ਗੁਰਦਾਸਪੁਰ, 8 ਸਿਤੰਬਰ ( ਮੰਨਨ ਸੈਣੀ) । ਜਿਲਾ ਗੁਰਦਾਸਪੁਰ ਦੇ ਬੇਟ ਖੇਤਰ ਭੈਣੀ ਮੀਆਂ ਖਾਂ ਦੇ ਨੇੜਲੇ ਪਿੰਡਾਂ ਵਿਚ ਸਿਆਸੀ ਲੀਡਰਾਂ ਦੇ ਬਾਈਕਾਟ ਦੇ ਨਿੱਤ ਨਵੇਂ ਮਤੇ ਪੈ ਰਹੇ ਹਨ।ਇਸ ਖੇਤਰ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀਆ ਅਨੇਕਾ ਇਕਾਈਆਂ ਨੇ ਆਪਣੇ ਆਪਣੇ ਪਿੰਡਾ ਵਿਚ ਸਿਆਸੀ ਬਾਈਕਾਟ ਕਰਕੇ ਪਿੰਡਾ ਦੇ ਰਸਤਿਆਂ ਉਪਰ ਫਲੈਕਸ ਬੋਰਡ ਲਗਵਾ ਦਿੱਤੇ ਹਨ।
ਮੰਗਲਵਾਰ ਨੂੰ ਵੀ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੀ ਦੀ ਇਕਾਈ ਅਵਾਣ ਵਲੋ ਪਿੰਡ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜਦ ਤੱਕ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀ ਹੁੰਦੇ ਓਦੋਂ ਤੱਕ ਕਿਸੇ ਵੀ ਪਾਰਟੀ ਦੇ ਸਿਆਸੀ ਲੀਡਰ ਨੂੰ ਪਿੰਡ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ।ਪਿੰਡ ਵਾਸੀਆਂ ਨੇ ਕਿਹਾ ਕਿ ਇਹਨਾ ਲੀਡਰਾਂ ਨੂੰ ਸਿਰਫ ਵੋਟਾਂ ਵੇਲੇ ਹੀ ਕਿਸਾਨਾ ਦੀ ਯਾਦ ਆਉਂਦੀ ਹੈ।ਇਹ ਕਾਲੇ ਕਾਨੂੰਨ ਇਹਨਾ ਸਾਰੀਆ ਸਿਆਸੀ ਪਾਰਟੀਆਂ ਦੀ ਸਹਿਮਤੀ ਨਾਲ ਬਣੇ ਹਨ ਪਰ ਹੁਣ ਇਹ ਪਾਰਟੀਆਂ ਕਿਸਾਨਾ ਨੂੰ ਗੁੰਮਰਾਹ ਕਰਕੇ ਆਪਣੀਆਂ ਰੈਲੀਆਂ ਵਿੱਚ ਬੁਲਾ ਰਹੀਆਂ ਹਨ।ਇਹ ਮੌਕੇ ਪ੍ਰਧਾਨ ਸੋਹਣ ਸਿੰਘ ਗਿੱਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਜੋਨ ਦੇ ਬਹੁਤ ਸਾਰੇ ਪਿੰਡ ਇਸ ਕੰਮ ਵਿੱਚ ਅੱਗੇ ਆਉਣਗੇ । ਉਹਨਾਂ ਸਿਆਸੀ ਲੀਡਰਾਂ ਨੂੰ ਅਪੀਲ ਕੀਤੀ ਕਿ ਵੋਟਾਂ ਵਿੱਚ ਅਜੇ ਬਹੁਤ ਟਾਈਮ ਆ ਹੁਣ ਤੋ ਪਿੰਡਾ ਵਿੱਚ ਆ ਕੇ ਲੋਕਾਂ ਦਾ ਭਾਈਚਾਰਾ ਨਾ ਖਰਾਬ ਕੀਤਾ ਜਾਵੇ।ਇਸ ਮੌਕੇ ਗ੍ਰਾਮ ਪੰਚਾਇਤ ਦੇ ਮੈਂਬਰ ਸਹਿਬਾਨ , ਕਿਸਾਨ ਵੀਰ ਅਤੇ ਕਿਸਾਨ ਬੀਬੀਆ ਵੱਡੀ ਗਿਣਤੀ ਵਿਚ ਹਾਜਿਰ ਸਨ