੌਕੇ ਬਲਵਿੰਦਰ ਕੌਰ ਰਾਵਲਪਿੰਡੀ, ਗੁਰਪ੍ਰੀਤ ਕੌਰ ਬਟਾਲਾ ਅਤੁਲ ਕੁਮਾਰ ਜੂਡੋ ਕੋਚ ਸਬ ਇੰਸਪੈਕਟਰ ਮਹੇਸ਼ ਕੁਮਾਰ ਮੋਹਨ ਲਾਲ ਬੱਬੇਹਾਲੀ ਹਾਜ਼ਰ ਸਨ।

Written By
The Punjab Wire