ਹੋਰ ਗੁਰਦਾਸਪੁਰ ਪੰਜਾਬ ਰਾਜਨੀਤੀ

ਸੈਣੀ ਸਮਾਜ ਨੂੰ ਜੋੜਨ ਅਤੇ ਤਰੱਕੀ ਲਈ ਕੀਤਾ ਗਿਆ ਸੈਣੀ ਸਭਾ ਗੁਰਦਾਸਪੁਰ ਦਾ ਗਠਨ

ਸੈਣੀ ਸਮਾਜ ਨੂੰ ਜੋੜਨ ਅਤੇ ਤਰੱਕੀ ਲਈ ਕੀਤਾ ਗਿਆ ਸੈਣੀ ਸਭਾ ਗੁਰਦਾਸਪੁਰ ਦਾ ਗਠਨ
  • PublishedOctober 16, 2021

ਸਭਾ ਰਜਿਸਟਰਡ ਕਰਵਾਉਣ ਉਪਰਾਂਤ ਅਹੁਦੇਦਾਰਾਂ ਅਤੇ ਮੈਂਬਰਾ ਨੇ ਪੰਡੋਰੀ ਧਾਮ ਅਤੇ ਗੁਰਦੁਆਰਾ ਘੱਲੂਘਾਰਾ ਸਾਹਿਬ ਮੱਥਾ ਟੇਕ ਲਿਆ ਅਸ਼ੀਰਵਾਦ

ਗੁਰਦਾਸਪੁਰ, 16 ਅਕਤੂਬਰ ( ਮੰਨਣ ਸੈਣੀ)। ਸੈਣੀ ਸਮਾਜ ਨੂੰ ਜੋੜਨ ਅਤੇ ਉਸ ਦੀ ਤਰੱਕੀ ਲਈ ਗੁਰਦਾਸਪੁਰ ਜਿਲੇ ਅੰਦਰ ਪਹਿਲਕਦਮੀ ਕਰਦਿਆਂ ਹੋਇਆ ਬਿਰਾਦਰੀ ਦੇ ਆਗੁਆਂ ਨੇ ਇੱਕਠ ਕਰ ਸੈਣੀ ਸਭਾ ਗੁਰਦਾਸਪੁਰ ਦਾ ਗਠਨ ਕੀਤਾ। ਸਭਾ ਨੂੰ ਰਜਿਸਟਰਡ ਕਰਵਾਊਣ ਤੋਂ ਬਾਦ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾ ਨੇ ਭਾਈਚਾਰੇ ਵਿਚ ਨਿਖਾਰ ਲਿਆਉਣ ਲਈ ਨਵੇਕਲੀ ਪਹਿਲਕਦਮੀ ਕਰਦੇ ਹੋਏ ਅਤੇ ਅਗਲੀ ਰੂਪਰੇਖਾ ਤਿਆਰ ਕਰਨ ਤੋਂ ਪਹਿਲਾਂ ਇਕੱਠੇ ਹੋਕੇ ਸ਼੍ਰੀ ਪਿੰਡੋਰੀ ਧਾਮ ਮੰਦਿਰ ਅਤੇ ਸ਼੍ਰੀ ਘੱਲੂਘਾਰਾ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸਭਾ ਦੀ ਅਗਵਾਈ ਨਵ ਨਿਯੁਕਤ ਪ੍ਰਧਾਨ ਜਤਿੰਦਰ ਪਾਲ ਸਿੰਘ (ਲਾਡਾ) ਵੱਲੋਂ ਕੀਤੀ ਗਈ। 

ਸ਼੍ਰੀ ਪੰਡੋਰੀ ਧਾਮ ਵਿਖੇ ਮੱਥਾ ਟੇਕਦਿਆ ਸਭਾ ਦੇ ਸਮੂਹ ਮੈਂਬਰਾ ਵੱਲੋਂ ਮਹੰਤ ਰਘੂਬੀਰ ਦਾਸ ਜੀ ਤੋਂ ਆਸ਼ਿਰਵਾਦ ਲਿਆ ਗਿਆ। ਇਸ ਤੋਂ ਬਾਦ  ਸਭਾ ਦਾ ਗੁਰਦੁਆਰਾ ਘੱਲੂਘਾਰਾ ਸਾਹਿਬ  ਪਹੁੰਚਨ ਤੇ ਗੁਰਦਆਰੇ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੇ ਸੈਣੀ ਸਭਾ ਦੇ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। 

ਇਸ ਸੰਬੰਧੀ ਜਾਨਕਾਰੀ ਦੇਂਦੇ ਹੋਏ ਸੈਣੀ ਸਭਾ ਗੁਰਦਾਸਪੁਰ ਯੂਨਿਟ ਦੇ ਨਵ-ਨਿਯੁਕਤ ਪ੍ਰਧਾਨ ਜਤਿਦਰਪਾਲ ਸਿੰਘ ਸੈਣੀ (ਲਾਡਾ) ਨੇ ਦੱਸਿਆ ਕਿ ਸੈਣੀ ਸਭਾ ਦਾ ਮੁੱਖ ਉਦੇਸ਼ ਸੈਣੀ ਸਮਾਜ ਦੀ ਤਰੱਕੀ ਦੇ ਨਾਲ ਨਾਲ ਸਮਾਜ ਦੇ ਦੂਜੇ ਵਰਗ ਨੂੰ ਚੰਗੀ ਸੇਹਦ ਦੇਣਾ, ਸਮਾਜ ਵਿਚ ਜਾਗਰੂਕਤਾ ਲਿਆਉਣੀ, ਸਮਾਜ ਨਾਲ ਹੁੰਦੇ ਵਿਤਕਰੇ ਖਿਲਾਫ ਆਵਾਜ਼ ਉਠਾਉਣੀ, ਸਮਾਜ ਦੇ ਕਮਜ਼ੋਰ ਵਰਗ ਨੂੰ ਉੱਚਾ ਚੁੱਕਣ ਲਈ ਉਪਰਾਲੇ ਕਰਨੇ, ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨਾ ਸਾਮਿਲ ਹੋਵੇਗਾ। 

ਪ੍ਰਧਾਨ ਲਾਡਾ ਨੇ ਦੱਸਿਆ ਕਿ ਇਸ ਤੋਂ  ਇਲਾਵਾ ਭਵਿੱਖ ਵਿਰ ਸੈਣੀ ਸਮਾਜ ਦੀ ਸਹੂਲਤ ਲਈ ਗੁਰਦਾਸਪੁਰ ਜਿਲੇ ਵਿਚ ਚੰਗੇ ਮਿਆਰ ਦਾ ਸੈਣੀ ਭਵਨ ਦੇ ਨਿਰਮਾਣ ਕਰਨ ਦੀ ਤਜਵੀਜ ਸਭਾ ਵੱਲੋ ਰੱਖੀ ਜਾਵੇਗੀ। ਜਿਸ ਵਾਸਤੇ ਚੁਣੀ ਗਈ ਕਮੇਟੀ ਅਤੇ ਮੈਂਬਰ ਦਿਨ ਰਾਤ ਮਿਹਨਤ ਕਰਨਗੇਂ। 

ਪੰਡੋਰੀ ਧਾਮ ਮੰਦਿਰ ਅਤੇ ਘੱਲੂਘਾਰਾ ਗੁਰਦੁਆਰਾ ਸਾਹਿਬ ਤੇਂ ਅਰਦਾਸ ਕਰਕੇ ਆਸ਼ੀਰਵਾਦ ਪ੍ਰਾਪਤ ਕਰਨ ਸਮੇਂ ਪ੍ਰਧਾਨ ਜਤਿੰਦਰਪਾਲ ਸਿੰਘ ਸੈਣੀ ਤੋਂ ਇਲਾਵਾ ਦਰਸਨ ਸਿੰਘ ਸੈਣੀ (ਸਰਪਰਸਤ), ਬਲਬੀਰ ਸੈਣੀ (ਸੀਨੀਅਰ ਵਾਇਸ ਪ੍ਰਧਾਨ), ਬਖਸ਼ੀਸ਼ ਸਿੰਘ ਸੈਣੀ (ਜਨਰਲ ਸਕੱਤਰ), ਕਰਮ ਸਿੰਘ ਸੈਣੀ (ਸਕੱਤਰ), ਮਲਕੀਅਤ ਸਿੰਘ ਸੈਣੀ (ਖਜਾਂਚੀ), ਪਰਮਜੀਤ ਸਿੰਘ ਸੈਣੀ (ਦਫਤਰ ਮੈਨੇਜਰ), ਪਰਮਿੰਦਰ ਸਿੰਘ ਸੈਣੀ (ਸਲਾਹਕਾਰ),  ਕਸ਼ਮੀਰ ਸਿੰਘ ਸੈਣੀ,  ਧਰਮ ਸਿੰਘ ਸੈਣੀ, ਬਲਦੇਵ ਸਿੰਘ ਸੈਣੀ,  ਸਤਵਿੰਦਰ ਸਿੰਘ ਸੈਣੀ, ਮਲਕੀਤ ਸਿੰਘ ਬੁਢਾ ਕੋਟ, ਨਰਿੰਦਰ ਸਿੰਘ ਮਾਨਾ, ਗੁਰਮੇਜ ਸਿੰਘ ਸੈਣੀ, ਬਲਬੀਰ ਸਿੰਘ ਸੈਣੀ, ਪ੍ਰੀਤਮ ਸਿੰਘ (ਸਾਰੇ ਮੈਂਬਰ)  ਆਦਿ ਹਾਜਿਰ ਸਨ। 

Written By
The Punjab Wire