ਗੁਰਦਾਸਪੁਰ ਜ਼ਿਲੇ ਵਿਚ 24 ਘੰਟੇ ਕੰਮ ਕਰਨ ਵਾਲਾ ਕੋਵਿਡ ਕੰਟਰੋਲ ਰੂਮ ਸਥਾਪਤ

01874-221966, 01874-502863 , 85589-42110 ਤੇ 9780002601 ਤੇ ਕੀਤਾ ਜਾ ਸਕਦਾ ਹੈ ਸੰਪਰਕ

ਗੁਰਦਾਸਪੁਰ, 2 ਮਈ (ਮੰਨਨ ਸੈਣੀ ) ।ਜਿਲੇ ਅੰਦਰ ਕੋਵਿਡ ਪੀੜਤਾਂ ਨੂੰ ਮੈਡੀਕਲ ਅਤੇ ਹੋਰ ਐਮਰਜੰਸੀ ਸਹਲੂਤਾਂ ਮੁਹੱਈਆ ਕਰਨ ਦੇ ਮੰਤਵ ਨਾਲ 24 ਘੰਟੇ ਕੰਮ ਕਰਨ ਵਾਲਾ ਕੋਵਿਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਗੁਰਦਾਸਪੁਰ ਜਿਲੇ ਅੰਦਰ ਮੈਡੀਕਲ ਸਹੂਲਤਾਂ ਅਤੇ ਕੋਵਿਡ ਪੀੜਤਾਂ ਨੂੰ ਹੋਰ ਐਮਰਜੰਸੀ ਸਹੂਲਤਾਂ, ਉਨਾਂ ਦੇ ਰਿਸਤੇਦਾਰਾਂ ਅਤੇ ਹਸਪਤਾਲਾਂ ਵਿਚ ਕੋਵਿਡ ਪੀੜਤਾਂ ਦੇ ਇਲਾਜ ਲਈ 24 ਘੰਟੇ 7 ਦਿਨ ਕੰਮ ਕਰਨ ਵਾਲਾ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਪੁਲਿਸ ਕੰਟਰੋਲ ਸਥਾਪਤ ਕੀਤਾ ਗਿਆ ਹੈ। ਪੁਲਿਸ ਕੰਟਰੋਲ ਰੂਮ ਗੁਰਦਾਸਪੁਰ ਦੇ ਨੰਬਰ 9780002601, 01874-221966, 01874-502863 ਅਤੇ 85589-42110 ਹਨ, ਇਨਾਂ ਨੰਬਰਾਂ ਉੱਪਰ ਕਾਲ ਜਾਂ ਵਟਸਅਪ ਰਾਹੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਇਸ ਮੌਕੇ ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਮਹਾਂਮਾਰੀ ਦੇ ਬਿਮਾਰੀ ਤੋਂ ਬਚਾਅ ਲਈ ਸਰਕਾਰ ਤੇ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਮਾਸਕ ਪਾ ਕੇ ਰੱਖਣ। ਸ਼ੋਸਲ ਡਿਸਟੈਸਿੰਗ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਹੱਥਾਂ ਨੂੰ ਸਾਬੁਣ ਨਾਲ ਵਾਰ –ਵਾਰ ਧੋਤਾ ਜਾਵੇ ਅਤੇ ਯੋਗ ਵਿਅਕਤੀ ਕੋਵਿਡ ਵੈਕਸੀਨ ਜਰੂਰ ਲਗਾਉਣ।

Exit mobile version